ਸ਼ੇਅਰ ਬਾਜ਼ਾਰ : ਸੈਂਸੈਕਸ 200 ਪੁਆਇੰਟ ਤੋਂ ਵੱਧ ਡਿੱਗਿਆ, ਨਿਫਟੀ ਵੀ ਟੁੱਟ ਕੇ 24,619 ਦੇ ਪੱਧਰ 'ਤੇ ਹੋਇਆ ਬੰਦ

Monday, Dec 09, 2024 - 03:50 PM (IST)

ਮੁੰਬਈ — ਮਿਲੇ-ਜੁਲੇ ਗਲੋਬਲ ਸੰਕੇਤਾਂ ਵਿਚਕਾਰ ਸੈਂਸੈਕਸ-ਨਿਫਟੀ ਅੱਜ ਦਬਾਅ ਹੇਠ ਕਾਰੋਬਾਰ ਕਰਦੇ ਦੇਖੇ ਗਏ।  ਅੱਜ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ 9 ਦਸੰਬਰ ਨੂੰ ਸੈਂਸੈਕਸ 200.66 ਅੰਕ ਭਾਵ 0.25% ਦੀ ਗਿਰਾਵਟ ਦੇ ਨਾਲ 81,508.46 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਸੈਂਸੈਕਸ 30 ਦੇ 13 ਸ਼ੇਅਰ ਵਾਧੇ ਨਾਲ ਅਤੇ 17 ਸ਼ੇਅਰ ਗਿਰਵਾਟ ਨਾਲ ਕਾਰੋਬਾਰ ਕਰਦੇ ਦੇਖੇ ਗਏ। 

PunjabKesari

ਦੂਜੇ ਪਾਸੇ ਨਿਫਟੀ 'ਚ ਵੀ 58.80 ਅੰਕ ਭਾਵ 0.24% ਦੀ ਗਿਰਾਵਟ ਦੇ ਨਾਲ  ਹੈ। ਨਿਫਟੀ50 ਦੇ 19 ਸਟਾਕ ਵਾਧੇ ਨਾਲ, 30 ਸਟਾਕ ਗਿਰਾਵਟ ਨਾਲ ਅਤੇ ਇਕ ਸਟਾਕ ਵਿਚ ਸਥਿਰ ਕਾਰੋਬਾਰ ਦੇਖਣ ਨੂੰ ਮਿਲਿਆ  ਹੈ।

PunjabKesari

ਵਿਦੇਸ਼ੀ ਫੰਡਾਂ 

ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ 6 ਦਸੰਬਰ ਨੂੰ 1,830 ਕਰੋੜ ਰੁਪਏ ਦੀਆਂ ਇਕਵਿਟੀ ਵੇਚੀਆਂ। ਦੂਜੇ ਪਾਸੇ, ਘਰੇਲੂ ਸੰਸਥਾਗਤ ਨਿਵੇਸ਼ਕਾਂ ਨੇ ਉਸੇ ਦਿਨ 1,659 ਕਰੋੜ ਰੁਪਏ ਦੀਆਂ ਇਕਵਿਟੀਜ਼ ਖਰੀਦੀਆਂ।

ਡਾਲਰ ਸੂਚਕਾਂਕ 

ਡਾਲਰ ਸੂਚਕਾਂਕ ਪਿਛਲੇ ਹਫ਼ਤੇ 0.2 ਪ੍ਰਤੀਸ਼ਤ ਦੇ ਵਾਧੇ ਦੇ ਬਾਅਦ ਲਗਭਗ 106 'ਤੇ ਸਥਿਰ ਰਿਹਾ। ਫਿਲਹਾਲ ਇਹ 105.99 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ।

ਯੂਐਸ ਮਾਰਕੀਟ

ਨਵੰਬਰ ਦੇ ਪੇਰੋਲ ਡੇਟਾ ਵਿੱਚ ਮਜ਼ਬੂਤੀ ਤੋਂ ਬਾਅਦ, ਇਸ ਮਹੀਨੇ ਅਮਰੀਕੀ ਵਿਆਜ ਦਰ ਵਿੱਚ ਕਟੌਤੀ ਦੀ ਸੰਭਾਵਨਾ ਵਧ ਗਈ ਹੈ। ਇਸ ਨਾਲ ਗਲੋਬਲ ਬਾਜ਼ਾਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ। ਜਦਕਿ ਫਰਾਂਸ 'ਚ ਸਿਆਸੀ ਉਥਲ-ਪੁਥਲ ਕਾਰਨ ਡਾਲਰ ਦੇ ਮੁਕਾਬਲੇ ਯੂਰੋ 'ਚ ਗਿਰਾਵਟ ਦਰਜ ਕੀਤੀ ਗਈ। S&P 500 ਅਤੇ Nasdaq ਸ਼ੁੱਕਰਵਾਰ ਨੂੰ ਕ੍ਰਮਵਾਰ 0.25 ਪ੍ਰਤੀਸ਼ਤ ਅਤੇ 0.8 ਪ੍ਰਤੀਸ਼ਤ ਵਧੇ। ਇਸ ਦੇ ਨਾਲ ਹੀ ਡਾਓ ਜੋਂਸ 'ਚ ਵੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਯੂਨਾਈਟਿਡ ਹੈਲਥ ਗਰੁੱਪ ਦੇ ਸ਼ੇਅਰਾਂ ਵਿੱਚ 5 ਪ੍ਰਤੀਸ਼ਤ ਦੀ ਗਿਰਾਵਟ ਦਾ ਇੰਡੈਕਸ ਉੱਤੇ ਭਾਰ ਪਿਆ।

ਸ਼ੁੱਕਰਵਾਰ ਨੂੰ ਬਾਜ਼ਾਰ ਗਿਰਾਵਟ ਦੇ ਨਾਲ ਬੰਦ ਹੋਇਆ

ਇਸ ਤੋਂ ਪਹਿਲਾਂ ਸ਼ੁੱਕਰਵਾਰ ਯਾਨੀ 6 ਦਸੰਬਰ ਨੂੰ ਸੈਂਸੈਕਸ 56 ਅੰਕ ਡਿੱਗ ਕੇ 81,709 ਦੇ ਪੱਧਰ 'ਤੇ ਬੰਦ ਹੋਇਆ ਸੀ। ਨਿਫਟੀ 'ਚ ਵੀ 30 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ, ਇਹ 24,677 ਦੇ ਪੱਧਰ 'ਤੇ ਬੰਦ ਹੋਇਆ।

ਸੈਂਸੈਕਸ ਦੇ 30 ਸ਼ੇਅਰਾਂ 'ਚੋਂ 17 'ਚ ਗਿਰਾਵਟ ਅਤੇ 13 'ਚ ਤੇਜ਼ੀ ਰਹੀ। ਨਿਫਟੀ ਦੇ 50 ਸਟਾਕਾਂ 'ਚੋਂ 32 'ਚ ਗਿਰਾਵਟ ਅਤੇ 18 'ਚ ਤੇਜ਼ੀ ਰਹੀ। ਐਨਐਸਈ ਸੈਕਟਰਲ ਇੰਡੈਕਸ ਵਿੱਚ, ਮੈਟਲ ਸੈਕਟਰ ਸਭ ਤੋਂ ਵੱਧ 1.23% ਦੇ ਵਾਧੇ ਨਾਲ ਬੰਦ ਹੋਇਆ।
 


Harinder Kaur

Content Editor

Related News