ਸ਼ੇਅਰ ਬਾਜ਼ਾਰ : ਸੈਂਸੈਕਸ ''ਚ 315 ਅੰਕਾਂ ਦੀ ਗਿਰਾਵਟ ਤੇ ਨਿਫਟੀ 15760 ਦੇ ਹੇਠਾਂ ਖੁੱਲ੍ਹਿਆ
Tuesday, Jun 28, 2022 - 10:03 AM (IST)
ਮੁੰਬਈ - ਗਲੋਬਲ ਬਾਜ਼ਾਰਾਂ 'ਚ ਕਮਜ਼ੋਰੀ ਕਾਰਨ ਭਾਰਤੀ ਬਾਜ਼ਾਰ 'ਚ ਅੱਜ ਮੰਦੀ ਦੇ ਸੰਕੇਤ ਮਿਲ ਰਹੇ ਹਨ। ਹਫਤੇ ਦੇ ਦੂਜੇ ਕਾਰੋਬਾਰੀ ਦਿਨ ਭਾਵ ਅੱਜ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲੀ। ਸੈਂਸੈਕਸ 315 ਅੰਕ ਡਿੱਗ ਕੇ 52,846.26 'ਤੇ ਅਤੇ ਨਿਫਟੀ 74 ਅੰਕ ਡਿੱਗ ਕੇ 15,757.45 'ਤੇ ਖੁੱਲ੍ਹਿਆ। ਸਭ ਤੋਂ ਵੱਡੀ ਗਿਰਾਵਟ ਆਈਟੀ ਸ਼ੇਅਰਾਂ 'ਚ ਰਹੀ।
ਜ਼ਿਆਦਾਤਰ ਏਸ਼ੀਆਈ ਬਾਜ਼ਾਰ ਲਾਲ ਨਿਸ਼ਾਨ 'ਚ ਕਾਰੋਬਾਰ ਕਰ ਰਹੇ ਹਨ। ਹਾਲਾਂਕਿ ਡਾਓ ਫਿਊਚਰਜ਼ ਨੇ ਲਾਭ ਦੇਖਿਆ ਹੈ, ਐਸਜੀਐਕਸ ਨਿਫਟੀ ਸਪਾਟ ਦਿਖਾਈ ਦੇ ਰਿਹਾ ਹੈ। ਅਮਰੀਕੀ ਬਾਜ਼ਾਰਾਂ 'ਚ ਕੱਲ੍ਹ ਵੀ ਮਾਮੂਲੀ ਕਮਜ਼ੋਰੀ ਦੇਖਣ ਨੂੰ ਮਿਲੀ ਸੀ। ਉਥੇ ਬਾਜ਼ਾਰਾਂ ਨੂੰ ਸਥਿਰ ਪੱਧਰ ਉੱਤੇ ਬੰਦ ਹੋਏ। ਡਾਓ ਜੋਂਸ 'ਚ 62 ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। S&P 12 ਅਤੇ Nasdaq ਵੀ ਲਾਲ ਨਿਸ਼ਾਨ 'ਚ ਬੰਦ ਹੋਏ ਹਨ।
ਟਾਪ ਗੇਨਰਜ਼
ਮਹਿੰਦਰਾ ਐਂਡ ਮਹਿੰਦਰਾ, ਟਾਟਾ ਸਟੀਲ, ਡਾ. ਰੈੱਡੀ, ਰਿਲਾਇੰਸ, ਮਾਰੂਤੀ
ਟਾਪ ਲੂਜ਼ਰਜ਼
ਐਕਸਿਸ ਬੈਂਕ, ਲਾਰਸਨ ਐਂਡ ਟਰਬੋ, ਸਟੇਟ ਬੈਂਕ, ਭਾਰਤੀ ਏਅਰਟੈੱਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।