ਸ਼ੇਅਰ ਬਾਜ਼ਾਰ ''ਚ ਵਾਧਾ : ਸੈਂਸੈਕਸ 110 ਅੰਕ ਚੜ੍ਹਿਆ ਤੇ ਨਿਫਟੀ 24,467.45 ਦੇ ਪੱਧਰ ''ਤੇ ਬੰਦ

Wednesday, Dec 04, 2024 - 03:51 PM (IST)

ਸ਼ੇਅਰ ਬਾਜ਼ਾਰ ''ਚ ਵਾਧਾ : ਸੈਂਸੈਕਸ 110 ਅੰਕ ਚੜ੍ਹਿਆ ਤੇ ਨਿਫਟੀ 24,467.45 ਦੇ ਪੱਧਰ ''ਤੇ ਬੰਦ

ਮੁੰਬਈ - ਅੱਜ ਯਾਨੀ 4 ਦਸੰਬਰ ਨੂੰ ਸੈਂਸੈਕਸ 110.58 ਅੰਕ ਭਾਵ 0.14% ਫ਼ੀਸਦੀ ਦੇ ਵਾਧੇ ਨਾਲ 80,956.33 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸਦੇ ਨਾਲ ਹੀ ਸੈਂਸੈਕਸ ਦੇ 14 ਸਟਾਕ ਵਾਧੇ ਨਾਲ ਅਤੇ 16 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। 

ਦੂਜੇ ਪਾਸੇ ਨਿਫਟੀ ਵੀ 10.30 ਅੰਕ ਭਾਵ 0.04 ਫ਼ੀਸਦੀ ਦੇ ਵਾਧੇ ਨਾਲ 24,467.45 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ 50 ਦੇ 20 ਸਟਾਕ ਵਾਧੇ ਨਾਲ ਅਤੇ 30 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦਾ ਦੇਖਿਆ ਗਿਆ।

ਸੈਂਸੈਕਸ ਦੇ 30 ਸਟਾਕਾਂ 'ਚੋਂ 24 'ਚ ਵਾਧਾ ਅਤੇ 6 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਨਿਫਟੀ ਦੇ 50 ਸਟਾਕਾਂ 'ਚੋਂ 36 'ਚ ਵਾਧਾ ਅਤੇ 14 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਐਨਐਸਈ ਦੇ ਸਾਰੇ ਸੈਕਟਰਲ ਇੰਡੈਕਸ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਹਨ।

ਅੱਜ ਏਸ਼ੀਆਈ ਬਾਜ਼ਾਰ 'ਚ ਮਿਲਿਆ-ਜੁਲਿਆ ਕਾਰੋਬਾਰ ਰਿਹਾ

ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 0.44 ਫੀਸਦੀ ਅਤੇ ਕੋਰੀਆ ਦਾ ਕੋਸਪੀ 1.86 ਫੀਸਦੀ ਹੇਠਾਂ ਹੈ। ਇਸ ਦੇ ਨਾਲ ਹੀ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ ਵੀ 0.07% ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ।

NSE ਦੇ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 3 ਦਸੰਬਰ ਨੂੰ 3,664 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DII) ਨੇ 250 ਕਰੋੜ ਰੁਪਏ ਦੇ ਸ਼ੇਅਰ ਵੇਚੇ।

3 ਦਸੰਬਰ ਨੂੰ ਅਮਰੀਕਾ ਦਾ ਡਾਓ ਜੋਂਸ 0.17 ਫੀਸਦੀ ਡਿੱਗ ਕੇ 44,705 'ਤੇ ਬੰਦ ਹੋਇਆ। SP 500 0.04% ਵਧ ਕੇ 6,049 'ਤੇ ਅਤੇ Nasdaq 0.40% ਵਧ ਕੇ 19,480 'ਤੇ ਪਹੁੰਚ ਗਿਆ।

ਬੀਤੇ ਦਿਨ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ

ਇਸ ਤੋਂ ਪਹਿਲਾਂ ਕੱਲ ਯਾਨੀ 3 ਦਸੰਬਰ ਨੂੰ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ ਸੀ। ਸੈਂਸੈਕਸ 597 ਅੰਕਾਂ ਦੇ ਵਾਧੇ ਨਾਲ 80,845 'ਤੇ ਬੰਦ ਹੋਇਆ। ਨਿਫਟੀ ਵੀ 181 ਅੰਕ ਚੜ੍ਹ ਕੇ 24,457 ਦੇ ਪੱਧਰ 'ਤੇ ਬੰਦ ਹੋਇਆ।
 


author

Harinder Kaur

Content Editor

Related News