ਭਾਰਤ ’ਚ Elon Musk ਨੂੰ ਝਟਕਾ! Starlink ਦੇ ਡਾਇਰੈਕਟਰ ਸੰਜੇ ਭਾਰਗਵ ਨੇ ਦਿੱਤਾ ਅਸਤੀਫਾ

Wednesday, Jan 05, 2022 - 06:29 PM (IST)

ਗੈਜੇਟ ਡੈਸਕ– ਭਾਰਤ ’ਚ ਏਲਨ ਮਸਕ ਨੂੰ ਜ਼ਬਰਦਸਤ ਝਟਕਾ ਲੱਗਾ ਹੈ। ਏਲਨ ਮਸਕ ਦੀ ਬ੍ਰਾਡਬੈਂਡ ਕੰਪਨੀ ‘ਸਟਾਰਲਿੰਕ’ ਭਾਰਤੀ ਬਾਜ਼ਾਰ ’ਚ ਲਾਂਚ ਹੋਣ ਤੋਂ ਪਹਿਲਾਂ ਹੀ ਬੰਦ ਹੁੰਦੀ ਨਜ਼ਰ ਆ ਰਹੀ ਹੈ। ਪਿਛਲੇ ਇਕ ਸਾਲ ਤੋਂ ਕੰਪਨੀ ਗਾਹਕਾਂ ਤੋਂ ਪ੍ਰੀ-ਬਕਿੰਗ ਕਰਵਾ ਰਹੀ ਸੀ ਪਰ ਇਸ ਹਫਤੇ ਦੀ ਸ਼ੁਰੂਆਤ ’ਚ ਸਟਾਰਲਿੰਕ ਨੇ ਪ੍ਰੀ-ਬੁਕਿੰਗ ਦੇ ਪੈਸੇ ਵਾਪਸ ਕਰਨੇ ਸ਼ੁਰੂ ਕਰ ਦਿੱਤੇ ਹਨ। ਹੁਣ ਸਟਾਰਲਿੰਕ ਇੰਡੀਆ ਦੇ ਮੁਖੀ ਸੰਜੇ ਭਾਰਗਵ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਆਪਣੇ ਅਸਤੀਫੇ ਦੀ ਜਾਣਕਾਰੀ ਲਿੰਕਡਿਨ ਪੋਸਟ ਰਾਹੀਂ ਦਿੱਤੀ ਹੈ। ਉਨ੍ਹਾਂ ਆਪਣੇ ਪੋਸਟ ’ਚ ਕਿਹਾ ਹੈ ਕਿ 31 ਦਸੰਬਰ 2020 ਸਟਾਰਲਿੰਕ ’ਚ ਉਨ੍ਹਾਂ ਦਾ ਆਖਰੀ ਦਿਨ ਸੀ। 

ਇਹ ਵੀ ਪੜ੍ਹੋ– Elon Musk ਦੀ ਟੱਕਰ ’ਚ ਉਤਰੀ Airtel, ਲਾਂਚ ਕਰੇਗੀ ਸੈਟੇਲਾਈਟ ਇੰਟਰਨੈੱਟ ਬ੍ਰਾਡਬੈਂਡ ਸੇਵਾ

ਸੰਜੇ ਭਾਰਗਵ ਨੇ ਕਿਹਾ, ‘ਮੈਂ ਨਿੱਜੀ ਕਾਰਨਾਂ ਕਰਕੇ ਸਟਾਰਲਿੰਕ ਇੰਡੀਆ ਦੇ ਡਾਇਰੈਕਟਰ ਅਤੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। 31 ਦਸੰਬਰ 2021 ਨੂੰ ਮੇਰਾ ਕੰਮ ’ਤੇ ਆਖਰੀ ਦਿਨ ਸੀ। ਮੈਂ ਮੀਡੀਆ ਜਾਂ ਕਿਸੇ ਹੋਰ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਦੇਵਾਂਗਾ। ਕ੍ਰਿਪਾ ਕਰਕੇ ਮੇਰੀ ਪ੍ਰਾਈਵੇਸੀ ਦਾ ਸਨਮਾਨ ਕਰੋ।’

PunjabKesari

ਇਹ ਵੀ ਪੜ੍ਹੋ– ਤੇਜੀ ਨਾਲ ਵਧ ਰਹੇ ਓਮੀਕਰੋਨ ਦੇ ਮਾਮਲੇ, ਘਰ ’ਚ ਜ਼ਰੂਰ ਰੱਖੋ ਇਹ ਸਸਤੇ ਮੈਡੀਕਲ ਗੈਜੇਟਸ

ਇਸ ਹਫਤੇ ਦੀ ਸ਼ੁਰੂਆਤ ’ਚ ਹੀ ਏਲਨ ਮਸਕ ਦੀ ਇੰਟਰਨੈੱਟ ਸਰਵਿਸ ਦੇਣ ਵਾਲੀ ਕੰਪਨੀ ਸਟਾਰਲਿੰਕ ਨੇ ਭਾਰਤੀ ਗਾਹਕਾਂ ਦੇ ਪੈਸੇ ਵਾਪਸ ਦੇਣੇ ਸ਼ੁਰੂ ਕੀਤੇ ਹਨ। ਪ੍ਰੀ-ਆਰਡਰ ਦੌਰਾਨ ਹਰੇਕ ਗਾਹਕ ਤੋਂ ਸਟਾਰਲਿੰਕ ਨੇ ਕਰੀਬ 7,500 ਰੁਪਏ ਲਏ ਸਨ ਜਿਸ ਨੂੰ ਹੁਣ ਕੰਪਨੀ ਨੇ ਵਾਪਸ ਕਰਨਾ ਸ਼ੁਰੂ ਕਰ ਦਿੱਤਾ ਹੈ। ਸਟਾਰਲਿੰਕ ਨੂੰ ਪ੍ਰੀ-ਬੁਕਿੰਗ ਦੇ ਪੈਸੇ ਵਾਪਸ ਕਰਨ ਦਾ ਆਦੇਸ਼ ਦੂਰਸੰਚਾਰ ਵਿਭਾਗ ਨੇ ਦਿੱਤਾ ਹੈ। 

ਸਰਕਾਰ ਵਲੋਂ ਕਿਹਾ ਗਿਆ ਹੈ ਕਿ ਜਦੋਂ ਤਕ ਸਟਾਰਲਿੰਕ ਨੂੰ ਭਾਰਤ ’ਚ ਇੰਟਰਨੈੱਟ ਸਰਵਿਸ ਲਈ ਲਾਈਸੰਸ ਨਹੀਂ ਮਿਲ ਜਾਂਦਾ, ਉਦੋਂ ਤਕ ਉਹ ਗਾਹਕਾਂ ਕੋਲੋਂ ਪੈਸੇ ਨਹੀਂ ਲੈ ਸਕਦੀ। ਰਿਪੋਰਟ ਮੁਤਾਬਕ, ਸਟਾਰਲਿੰਕ ਨੇ ਉਨ੍ਹਾਂ ਗਾਹਕਾਂ ਨੂੰ ਰਿਫੰਡ ਦੇ ਸੰਬੰਧ ’ਚ ਈ-ਮੇਲ ਭੇਜਣਾ ਸ਼ੁਰੂ ਕਰ ਦਿੱਤਾ ਹੈ ਜਿਨ੍ਹਾਂ ਨੇ ਸਟਾਰਲਿੰਕ ਦੇ ਇੰਟਰਨੈੱਟ ਲਈ ਪ੍ਰੀ-ਬੁਕਿੰਗ ਕੀਤੀ ਸੀ। 

ਇਹ ਵੀ ਪੜ੍ਹੋ– ਐਪਲ 2022 ’ਚ ਨਵੇਂ iPhone 14 ਤੇ iPod ਸਮੇਤ ਲਾਂਚ ਕਰ ਸਕਦੀ ਹੈ ਇਹ ਪ੍ਰੋਡਕਟਸ


Rakesh

Content Editor

Related News