ਸ਼ੇਅਰ ਬਾਜ਼ਾਰ : ਸੈਂਸੈਕਸ 354 ਅੰਕ ਟੁੱਟਿਆ ਤੇ ਨਿਫਟੀ 15,632 ਦੇ ਪੱਧਰ ''ਤੇ ਹੋਇਆ ਬੰਦ

Tuesday, Jul 20, 2021 - 04:21 PM (IST)

ਮੁੰਬਈ - ਘਰੇਲੂ ਸ਼ੇਅਰ ਬਾਜ਼ਾਰ ਵਿਚ ਲਗਾਤਾਰ ਤੀਜੇ ਦਿਨ ਕਮਜ਼ੋਰੀ ਦਾ ਰੁਝਾਨ ਰਿਹਾ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 354.89 ਅੰਕ ਭਾਵ 0.68% ਦੀ ਗਿਰਾਵਟ ਨਾਲ 52,198.51 ਦੇ ਪੱਧਰ 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 120.30 ਅੰਕ ਭਾਵ -0.76% ਦੀ ਗਿਰਾਵਟ ਨਾਲ 15,632.10 'ਤੇ ਬੰਦ ਹੋਇਆ। ਸੈਂਸੇਕਸ ਦੇ 30 ਵਿਚੋਂ 21 ਅਤੇ ਨਿਫਟੀ ਦੇ 50 ਵਿਚੋਂ 40 ਸਟਾਕ ਲਾਲ ਨਿਸ਼ਾਨ 'ਤੇ ਬੰਦ ਹੋਏ।

ਛੋਟੇ ਅਤੇ ਦਰਮਿਆਨੇ ਸਟਾਕਾਂ ਸਮੇਤ ਹੇਵੀਵੇਟ ਸਟਾਕਾਂ ਵਿਚ ਵੀ ਵਿਕਰੀ ਦੇਖਣ ਨੂੰ ਮਿਲੀ। ਨਿਫਟੀ ਮਿਡ ਕੈਪ ਇੰਡੈਕਸ 'ਚ 1.51% ਦੀ ਗਿਰਾਵਟ ਆਈ ਹੈ ਜਦਕਿ ਸਮਾਲ ਕੈਪ ਇੰਡੈਕਸ 'ਚ 1.47% ਦੀ ਗਿਰਾਵਟ ਆਈ ਹੈ। ਨਿਫਟੀ ਐੱਫ.ਐੱਮ.ਸੀ.ਜੀ. (0.14%) ਨੂੰ ਛੱਡ ਕੇ ਸਾਰੇ ਸੈਕਟਰ ਸੂਚਕਾਂਕ ਟੁੱਟੇ। ਸਭ ਤੋਂ ਵੱਡੀ ਗਿਰਾਵਟ ਨਿਫਟੀ ਮੀਡੀਆ (2.58%) ਵਿੱਚ ਆਈ। ਰਿਐਲਟੀ ਅਤੇ ਮੈਟਲ ਦੋ ਪ੍ਰਤੀਸ਼ਤ ਤੋਂ ਵੀ ਜ਼ਿਆਦਾ ਟੁੱਟੇ। ਸੈਂਸੈਕਸ ਹੇਠਲੇ ਪੱਧਰ ਤੋਂ 170 ਅੰਕ 'ਤੇ ਬੰਦ ਹੋਇਆ ਜਦੋਂ ਕਿ ਨਿਫਟੀ 45 ਅੰਕ ਉੱਚੇ ਪੱਧਰ 'ਤੇ ਬੰਦ ਹੋਇਆ।

ਟਾਪ ਗੇਨਰਜ਼

ਏਸ਼ੀਅਨ ਪੇਂਟਸ, ਅਲਟਰਾਟੈਕ ਸੀਮੈਂਟ, ਐਚ.ਯੂ.ਐਲ., ਗ੍ਰਾਸਿਮ, ਮਾਰੂਤੀ ,ਨੇਸਲੇ ਇੰਡੀਆ, ਟੀ.ਸੀ.ਐਸ.

ਟਾਪ ਲੂਜ਼ਰਜ਼

ਹਿੰਡਾਲਕੋ, ਇੰਡਸਇੰਡ ਬੈਂਕ, ਐਨ.ਟੀ.ਪੀ.ਸੀ., ਟਾਟਾ ਸਟੀਲ, ਐਚ.ਸੀ.ਐਲ. ਟੇਕ, ਆਈ.ਸੀ.ਆਈ.ਸੀ.ਆਈ. ਬੈਂਕ, ਭਾਰਤੀ ਏਅਰਟੈੱਲ

ਅਡਾਨੀ ਸਮੂਹ ਨੂੰ ਭਾਰੀ ਨੁਕਸਾਨ

ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰ ਅੱਜ ਟੁੱਟੇ। ਅਡਾਨੀ ਟ੍ਰਾਂਸਮਿਸ਼ਨ ਅਤੇ ਅਡਾਨੀ ਪਾਵਰ ਨੂੰ 5% ਦਾ ਲੋਅਰ ਸਰਕਟ ਮਿਲਿਆ। ਅਡਾਨੀ ਟੋਟਲ ਗੈਸ ਦੇ ਸ਼ੇਅਰਾਂ ਵਿਚ 4.60% ਅਤੇ ਅਡਾਨੀ ਗ੍ਰੀਨ ਵਿਚ 3.48% ਦੀ ਗਿਰਾਵਟ ਦਰਜ ਕੀਤੀ ਗਈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News