ਸ਼ੇਅਰ ਬਾਜ਼ਾਰ : ਸੈਂਸੈਕਸ 384 ਅੰਕ ਚੜ੍ਹਿਆ ਤੇ ਨਿਫਟੀ 17056 ਦੇ ਪੱਧਰ ''ਤੇ ਹੋਇਆ ਬੰਦ

Thursday, Dec 23, 2021 - 04:13 PM (IST)

ਮੁੰਬਈ - ਸ਼ੇਅਰ ਬਾਜ਼ਾਰ 'ਚ ਲਗਾਤਾਰ ਤੀਜੇ ਦਿਨ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 384 ਅੰਕ ਵਧ ਕੇ 57,315 'ਤੇ ਅਤੇ ਨਿਫਟੀ 101 ਅੰਕ ਵਧ ਕੇ 17056 'ਤੇ ਬੰਦ ਹੋਇਆ। ਅੱਜ ਸੈਂਸੈਕਸ 321 ਅੰਕਾਂ ਦੇ ਵਾਧੇ ਨਾਲ 57,251 'ਤੇ ਖੁੱਲ੍ਹਿਆ। ਇਸ ਨੇ ਦਿਨ ਦੇ ਦੌਰਾਨ 57,490 ਦੇ ਉੱਪਰਲੇ ਪੱਧਰ ਅਤੇ 57,146 ਦੇ ਹੇਠਲੇ ਪੱਧਰ ਨੂੰ ਬਣਾਇਆ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 9 ਸ਼ੇਅਰਾਂ 'ਚ ਗਿਰਾਵਟ ਰਹੀ। ਇਸਦੇ ਮੁੱਖ ਲਾਭ NTPC, ਪਾਵਰ ਗਰਿੱਡ, ਟਾਈਟਨ, ਇਨਫੋਸਿਸ, ਇੰਡਸਇੰਡ ਬੈਂਕ, ਮਹਿੰਦਰਾ ਐਂਡ ਮਹਿੰਦਰਾ ਅਤੇ ਬਜਾਜ ਫਾਈਨਾਂਸ ਹਨ। ਬੀਐਸਈ ਦਾ ਮਿਡਕੈਪ ਇੰਡੈਕਸ ਵੀ 0.73% ਦੇ ਵਾਧੇ ਨਾਲ ਬੰਦ ਹੋਇਆ ਹੈ। ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ 261 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ।

ਨਿਫਟੀ ਦਾ ਹਾਲ

ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 17,066 'ਤੇ ਖੁੱਲ੍ਹਿਆ ਅਤੇ 17,118 ਦਾ ਉਪਰਲਾ ਪੱਧਰ ਬਣਾ ਲਿਆ। ਦਿਨ ਦੇ ਦੌਰਾਨ 17015 ਦੇ ਹੇਠਲੇ ਪੱਧਰ ਨੂੰ ਬਣਾਇਆ। ਇਹ 101 ਅੰਕ ਵਧ ਕੇ 17056 'ਤੇ ਬੰਦ ਹੋਇਆ। ਇਸ ਦਾ ਮਿਡ-ਕੈਪ ਇੰਡੈਕਸ 0.95% ਵਧਿਆ, ਜਦੋਂ ਕਿ ਬੈਂਕ ਇੰਡੈਕਸ 0.13%, ਵਿੱਤੀ 0.61% ਅਤੇ ਨੈਕਸਟ 50 1.09% ਵਧਿਆ। ਨਿਫਟੀ ਦੇ 50 ਸ਼ੇਅਰਾਂ 'ਚੋਂ 36 ਸ਼ੇਅਰ ਵਧੇ ਜਦਕਿ 14 ਸ਼ੇਅਰ ਡਿੱਗ ਕੇ ਬੰਦ ਹੋਏ। ਪ੍ਰਮੁੱਖ ਵਧ ਰਹੇ ਸਟਾਕ ਇੰਡੀਅਨ ਆਇਲ, NTPC, ONGC, ITC ਅਤੇ ਬਜਾਜ ਫਾਈਨਾਂਸ ਹਨ। ਡਿਵੀਜ਼ ਲੈਬ, ਯੂਪੀਐਲ, ਏਸ਼ੀਅਨ ਪੇਂਟਸ ਡਿੱਗਣ ਵਾਲੇ ਸਟਾਕਾਂ ਵਿੱਚ ਹਨ। 

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News