USA ਦੀ ਫਲਾਈਟ ਲੈਣੀ ਹੋਈ ਮਹਿੰਗੀ, ਉਡਾਣਾਂ ਦੇ ਕਿਰਾਏ 'ਚ ਇੰਨਾ ਭਾਰੀ ਵਾਧਾ
Sunday, Apr 25, 2021 - 05:32 PM (IST)
ਨਵੀਂ ਦਿੱਲੀ- ਸੰਯੁਕਤ ਰਾਜ ਅਮਰੀਕਾ ਵੱਲੋਂ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਨਾ ਕਰਨ ਦੀ ਦਿੱਤੀ ਗਈ ਸਲਾਹ ਮਗਰੋਂ ਭਾਰਤ-ਅਮਰੀਕਾ ਮਾਰਗ 'ਤੇ ਉਡਾਣਾਂ ਦੇ ਕਿਰਾਏ ਵਿਚ ਭਾਰੀ ਵਾਧਾ ਹੋ ਗਿਆ ਹੈ। ਹਵਾਬਾਜ਼ੀ ਉਦਯੋਗ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਹੁਣ ਟਿਕਟ ਲਈ ਘੱਟੋ-ਘੱਟ 1.50 ਲੱਖ ਰੁਪਏ ਖ਼ਰਚ ਕਰਨੇ ਪੈ ਸਕਦੇ ਹਨ।
ਸੂਤਰਾਂ ਨੇ ਕਿਹਾ ਕਿ ਇਕਨੋਮੀ ਕਲਾਸ ਟਿਕਟ ਦਾ ਔਸਤ ਕਿਰਾਇਆ ਤਕਰੀਬਨ 50,000 ਰੁਪਏ ਹੈ ਪਰ ਇਸ ਹਫ਼ਤੇ ਦੀਆਂ ਉਡਾਣਾਂ ਦਾ ਕਿਰਾਇਆ 1.5 ਲੱਖ ਰੁਪਏ 'ਤੇ ਪਹੁੰਚ ਰਿਹਾ ਹੈ।
ਇਹ ਵੀ ਪੜ੍ਹੋ- ਬਿਜਲੀ ਨੂੰ ਲੈ ਕੇ ਵਧਣ ਵਾਲੀ ਹੈ ਤੁਹਾਡੀ ਟੈਂਸ਼ਨ, ਲੱਗ ਸਕਦਾ ਹੈ ਇਹ ਝਟਕਾ
ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਜਾਰੀ ਕੀਤੀ ਗਈ ਸਲਾਹ ਮਗਰੋਂ ਟਿਕਟਾਂ ਦੀ ਮੰਗ ਵੱਧ ਗਈ ਹੈ, ਜਿਸ ਦੇ ਮੱਦੇਨਜ਼ਰ ਕਿਰਾਏ ਚੜ੍ਹ ਗਏ ਹਨ। ਸੂਤਰਾਂ ਨੇ ਕਿਹਾ ਕਿ ਬਹੁਤ ਸਾਰੇ ਯਾਤਰੀ ਤੁਰੰਤ ਅਮਰੀਕਾ ਜਾਣਾ ਚਾਹੁੰਦੇ ਹਨ ਕਿਉਂਕਿ ਉਡਾਣਾਂ 'ਤੇ ਪਾਬੰਦੀ ਵਧਣ ਦੇ ਡਰ ਕਾਰਨ ਉਹ ਇੱਥੇ ਨਹੀਂ ਫਸਣਾ ਚਾਹੁੰਦੇ। ਅਮਰੀਕੀ ਸਰਕਾਰ ਨੇ ਵੀਰਵਾਰ ਨੂੰ ਭਾਰਤ, ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼ ਅਤੇ ਮਾਲਦੀਵ ਨੂੰ ਲੇਵਲ-4 ਟ੍ਰੈਵਲ ਐਡਵਾਇਜ਼ਰੀ ਵਿਚ ਸ਼ਾਮਲ ਕੀਤਾ ਹੈ, ਜਿਸ ਦਾ ਅਰਥ ਹੈ ਕਿ ਅਮਰੀਕੀਆਂ ਨੂੰ ਇਨ੍ਹਾਂ ਦੇਸ਼ਾਂ ਦੀ ਯਾਤਰਾ ਨਾ ਕਰਨ ਦੀ ਸਲਾਹ ਹੈ। ਗੌਰਤਲਬ ਹੈ ਕਿ ਕੋਵਿਡ-19 ਕਾਰਨ ਜਰਮਨੀ, ਬ੍ਰਿਟੇਨ ਤੇ ਯੂ. ਏ. ਈ. ਸਣੇ ਕੁਝ ਦੇਸ਼ਾਂ ਨੇ ਭਾਰਤ ਤੋਂ ਹਵਾਈ ਯਾਤਰਾ 'ਤੇ ਪਾਬੰਦੀ ਲਾ ਦਿੱਤੀ ਹੈ। ਯੂ. ਏ. ਈ. ਨੇ ਐਤਵਾਰ ਤੋਂ 10 ਦਿਨਾਂ ਲਈ ਭਾਰਤ ਦੀ ਯਾਤਰਾ 'ਤੇ ਪਾਬੰਦੀ ਲਾਈ ਹੈ।
ਇਹ ਵੀ ਪੜ੍ਹੋ- ਭਾਰਤ ਤੋਂ ਜਾਣ ਵਾਲੇ ਲੋਕਾਂ ਦੀ ਕੁਵੈਤ 'ਚ ਐਂਟਰੀ ਬੰਦ, ਉਡਾਣਾਂ 'ਤੇ ਲੱਗੀ ਪਾਬੰਦੀ