ਸ਼ੇਅਰ ਬਾਜ਼ਾਰ : ਸੈਂਸੈਕਸ 874 ਅੰਕ ਚੜ੍ਹਿਆ ਤੇ ਨਿਫਟੀ ਵੀ ਵਾਧਾ ਲੈ ਕੇ ਹੋਇਆ ਬੰਦ

Thursday, Apr 21, 2022 - 04:06 PM (IST)

ਸ਼ੇਅਰ ਬਾਜ਼ਾਰ : ਸੈਂਸੈਕਸ 874 ਅੰਕ ਚੜ੍ਹਿਆ ਤੇ ਨਿਫਟੀ ਵੀ ਵਾਧਾ ਲੈ ਕੇ ਹੋਇਆ ਬੰਦ

ਮੁੰਬਈ - ਹਫਤੇ ਦੇ ਚੌਥੇ ਕਾਰੋਬਾਰੀ ਦਿਨ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਤੇ ਸ਼ੁਰੂ ਹੋਇਆ ਅਤੇ ਇਕ ਦਿਨ ਦੇ ਕਾਰੋਬਾਰ ਤੋਂ ਬਾਅਦ ਆਖਰਕਾਰ ਮਜ਼ਬੂਤੀ ਨਾਲ ਬੰਦ ਹੋਇਆ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 874.18 ਭਾਵ 1.53% ਅੰਕਾਂ ਦੇ ਵਾਧੇ ਨਾਲ 57,911.68 'ਤੇ ਬੰਦ ਹੋਇਆ ਅਤੇ ਨਿਫਟੀ 256.05 ਭਾਵ 1.49% ਅੰਕਾਂ ਦੇ ਵਾਧੇ ਨਾਲ 17,392.60 'ਤੇ ਬੰਦ ਹੋਇਆ। 

ਸੈਂਸੈਕਸ ਦੀਆਂ 30 ਕੰਪਨੀਆਂ ਵਿਚੋਂ 27 ਕੰਪਨੀਆਂ ਵਾਧੇ ਨਾਲ ਕਾਰੋਬਾਰ ਕਰਦੀਆਂ ਦਿਖਾਈ ਦਿੱਤੀਆਂ ਅਤੇ 3 ਕੰਪਨੀ ਗਿਰਾਵਟ ਵਿਚ ਕਾਰੋਬਾਰ ਕਰ ਰਹੀਆਂ ਹਨ।

ਨਿਫਟੀ ਦੇ 11 ਸੈਕਟਰਲ ਸੂਚਕਾਂਕ ਵਿੱਚੋਂ 1 ਵਿੱਚ ਗਿਰਾਵਟ ਅਤੇ 10 ਵਿੱਚ ਵਾਧਾ ਹੋਇਆ। ਇਸ 'ਚ ਸਭ ਤੋਂ ਜ਼ਿਆਦਾ ਫਾਇਦਾ PSU ਬੈਂਕ ਅਤੇ ਰੀਅਲਟੀ 'ਚ ਹੋਇਆ। ਇਸ ਤੋਂ ਬਾਅਦ ਆਈ.ਟੀ., ਐੱਫ.ਐੱਮ.ਸੀ.ਜੀ., ਫਾਰਮਾ, ਪ੍ਰਾਈਵੇਟ ਬੈਂਕ, ਵਿੱਤੀ ਸੇਵਾਵਾਂ, ਧਾਤੂ ਅਤੇ ਆਟੋ ਸੂਚਕਾਂਕ ਆਉਂਦੇ ਹਨ। 

ਟਾਪ ਗੇਨਰਜ਼

ਮਹਿੰਦਰਾ, ਏਸ਼ੀਅਨ ਪੇਂਟ, ਰਿਲਾਇੰਸ, ਇੰਡਸਇੰਡ ਬੈਂਕ

ਟਾਪ ਲੂਜ਼ਰਜ਼

ਨੈਸਲੇ ਇੰਡੀਆ, ਭਾਰਤੀ ਏਅਰਟੈੱਲ, ਟਾਟਾ ਸਟੀਲ

ਨੋਟ - ਇਸ ਖ਼ਬਰ ਬਾਰੇ ਆਪਣੇ  ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News