LED ਬੱਲਬ ਲਈ ਸਟਾਰ ਰੇਟਿੰਗ ਹੋਵੇਗੀ ਜ਼ਰੂਰੀ!
Friday, Sep 08, 2017 - 03:09 PM (IST)
ਨਵੀਂ ਦਿੱਲੀ—ਛੇਤੀ ਹੀ ਐੱਲ. ਈ. ਡੀ. ਬੱਲਬ ਲਈ ਸਟਾਰ ਰੇਟਿੰਗ ਨੂੰ ਜ਼ਰੂਰੀ ਕਰ ਦਿੱਤਾ ਜਾਵੇਗਾ। ਬਿਓਰੋ ਆਫ ਐਨਰਜ਼ੀ ਏਫੀਸ਼ੀਅਨਸੀ ਨੇ ਨਵੇਂ ਨਿਯਮ ਜਾਰੀ ਕੀਤੇ ਹਨ। 1 ਜਨਵਰੀ ਤੋਂ ਨਵੇਂ ਨਿਯਮ ਲਾਗੂ ਹੋਣਗੇ। ਨਵੇਂ ਨਿਯਮਾਂ ਦੇ ਤਹਿਤ ਬੱਲਬ ਦੇ ਲੇਬਲ 'ਤੇ ਪੂਰੀ ਜਾਣਕਾਰੀ ਦੇਣੀ ਹੋਵੇਗੀ। ਨਾਲ ਹੀ ਨਿਰਮਾਤਾ ਕੰਪਨੀਆਂ ਅਤੇ ਆਯਾਤ ਕਰਨ ਵਾਲੀ ਕੰਪਨੀ ਦੀ ਜਾਣਕਾਰੀ ਵੀ ਦੇਣੀ ਹੋਵੇਗੀ। ਕੰਪਨੀਆਂ ਨੂੰ ਬਿਓਰੋ ਆਫ ਐਨਰਜ਼ੀ ਏਫੀਸ਼ੀਅਨਸੀ ਦੇ ਨਾਲ ਆਪਣੇ ਬ੍ਰਾਂਡ ਦਾ ਰਜਿਸਟਰੇਸ਼ਨ ਕਰਵਾਉਣਾ ਹੋਵੇਗਾ ਅਤੇ ਬੱਲਬਾਂ ਦਾ ਟੈਕਸ ਕਰਵਾਉਣਾ ਜ਼ਰੂਰੀ ਹੈ। ਇਸ ਕਦਮ ਨਾਲ ਸਸਤੇ ਚਾਈਨੀਜ਼ ਇੰਪੋਰਟਿਡ ਬੱਲਬਾਂ 'ਤੇ ਰੋਕ ਲੱਗੇਗੀ ਅਤੇ ਘਰੇਲੂ ਉਤਪਾਦਾਂ ਨੂੰ ਫਾਇਦਾ ਮਿਲ ਸਕਦਾ ਹੈ।
