ਸ਼ੇਅਰ ਬਾਜ਼ਾਰ : ਸੈਂਸੈਕਸ 165 ਅੰਕ ਟੁੱਟਿਆ ਤੇ ਨਿਫਟੀ ਵੀ 17615 ਦੇ ਪੱਧਰ ''ਤੇ ਖੁੱਲ੍ਹਿਆ

Friday, Aug 12, 2022 - 10:25 AM (IST)

ਮੁੰਬਈ - ਹਫਤੇ ਦੇ ਆਖਰੀ ਕਾਰੋਬਾਰੀ ਦਿਨ ਭਾਰਤੀ ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸ਼ੁੱਕਰਵਾਰ ਨੂੰ ਸੈਂਸੈਕਸ 165.25 ਅੰਕਾਂ ਦੀ ਗਿਰਾਵਟ ਨਾਲ 59,167.35 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਇਸ ਦੇ ਨਾਲ ਹੀ ਨਿਫਟੀ 42 ਅੰਕਾਂ ਦੀ ਗਿਰਾਵਟ ਨਾਲ 17615.70 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।

ਟਾਪ ਗੇਨਰਜ਼

NTPC,ਟਾਟਾ ਸਟੀਲ, ਪਾਵਰਗ੍ਰਿਡ,ਰਿਲਾਇੰਸ, ਸਟੇਟ ਬੈਂਕ, ਬਜਾਜ ਫਾਇਨਾਂਸ, ਟਾਈਟਨ

ਟਾਪ ਲੂਜ਼ਰਜ਼

ਮਾਰੂਤੀ, ਟੈੱਕ ਮਹਿੰਦਰਾ, ਮਹਿੰਦਰਾ ਐਂਡ ਮਹਿੰਦਰਾ, ਸਨ ਫਾਰਮਾ, ਨੈਸਲੇ ਇੰਡੀਆ, ਕੋਟਕ ਬੈਂਕ

ਗਲੋਬਲ ਬਾਜ਼ਾਰਾਂ ਦਾ ਹਾਲ

ਇਸ ਤੋਂ ਪਹਿਲਾਂ 12 ਅਗਸਤ 2022 ਨੂੰ ਦੁਨੀਆ ਭਰ ਦੇ ਬਾਜ਼ਾਰਾਂ ਤੋਂ ਮੰਦੀ ਦੇ ਸੰਕੇਤ ਮਿਲੇ ਸਨ। ਵੀਰਵਾਰ ਨੂੰ ਡਾਓ ਜੋਂਸ 'ਚ ਮਾਮੂਲੀ ਵਾਧਾ ਦੇਖਿਆ ਗਿਆ ਅਤੇ ਦਿਨ ਦੇ ਉੱਚੇ ਪੱਧਰ ਤੋਂ 300 ਅੰਕ ਹੇਠਾਂ ਬੰਦ ਹੋਇਆ। ਨੈਸਡੈਕ 'ਚ ਵੀ 0.6 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਏਸ਼ੀਆਈ ਬਾਜ਼ਾਰਾਂ 'ਚ SGX ਨਿਫਟੀ 18.50 ਅੰਕਾਂ ਦੀ ਕਮਜ਼ੋਰੀ ਨਾਲ 17668 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸੋਨਾ ਅਤੇ ਚਾਂਦੀ ਉਪਰਲੇ ਪੱਧਰ ਤੋਂ ਦਬਾਅ ਦਿਖਾ ਰਿਹਾ ਹੈ, ਜਦਕਿ ਕੱਚਾ ਤੇਲ ਇਕ ਵਾਰ ਫਿਰ 99 ਡਾਲਰ ਪ੍ਰਤੀ ਬੈਰਲ ਦੇ ਨੇੜੇ ਪਹੁੰਚ ਗਿਆ ਹੈ।


Harinder Kaur

Content Editor

Related News