ਸਟਾਰਬਕਸ ਨੇ 185 ਆਊਟਲੈੱਟਸ ਦੇ ਮਾਲਕਾਂ ਨੂੰ ਕਿਰਾਇਆ ਮੁਆਫੀ ਲਈ ਲਿਖਿਆ ਪੱਤਰ
Wednesday, Apr 08, 2020 - 01:59 AM (IST)
ਮੁੰਬਈ (ਟਾ.)-ਭਾਰਤ ਦੇ ਸਭ ਤੋਂ ਵੱਡੇ ਸਮੂਹ ਅਤੇ ਦੁਨੀਆ ਦੀ ਸਭ ਤੋਂ ਵੱਡੀ ਕੌਫੀ ਲੜੀ ਦੇ ਸਾਂਝੇ ਅਦਾਰੇ ਟਾਟਾ ਸਟਾਰਬਕਸ ਇੰਡੀਆ ਨੇ ਕੋਵਿਡ-19 ਲਾਕਡਾਊਨ ਕਾਰਣ ਅਗਲੇ 3 ਮਹੀਨਿਆਂ ਲਈ ਕਿਰਾਇਆ ਮੁਆਫੀ ਲਈ ਭਾਰਤ ’ਚ ਆਪਣੇ 185 ਆਊਟਲੈੱਟਸ ਦੇ ਮਾਲਕਾਂ ਨੂੰ ਪੱਤਰ ਲਿਖਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਮੈਕਡੋਨਾਲਡਸ, ਡਾਮਿਨੋਜ਼ ਪਿੱਜ਼ਾ ਅਤੇ ਸਪੈਸ਼ਲਿਟੀ ਰੈਸਟੋਰੈਂਟਸ ਸਮੇਤ ਕਈ ਰੈਸਟੋਰੈਂਟਸ ਚੇਨ ਨੇ ਮਕਾਨ ਮਾਲਕਾਂ ਅਤੇ ਮਾਲ ਮਾਲਕਾਂ ਤੋਂ ਇਸੇ ਤਰ੍ਹਾਂ ਦੀ ਛੋਟ ਮੰਗੀ ਹੈ। ਟਾਟਾ ਸਟਾਰਬਕਸ ਇੰਡੀਆ ਨੇ ਆਪਣੇ ਮਕਾਨ ਮਾਲਕਾਂ ਨੂੰ ਲਿਖੇ ਪੱਤਰ ’ਚ ਕਿਹਾ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਅਸੀਂ ਕਿਰਾਇਆ ਅਤੇ ਰੱਖ-ਰਖਾਅ ਦਾ ਚਾਰਜ ਦੇਣ ’ਚ ਅਸਮਰਥ ਹਾਂ। ਉਸ ਨੇ 1 ਮਾਰਚ ਤੋਂ ਸ਼ੁਰੂ ਹੋਣ ਵਾਲੀ 3 ਮਹੀਨਿਆਂ ਦੀ ਮੁਆਫੀ ਲਈ ਕਿਹਾ ਹੈ।
ਉਸ ਨੇ ਕਿਹਾ ਕਿ ਕਿਸੇ ਵੀ ਸੁਧਾਰ ਦੇ ਆਧਾਰ ’ਤੇ ਭਵਿੱਖ ਦੀਆਂ ਸ਼ਰਤਾਂ ਰਸਮੀ ਰੂਪ ਨਾਲ ਤੈਅ ਕੀਤੀਆਂ ਜਾ ਸਕਦੀਆਂ ਹਨ। ਜਿਵੇਂ ਕਿ ਕੰਪਨੀ ਨੇ ਪਹਿਲਾਂ ਹੀ ਮਾਰਚ ਲਈ ਕਿਰਾਇਆ ਅਤੇ ਰੱਖ-ਰਖਾਅ ਫੀਸ ਦਾ ਭੁਗਤਾਨ ਕੀਤਾ ਹੈ।
ਉਸ ਨੇ ਕਿਹਾ ਹੈ ਕਿ ਇਹ ਰਾਸ਼ੀ ਭਵਿੱਖ ਦੀਆਂ ਜ਼ਿੰਮੇਵਾਰੀਆਂ ਖਿਲਾਫ ਐਡਜਸਟ ਕੀਤੀ ਜਾਵੇਗੀ। ਇਸ ਪੱਤਰ ਦੀ ਇਕ ਕਾਪੀ ਦੀ ਸਮੀਖਿਅਾ ਕੀਤੀ ਗਈ ਹੈ। ਟਾਟਾ ਸਟਾਰਬਕਸ ਨੇ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਸਟਾਰਬਕਸ ਨੇ ਪੱਤਰ ’ਚ ਕਿਹਾ ਕਿ ਕੋਰੋਨਾ ਵਾਇਰਸ ਕਾਰਣ ਲਾਕਡਾਊਨ ਅਤੇ ਖਪਤਕਾਰ ਭਾਵਨਾ ਤੇ ਕਾਰੋਬਾਰਾਂ ’ਤੇ ਇਸ ਦੇ ਪ੍ਰਭਾਵ ਕਾਰਣ ਕੰਪਨੀ ਨੇ ਆਪਣੀ ਸੰਚਾਲਨ ਸਮਰੱਥਾ ’ਚ ਕਮੀ ਲਿਆਉਣ ਲਈ ਆਪਣੀ ਜਨਸ਼ਕਤੀ ਯੋਜਨਾ ਅਤੇ ਹੋਰ ਪ੍ਰਕਿਰਿਆਵਾਂ ’ਚ ਤਕਨੀਕਾਂ ਲਾਗੂ ਕੀਤੀਆਂ। ਹਾਲਾਂਕਿ ਇਸ ਸੰਕਟ ਤੋਂ ਬਚਣ ਦਾ ਇਕ ਮਾਤਰ ਤਰੀਕਾ ਸਾਡੇ ਸਥਿਰ ਸੰਚਾਲਨ ਵਿਸਤਾਰ ਨੂੰ ਘੱਟ ਕਰਨਾ ਹੈ।