ਸ਼ੇਅਰ ਬਾਜ਼ਾਰ : ਸੈਂਸੈਕਸ 306 ਅੰਕ ਟੁੱਟਿਆ ਤੇ ਨਿਫਟੀ ਵੀ ਡਿੱਗ ਕੇ ਹੋਇਆ ਬੰਦ

Monday, Jul 25, 2022 - 04:25 PM (IST)

ਸ਼ੇਅਰ ਬਾਜ਼ਾਰ : ਸੈਂਸੈਕਸ 306 ਅੰਕ ਟੁੱਟਿਆ ਤੇ ਨਿਫਟੀ ਵੀ ਡਿੱਗ ਕੇ ਹੋਇਆ ਬੰਦ

ਮੁੰਬਈ - ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਵ ਅੱਜ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਗਿਰਾਵਟ ਦੇ ਨਾਲ ਬੰਦ ਹੋਇਆ। ਸੈਂਸੈਕਸ 306.01 ਅੰਕ ਭਾਵ 0.55% ਡਿੱਗ ਕੇ 55,766.22 'ਤੇ ਅਤੇ ਨਿਫਟੀ 88.45 ਅੰਕ ਭਾਵ 0.53% ਡਿੱਗ ਕੇ 16,631 'ਤੇ ਬੰਦ ਹੋਇਆ। ਅੱਜ ਦੇ ਕਾਰੋਬਾਰ 'ਚ ਆਈਟੀ, ਆਟੋ ਅਤੇ ਰਿਐਲਟੀ ਸ਼ੇਅਰਾਂ 'ਚ ਦਬਾਅ ਰਿਹਾ। ਅੱਜ ਭਾਰਤੀ ਰੁਪਿਆ ਸ਼ੁੱਕਰਵਾਰ ਦੇ 79.85 ਪ੍ਰਤੀ ਡਾਲਰ ਦੇ ਮੁਕਾਬਲੇ 12 ਪੈਸੇ ਦੇ ਵਾਧੇ ਨਾਲ 79.73 ਪ੍ਰਤੀ ਡਾਲਰ 'ਤੇ ਬੰਦ ਹੋਇਆ।

ਟਾਪ ਗੇਨਰਜ਼

ਟਾਟਾ ਸਟੀਲ, ਇੰਡਸਇੰਡ ਬੈਂਕ, ਏਸ਼ੀਅਨ ਪੇਂਟਸ , ਵਿਪਰੋ, ਐੱਨਟੀਪੀਸੀ

ਟਾਪ ਲੂਜ਼ਰਜ਼

ਮਹਿੰਦਰਾ ਐਂਡ ਮਹਿੰਦਰਾ, ਰਿਲਾਇੰਸ, ਮਾਰੂਤੀ, ਕੋਟਕ ਬੈਂਕ, ਐਕਸਿਸ ਬੈਂਕ

ਇਹ ਵੀ ਪੜ੍ਹੋ : ਚੀਨੀ ਬੈਂਕਾਂ ਨੇ ਲੋਕਾਂ ਦੀ ਜਮ੍ਹਾ ਪੂੰਜੀ ਵਾਪਸ ਕਰਨ ਤੋਂ ਕੀਤਾ ਇਨਕਾਰ, ਭੜਕੇ ਲੋਕਾਂ ਨੂੰ ਰੋਕਣ ਲਈ ਬੁਲਾਏ ਫੌਜੀ ਟੈਂਕ

ਗਲੋਬਲ ਬਾਜ਼ਾਰ ਦਾ ਹਾਲ

ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰਾਂ 'ਚ ਗਿਰਾਵਟ ਤੋਂ ਬਾਅਦ ਸਟਾਕ ਫਿਊਚਰਜ਼ ਵੀ ਕਮਜ਼ੋਰ ਨਜ਼ਰ ਆਏ। ਸ਼ੁੱਕਰਵਾਰ ਨੂੰ ਡਾਓ ਜੋਂਸ 137.61 ਅੰਕ ਜਾਂ 0.43 ਫੀਸਦੀ ਡਿੱਗ ਕੇ 31,899.29 'ਤੇ ਬੰਦ ਹੋਇਆ। S&P 500 ਇੰਡੈਕਸ 0.93% ਦੀ ਕਮਜ਼ੋਰੀ ਦੇ ਨਾਲ 3,961.63 ਦੇ ਪੱਧਰ 'ਤੇ ਬੰਦ ਹੋਇਆ। ਜਦੋਂ ਕਿ ਨੈਸਡੈਕ 1.87% ਡਿੱਗ ਕੇ 11,834.11 ਦੇ ਪੱਧਰ 'ਤੇ ਬੰਦ ਹੋਇਆ ਹੈ। ਅਮਰੀਕਾ 'ਚ ਹੁਣ ਤੱਕ ਦੀ ਕਮਾਈ ਦਾ ਸੀਜ਼ਨ ਉਮੀਦ ਨਾਲੋਂ ਕਮਜ਼ੋਰ ਰਿਹਾ ਹੈ, ਜਿਸ ਨਾਲ ਬਾਜ਼ਾਰ ਦੀ ਧਾਰਨਾ ਕਮਜ਼ੋਰ ਹੋਈ ਹੈ। ਇਸ ਦੇ ਨਾਲ ਹੀ ਮਹਿੰਗਾਈ ਅਤੇ ਦਰਾਂ ਦੇ ਵਾਧੇ ਦੇ ਚੱਕਰ ਨੇ ਮੰਦੀ ਦਾ ਡਰ ਪੈਦਾ ਕਰ ਦਿੱਤਾ ਹੈ।

9 ਮਹੀਨਿਆਂ ਬਾਅਦ ਐੱਫ. ਪੀ. ਆਈ. ਦੀ ਵਿਕਰੀ ਰੁਕੀ, ਜੁਲਾਈ ’ਚ ਹੁਣ ਤੱਕ ਸ਼ੇਅਰਾਂ ’ਚ ਕੀਤਾ 1,100 ਕਰੋੜ ਰੁਪਏ ਦਾ ਨਿਵੇਸ਼

ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਦੀ ਵਿਕਰੀ ’ਤੇ ਜੁਲਾਈ ’ਚ ਕਈ ਮਹੀਨਿਆਂ ਬਾਅਦ ਬ੍ਰੇਕ ਲੱਗਦੀ ਨਜ਼ਰ ਆ ਰਹੀ ਹੈ। ਇਸ ਮਹੀਨੇ ਐੱਫ. ਪੀ. ਆਈ. ਹੁਣ ਤੱਕ ਸ਼ੁੱਧ ਰੂਪ ਨਾਲ 1,100 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਜੂਨ ’ਚ ਐੱਫ. ਪੀ. ਆਈ. ਨੇ 50,145 ਕਰੋੜ ਰੁਪਏ ਦੇ ਸ਼ੇਅਰ ਵੇਚੇ ਸਨ। ਇਹ ਮਾਰਚ 2020 ਤੋਂ ਬਾਅਦ ਕਿਸੇ ਇਕ ਮਹੀਨੇ ’ਚ ਐੱਫ. ਪੀ. ਆਈ. ਦੀ ਬਿਕਵਾਲੀ ਦਾ ਸਭ ਤੋਂ ਉੱਚਾ ਅੰਕੜਾ ਹੈ। ਉਸ ਸਮੇਂ ਐੱਫ. ਪੀ. ਆਈ. ਦੇ ਸ਼ੇਅਰਾਂ ਤੋਂ 61,973 ਕਰੋੜ ਰੁਪਏ ਕਢਵਾਏ ਸਨ। ਅਕਤੂਬਰ 2021 ਯਾਨੀ ਪਿਛਲੇ ਲਗਾਤਾਰ 9 ਮਹੀਨਿਆਂ ਤੋਂ ਐੱਫ. ਪੀ. ਆਈ. ਭਾਰਤੀ ਸਟਾਕ ਬਾਜ਼ਾਰਾਂ ਤੋਂ ਨਿਕਾਸੀ ਕਰ ਰਹੇ ਹਨ।

ਕੋਟਕ ਸਕਿਓਰਿਟੀਜ਼ ਦੇ ਇਕੁਇਟੀ ਰਿਸਰਚ ਦੇ ਮੁਖੀ ਸ਼੍ਰੀਕਾਂਤ ਚੌਹਾਨ ਨੇ ਕਿਹਾ, “ਵਧਦੀ ਮਹਿੰਗਾਈ ਤੇ ਮੁਦਰਾ ਰੁਖ ਦੇ ਸਖ਼ਤ ਹੋਣ ਕਾਰਨ ਐੱਫ. ਪੀ. ਆਈਜ਼. ਦੇ ਪ੍ਰਵਾਹ ’ਚ ਉਤਰਾਅ-ਚੜ੍ਹਾਅ ਬਣਿਆ ਰਹੇਗਾ।’’ ਡਿਪਾਜ਼ਿਟਰੀ ਦੇ ਅੰਕੜਿਆਂ ਅਨੁਸਾਰ 1 ਤੋਂ 22 ਜੁਲਾਈ ਦੇ ਦੌਰਾਨ ਐੱਫ. ਪੀ. ਆਈ. ਨੇ ਸ਼ੇਅਰਾਂ ’ਚ ਸ਼ੁੱਧ ਰੂਪ ਨਾਲ 1,099 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਚੌਹਾਨ ਨੇ ਕਿਹਾ ਕਿ ਇਸ ਮਹੀਨੇ ਐੱਫ. ਪੀ. ਆਈ. ਦੀ ਅੰਨ੍ਹੇਵਾਹ ਵਿਕਰੀ ਨਾ ਸਿਰਫ਼ ਰੁਕੀ ਹੈ, ਸਗੋਂ ਮਹੀਨੇ ਦੇ ਕੁਝ ਦਿਨ ਤਾਂ ਉਹ ਸ਼ੁੱਧ ਖਰੀਦਦਾਰ ਬਣ ਰਹੇ ਹਨ।

ਇਹ ਵੀ ਪੜ੍ਹੋ : ਦੁਨੀਆ ਭਰ ’ਚ ਵਧ ਰਹੀ ਮਹਿੰਗਾਈ, ਖਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਤੋਂ ਲੋਕ ਪ੍ਰੇਸ਼ਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News