ਰਿਲਾਇੰਸ ਰਿਟੇਲ ’ਚ ਜਨਰਲ ਅਟਲਾਂਟਿਕ ਕਰੇਗਾ 3,675 ਕਰੋੜ ਰੁਪਏ ਦਾ ਨਿਵੇਸ਼

10/01/2020 6:22:58 PM

ਨਵੀਂ ਦਿੱਲੀ, (ਭਾਸ਼ਾ)– ਕੌਮਾਂਤਰੀ ਨਿੱਜੀ ਇਕਵਿੀ ਫਰਮ ਜਨਰਲ ਅਟਲਾਂਟਿਕ ਨੇ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ. ਆਈ. ਐੱਲ.) ਦੀ ਰਿਟੇਲ ਬ੍ਰਾਂਚ ਰਿਲਾਇੰਸ ਰਿਟੇਲ ’ਚ 0.84 ਫੀਸਦੀ ਹਿੱਸੇਦਾਰੀ ਖਰੀਦਣ ਲਈ 3,675 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।

ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਆਰ. ਆਈ. ਐੱਲ. ਨੇ ਕਿਹਾ ਕਿ ਜਨਰਲ ਅਟਲਾਂਟਿਕ ਰਿਲਾਇੰਸ ਰਿਟੇਲ ਵੈਂਚਰਸ ਲਿਮਟਿਡ ’ਚ ਨਿਵੇਸ਼ ਕਰੇਗੀ। ਰਿਲਾਇੰਸ ਰਿਟੇਲ ’ਚ ਇਸ ਮਹੀਨੇ ਦੀ ਸ਼ੁਰੂਆਤ ’ਚ ਅਮਰੀਕਾ ਸਥਿਤ ਨਿੱਜੀ ਇਕਵਿਟੀ ਫਰਮ ਸਿਲਵਰ ਲੇਕ ਨੇ 7500 ਕਰੋੜ ਰੁਪਏ ਨਿਵੇਸ਼ ਕਰ ਕੇ 1.75 ਫੀਸਦੀ ਹਿੱਸੇਦਾਰੀ ਅਤੇ ਕੌਮਾਂਤਰੀ ਨਿਜੀ ਇਕਵਿਟੀ ਫਰਮ ਕੇ. ਕੇ. ਆਰ. ਨੇ 5,550 ਕਰੋੜ ਰੁਪਏ ਨਿਵੇਸ਼ ਕਰ ਕੇ 1.28 ਫੀਸਦੀ ਹਿੱਸੇਦਾਰੀ ਹਾਸਲ ਕੀਤੀ ਸੀ। ਇਸ ਤਰ੍ਹਾਂ ਇਕ ਮਹੀਨੇ ਦੇ ਅੰਦਰ ਰਿਲਾਇੰਸ ਰਿਟੇਲ ’ਚ ਇਹ ਤੀਜਾ ਨਿੱਜੀ ਇਕਵਿਟੀ ਨਿਵੇਸ਼ ਹੈ।

ਇਸ ਲੈਣ-ਦੇਣ ਦੇ ਤਹਿਤ ਰਿਲਾਇੰਸ ਰਿਟੇਲ ਦੀ ਕੀਮਤ 4.285 ਲੱਖ ਕਰੋੜ ਰੁਪਏ ਤੈਅ ਕੀਤੀ ਗਈ। ਆਰ. ਆਈ. ਐੱਲ. ਨੇ ਇਕ ਬਿਆਨ ’ਚ ਕਿਹਾ ਕਿ ਇਹ ਰਿਲਾਇੰਸ ਇੰਡਸਟਰੀਜ਼ ਦੀ ਕਿਸੇ ਸਹਾਇਕ ਕੰਪਨੀ ’ਚ ਜਨਰਲ ਅਟਲਾਂਟਿਕ ਦਾ ਦੂਜਾ ਨਿਵੇਸ਼ ਹੈ ਅਤੇ ਇਸ ਤੋਂ ਪਹਿਲਾਂ ਉਹ ਜੀਓ ਪਲੇਟਫਾਰਮਸ ’ਚ 6,598.38 ਕਰੋੜ ਰੁਪਏ ਦਾ ਨਿਵੇਸ਼ ਕਰ ਚੁੱਕੀ ਹੈ।


Sanjeev

Content Editor

Related News