ਹਰੇ ਨਿਸ਼ਾਨ ''ਚ ਕਾਰੋਬਾਰ ਕਰ ਰਿਹਾ ਸੀ ਸ਼ੇਅਰ ਬਾਜ਼ਾਰ, ਅਚਾਨਕ ਆਈ ਭਾਰੀ ਗਿਰਾਵਟ, ਟੁੱਟੇ ਸ਼ੇਅਰ

Thursday, Nov 28, 2024 - 12:39 PM (IST)

ਹਰੇ ਨਿਸ਼ਾਨ ''ਚ ਕਾਰੋਬਾਰ ਕਰ ਰਿਹਾ ਸੀ ਸ਼ੇਅਰ ਬਾਜ਼ਾਰ, ਅਚਾਨਕ ਆਈ ਭਾਰੀ ਗਿਰਾਵਟ, ਟੁੱਟੇ ਸ਼ੇਅਰ

ਮੁੰਬਈ - ਭਾਰਤੀ ਸ਼ੇਅਰ ਬਾਜ਼ਾਰ ਅੱਜ ਸ਼ੁਰੂਆਤੀ ਕਾਰੋਬਾਰ 'ਚ ਹਰੇ ਰੰਗ 'ਚ ਕਾਰੋਬਾਰ ਕਰ ਰਿਹਾ ਸੀ। ਅਚਾਨਕ ਇਸ ਵਿਚ ਇਕਦਮ ਗਿਰਾਵਟ ਦੇਖਣ ਨੂੰ ਮਿਲੀ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 780 ਅੰਕ ਡਿੱਗ ਕੇ 80,000 ਅੰਕਾਂ ਤੋਂ ਹੇਠਾਂ ਖਿਸਕ ਗਿਆ, ਜਦਕਿ ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 225 ਅੰਕ ਹੇਠਾਂ ਖਿਸਕ ਗਿਆ। ਇਸ ਦੌਰਾਨ, ਬੀਐਸਈ ਦੇ 30 ਵਿੱਚੋਂ 29 ਸ਼ੇਅਰ ਲਾਲ ਨਿਸ਼ਾਨ 'ਤੇ ਪਹੁੰਚ ਗਏ।

ਇਹ ਸ਼ੇਅਰ ਸਭ ਤੋਂ ਵੱਧ ਡਿੱਗੇ

ਸ਼ੇਅਰ ਬਾਜ਼ਾਰ ਵਿੱਚ ਇਸ ਅਚਾਨਕ ਗਿਰਾਵਟ ਦੇ ਦੌਰਾਨ ਸਭ ਤੋਂ ਵੱਧ ਡਿੱਗਣ ਵਾਲੇ ਸਟਾਕਾਂ ਦੀ ਗੱਲ ਕਰੀਏ ਤਾਂ, ਬੀਐਸਈ ਲਾਰਜਕੈਪ ਵਿੱਚ ਸ਼ਾਮਲ ਐਮਐਂਡਐਮ ਸ਼ੇਅਰ (2.81%) ਟੁੱਟ ਕੇ 2920 ਰੁਪਏ ਤੱਕ ਆ ਗਿਆ, ਇਸ ਤੋਂ ਇਲਾਵਾ, INFY ਸ਼ੇਅਰ (2.76%) ਦੀ ਗਿਰਾਵਟ ਨਾਲ 1871 ਰੁਪਏ 'ਤੇ, ਜਦੋਂ ਕਿ ਟੈਕ ਮਹਿੰਦਰਾ ਸ਼ੇਅਰ (2.58%) ਟੁੱਟ ਕੇ 1710 ਰੁਪਏ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਇਸ ਤੋਂ ਇਲਾਵਾ ਐਚਸੀਐਲ ਟੈਕ ਸ਼ੇਅਰ ਵੀ 2.05% ਡਿੱਗ ਕੇ 1851 ਰੁਪਏ 'ਤੇ ਆ ਗਿਆ।

ਮਿਡਕੈਪ ਸ਼੍ਰੇਣੀ ਦੀਆਂ ਕੰਪਨੀਆਂ ਵਿੱਚ, LTTS ਸ਼ੇਅਰ (3.44%), OFSS ਸ਼ੇਅਰ (2.78%) ਅਤੇ AjantaPharma ਸ਼ੇਅਰ (2.31%) ਘਾਟੇ ਨਾਲ ਕਾਰੋਬਾਰ ਕਰ ਰਹੇ ਸਨ। ਇਸ ਤੋਂ ਇਲਾਵਾ ਆਰਪੀਈਐਲ ਸ਼ੇਅਰ 4.25% ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਸੀ, ਜਦਕਿ ਟ੍ਰਾਈਟਰਬਾਈਨ ਸ਼ੇਅਰ 4.05% ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਸੀ।

ਲਾਭ ਨਾਲ ਖੁੱਲ੍ਹਿਆ, ਸੈਂਸੈਕਸ ਫਿਰ ਕਰੈਸ਼ ਹੋ ਗਿਆ

ਬੀਐਸਈ ਸੈਂਸੈਕਸ ਸ਼ੁੱਕਰਵਾਰ ਨੂੰ 80,234.08 ਦੇ ਪਿਛਲੇ ਬੰਦ ਦੇ ਮੁਕਾਬਲੇ ਮਾਮੂਲੀ ਵਾਧੇ ਨਾਲ 80,281.64 ਦੇ ਪੱਧਰ 'ਤੇ ਖੁੱਲ੍ਹਿਆ। ਕੁਝ ਦੇਰ ਧੀਮੀ ਰਫ਼ਤਾਰ ਨਾਲ ਅੱਗੇ ਵਧਣ ਤੋਂ ਬਾਅਦ ਇਹ ਅਚਾਨਕ ਫਿਸਲ ਗਿਆ ਅਤੇ ਖ਼ਬਰ ਲਿਖੇ ਜਾਣ ਤੱਕ ਇਹ 780 ਅੰਕਾਂ ਦੀ ਭਾਰੀ ਗਿਰਾਵਟ ਦੇ ਨਾਲ 79,420.47 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ।

ਬੀਐਸਈ ਸੈਂਸੈਕਸ ਵਾਂਗ ਐਨਐਸਈ ਦਾ ਨਿਫਟੀ ਸੂਚਕਾਂਕ ਵੀ ਫਿਸਲ ਗਿਆ। ਨਿਫਟੀ ਨੇ 24,274.90 ਦੇ ਪਿਛਲੇ ਬੰਦ ਦੇ ਮੁਕਾਬਲੇ ਸਪਾਟ ਸ਼ੁਰੂਆਤ ਕੀਤੀ ਅਤੇ ਕੁਝ ਸਮੇਂ ਲਈ ਇਸੇ ਸੁਸਤੀ ਨਾਲ ਕਾਰੋਬਾਰ ਕਰਨ ਤੋਂ ਬਾਅਦ ਇਸ ਨੂੰ ਵੀ ਵੱਡੀ ਗਿਰਾਵਟ ਦਾ ਸਾਹਮਣਾ ਕਰਨਾ ਪਿਆ ਅਤੇ ਸੂਚਕਾਂਕ 225 ਅੰਕ ਫਿਸਲ ਕੇ 24,037 ਦੇ ਪੱਧਰ 'ਤੇ ਆ ਗਿਆ।
 


author

Harinder Kaur

Content Editor

Related News