ਸ਼ੇਅਰ ਬਾਜ਼ਾਰ : ਲਾਲ ਨਿਸ਼ਾਨ ''ਤੇ ਖੁੱਲ੍ਹਿਆ ਸੈਂਸੈਕਸ, ਨਿਫਟੀ 15 ਹਜ਼ਾਰ ਦੇ ਹੇਠਾਂ

Friday, Mar 05, 2021 - 09:57 AM (IST)

ਸ਼ੇਅਰ ਬਾਜ਼ਾਰ : ਲਾਲ ਨਿਸ਼ਾਨ ''ਤੇ ਖੁੱਲ੍ਹਿਆ ਸੈਂਸੈਕਸ, ਨਿਫਟੀ 15 ਹਜ਼ਾਰ ਦੇ ਹੇਠਾਂ

ਮੁੰਬਈ - ਅੱਜ ਹਫਤੇ ਦੇ ਆਖ਼ਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਸਟਾਕ ਮਾਰਕੀਟ ਮੁੜ ਲਾਲ ਨਿਸ਼ਾਨ 'ਤੇ ਖੁੱਲ੍ਹਿਆ ਹੈ। ਕਮਜ਼ੋਰ ਗਲੋਬਲ ਸੰਕੇਤਾਂ ਕਾਰਨ ਸਟਾਕ ਮਾਰਕੀਟ ਲਗਾਤਾਰ ਦੂਜੇ ਦਿਨ ਗਿਰਾਵਟ ਵਿਚ ਰਿਹਾ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 400.18 ਅੰਕ ਭਾਵ 0.79 ਫੀਸਦੀ ਦੇ ਨੁਕਸਾਨ ਨਾਲ 50445.90 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 108.30 ਅੰਕ ਜਾਂ 0.72 ਫੀਸਦੀ ਦੀ ਗਿਰਾਵਟ ਦੇ ਨਾਲ 14972.50 ਦੇ ਪੱਧਰ 'ਤੇ ਖੁੱਲ੍ਹਿਆ ਹੈ। 

ਅਮਰੀਕੀ ਬਾਂਡ ਯੀਲਡ ਦੇ ਵਧਣ ਕਾਰਨ ਨਿੱਕੀ ਇੰਡੈਕਸ 1.52 ਪ੍ਰਤੀਸ਼ਤ ਹੇਠਾਂ 28,489 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਜਾਪਾਨ ਦੀ ਕਰੰਸੀ ਯੇਨ ਅੱਠ ਮਹੀਨੇ ਦੇ ਹੇਠਲੇ ਪੱਧਰ 'ਤੇ ਆ ਗਈ ਹੈ। ਹਾਂਗ ਕਾਂਗ ਦਾ ਹੈਂਗਸੈਂਗ ਇੰਡੈਕਸ 341 ਅੰਕ ਟੁੱਟ ਕੇ 28,895 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਕੋਰੀਆ ਦਾ ਕੋਸਪੀ, ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਆਸਟਰੇਲੀਆ ਆਲ ਆਰਡੀਨਰੀਜ ਇੰਡੈਕਸ ਵੀ ਇਕ-ਇਕ ਫੀਸਦੀ ਹੇਠਾਂ ਆਇਆ ਹੈ। ਨੈਸਡੈਕ ਇੰਡੈਕਸ 2.11 ਫੀਸਦੀ ਦੀ ਗਿਰਾਵਟ ਦੇ ਨਾਲ 12,723 ਅੰਕ 'ਤੇ ਬੰਦ ਹੋਇਆ ਹੈ।

ਇਹ ਵੀ ਪੜ੍ਹੋ: ਏਅਰਲਾਈਨਜ਼ ਇੰਡਸਟਰੀ ’ਚ ਪਰਤੀ ਰੌਣਕ, ਕੰਪਨੀਆਂ ਕਰ ਰਹੀਆਂ ਨਵੀਆਂ ਨਿਯੁਕਤੀਆਂ

ਟਾਪ ਗੇਨਰਜ਼

ਓ.ਐਨ.ਜੀ.ਸੀ., ਐਨ.ਟੀ.ਪੀ.ਸੀ., ਮਾਰੂਤੀ, ਟੇਕ ਮਹਿੰਦਰਾ, ਐਚ.ਸੀ.ਐਲ. ਟੈਕ, ਟਾਈਟਨ, ਐਮ.ਐਂਡ.ਐਮ.

ਟਾਪ ਲੂਜ਼ਰਜ਼

ਰਿਲਾਇੰਸ, ਇੰਡਸਇੰਡ ਬੈਂਕ, ਭਾਰਤੀ ਏਅਰਟੈੱਲ, ਐਚ.ਡੀ.ਐਫ.ਸੀ., ਐਚ.ਡੀ.ਐਫ.ਸੀ. ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਸਨ ਫਾਰਮਾ 

ਇਹ ਵੀ ਪੜ੍ਹੋ: TVS ਨੇ ਲਾਂਚ ਕੀਤਾ ਨਵਾਂ ਸਟਾਰ ਸਿਟੀ ਪਲੱਸ, ਜਾਣੋ ਕੀਮਤ ਅਤੇ ਖ਼ਾਸੀਅਤ

ਸੈਕਟਰਲ ਇੰਡੈਕਸ 

 ਅੱਜ ਸਾਰੇ ਸੈਕਟਰ ਗਿਰਾਵਟ ਤੋਂ ਸ਼ੁਰੂ ਹੋਏ। ਇਨ੍ਹਾਂ ਵਿਚ ਮੈਟਲ, ਐਫ.ਐਮ.ਸੀ.ਜੀ., ਆਈ.ਟੀ., ਰੀਅਲਟੀ, ਮੀਡੀਆ, ਬੈਂਕਾਂ, ਫਾਰਮਾ, ਵਿੱਤ ਸੇਵਾਵਾਂ, ਆਟੋ, ਪੀਐਸਯੂ ਬੈਂਕਾਂ ਅਤੇ ਨਿੱਜੀ ਬੈਂਕ ਸ਼ਾਮਲ ਹਨ।

ਇਹ ਵੀ ਪੜ੍ਹੋ: ਵਨ ਨੇਸ਼ਨ, ਵਨ ਮਾਰਕੀਟ ਦੇ ਟੀਚੇ ਲਈ ਸੜਕਾਂ, ਰੇਲ ਅਤੇ ਜਲ ਮਾਰਗਾਂ ਦਾ ਏਕੀਕ੍ਰਿਤ ਜ਼ਰੂਰੀ : ਗੋਇਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News