ਸਮਾਜਿਕ ਆਰਥਿਕ ਵਿਕਾਸ ''ਚ ਇਸਪਾਤ ਉਦਯੋਗ ਦੀ ਮੁੱਖ ਭੂਮਿਕਾ : ਮੰਤਰੀ
Saturday, Jun 22, 2019 - 05:09 PM (IST)

ਗੁਵਾਹਾਟੀ—ਦੇਸ਼ ਦੀ ਸਮਾਜਿਕ-ਆਰਥਿਕ ਵਿਕਾਸ 'ਚ ਇਸਪਾਤ ਇੰਡਸਟਰੀ ਦੀ ਮੁੱਖ ਭੂਮਿਕਾ 'ਤੇ ਜ਼ੋਰ ਦਿੰਦੇ ਹੋਏ ਕੇਂਦਰੀ ਮੰਤਰੀ ਫੱਗਨ ਕੁਲਸਤੇ ਨੇ ਕਿਹਾ ਕਿ ਇਸਪਾਤ ਵਿਨਿਰਮਾਣ ਇਕਾਈਆਂ ਨੂੰ ਪ੍ਰਭਾਵੀ ਤਰੀਕੇ ਨਾਲ ਗਾਹਕਾਂ ਦੀਆਂ ਸਾਰੀਆਂ ਲੋੜਾਂ ਨੂੰ ਸਮਝਣਾ ਚਾਹੀਦਾ ਹੈ। ਇਸਪਾਤ ਸੂਬਾ ਮੰਤਰੀ ਇਥੇ ਭਾਰਤੀ ਇਸਪਾਤ ਅਥਾਰਿਟੀ ਲਿਮਟਿਡ (ਸੇਲ) ਵਲੋਂ ਆਯੋਜਿਤ ਇਕ ਪ੍ਰੋਗਰਾਮ 'ਚ ਬੋਲ ਰਹੇ ਸਨ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਤਤ ਸਮਾਜਿਕ-ਆਰਥਿਕ ਵਿਕਾਸ 'ਚ ਇਸਪਾਤ ਉਦਯੋਗ ਦੀ ਮੁੱਖ ਭੂਮਿਕਾ ਹੈ। ਇਸਪਾਤ ਅਤੇ ਲੌਹ ਉਤਪਾਦਾਂ ਦਾ ਕਾਰਗੋ ਇਸ ਖੇਤਰ 'ਚ ਹਮੇਸ਼ਾ ਤੋਂ ਇਕ ਵੱਡੀ ਪਰੇਸ਼ਾਨੀ ਰਿਹਾ ਹੈ। ਇਸ ਦੇ ਪਿੱਛੇ ਵੱਡੀ ਵਜ੍ਹਾ ਖੇਤਰ 'ਚ ਸੰਪਰਕ ਦਾ ਵਧੀਆ ਨਾ ਹੋਣਾ ਹੈ। ਹਾਲਾਂਕਿ ਪਿਛਲੇ ਕੁੱਝ ਸਾਲਾਂ 'ਚ ਪੂਰਬ ਉੱਤਰ ਖੇਤਰ ਇਸ ਚੁਣੌਤੀ ਤੋਂ ਉਭਰਿਆ ਹੈ। ਉਨ੍ਹਾਂ ਨੇ ਗਾਹਕਾਂ ਦੀਆਂ ਲੋੜਾਂ ਨੂੰ ਸਮਝਣ ਦੇ ਮਹੱਤਵ 'ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸਪਾਤ ਉਤਪਾਦਕ ਇਕਾਈਆਂ ਨੂੰ ਪ੍ਰਭਾਵੀ ਤਰੀਕੇ ਨਾਲ ਗਾਹਕਾਂ ਦੀਆਂ ਜ਼ਰੂਰਤਾਂ ਸਮਝਣ 'ਚ ਸਮਰੱਥ ਹੋਣਾ ਚਾਹੀਦਾ। ਇਸ ਮੌਕੇ 'ਤੇ ਸੂਬੇ ਦੇ ਟਰਾਂਸਪੋਰਟ ਅਤੇ ਉਦਯੋਗ ਮੰਤਰੀ ਚੰਦਰ ਮੋਹਨ ਪਟਵਾਰੀ ਨੇ ਕਿਹਾ ਕਿ ਰਾਸ਼ਟਰ ਨਿਰਮਾਣ 'ਚ ਇਸਪਾਤ ਦਾ ਆਪਣਾ ਮਹੱਤਵ ਹੈ। ਕੇਂਦਰ ਦੀ 'ਪੂਰਵ ਕੀ ਔਰ ਦੇਖੋ ਨੀਤੀ' ਨੇ ਖੇਤਰ ਲਈ ਕਈ ਨਵੇਂ ਰਸਤੇ ਖੋਲ੍ਹੇ ਹਨ। ਕੁਲਸਤੇ ਨੇ ਕਿਹਾ ਕਿ ਇਸਪਾਤ ਉਦਯੋਗ ਸਾਰੇ ਉਦਯੋਗਾਂ ਨੂੰ ਆਧਾਰ ਉਪਲੱਬਧ ਕਰਵਾਉਂਦਾ ਹੈ।