ਮਾਨਸੂਨ ਕਮਜ਼ੋਰ ਹੋਣ ਤੋਂ ਬਾਅਦ ਵੀ ਸਸਤੇ ਨਹੀਂ ਹੋਏ ਮਸਾਲੇ, 1400 ਰੁਪਏ ਪ੍ਰਤੀ ਕਿਲੋ ਹੋਇਆ ਜੀਰਾ

08/17/2023 10:42:11 AM

ਨਵੀਂ ਦਿੱਲੀ (ਇੰਟ.) – ਜਿਵੇਂ-ਜਿਵੇਂ ਦੇਸ਼ ’ਚ ਮਾਨਸੂਨ ਕਮਜ਼ੋਰ ਹੋ ਰਿਹਾ ਹੈ, ਉਵੇਂ-ਉਵੇਂ ਸਬਜ਼ੀਆਂ ਦੀਆਂ ਕੀਮਤਾਂ ’ਚ ਗਿਰਾਵਟ ਆ ਰਹੀ ਹੈ ਪਰ ਮਸਾਲਿਆਂ ਦੀ ਕੀਮਤਾਂ ’ਚ ਕੋਈ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਇਸ ਨਾਲ ਆਮ ਜਨਤਾ ਨੂੰ ਮਹਿੰਗਾਈ ਤੋਂ ਓਨੀ ਰਾਹਤ ਨਹੀਂ ਮਿਲੀ ਹੈ, ਕਿਉਂਕਿ ਹਰੀਆਂ ਸਬਜ਼ੀਆਂ ਦੇ ਨਾਲ-ਨਾਲ ਮਸਾਲੇ ਵੀ ਰਸੋਈ ਦੇ ਅਹਿਮ ਖਾਣ ਵਾਲੇ ਪਦਾਰਥ ਹਨ। ਇਸ ਤੋਂ ਬਿਨਾਂ ਸੁਆਦੀ ਅਤੇ ਖੁਸ਼ਬੂਦਾਰ ਸਬਜ਼ੀਆਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਦੇਸ਼ ਦੇ 100 ਸ਼ਹਿਰਾਂ 'ਚ ਚਲਾਈਆਂ ਜਾਣਗੀਆਂ 10,000 ਇਲੈਕਟ੍ਰਿਕ ਬੱਸਾਂ

ਸਬਜ਼ੀਆਂ ਦੀਆਂ ਕੀਮਤਾਂ 'ਚ ਆਈ ਘਾਟ
ਇਕ ਰਿਪੋਰਟ ਮੁਤਾਬਕ ਟਮਾਟਰ ਦੀਆਂ ਕੀਮਤਾਂ ’ਚ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ ਕੁੱਝ ਦਿਨਾਂ ਦੇ ਅੰਦਰ ਟਮਾਟਰ ਦੀ ਕੀਮਤ ’ਚ 100 ਰੁਪਏ ਤੋਂ ਵੱਧ ਦੀ ਗਿਰਾਵਟ ਆਈ ਹੈ। ਹੁਣ ਦਿੱਲੀ-ਐੱਨ. ਸੀ. ਆਰ. ਸਮੇਤ ਕਈ ਸ਼ਹਿਰਾਂ ’ਚ ਟਮਾਟਰ 100 ਰੁਪਏ ਪ੍ਰਤੀ ਕਿਲੋ ਤੋਂ ਹੇਠਾਂ ਆ ਗਿਆ ਹੈ। ਕਈ ਥਾਵਾਂ ’ਤੇ ਇਹ 80 ਰੁਪਏ ਪ੍ਰਤੀ ਕਿਲੋ ਵੀ ਵਿਕ ਰਿਹਾ ਹੈ। ਇਸ ਤਰ੍ਹਾਂ ਖੀਰਾ, ਲੌਕੀ, ਭਿੰਡੀ, ਕਰੇਲਾ, ਪਰਵਲ ਅਤੇ ਬੈਂਗਣ ਦੀਆਂ ਕੀਮਤਾਂ ’ਚ ਵੀ ਕਮੀ ਆਈ ਹੈ। ਹੁਣ ਇਹ ਹਰੀਆਂ ਸਬਜ਼ੀਆਂ 50 ਤੋਂ 60 ਰੁਪਏ ਪ੍ਰਤੀ ਕਿਲੋ ਵਿਕ ਰਹੀਆਂ ਹਨ, ਜਦ ਕਿ ਪਿਛਲੇ ਮਹੀਨੇ ਤੱਕ ਖੀਰੇ ਨੂੰ ਛੱਡ ਕੇ ਸਾਰੀਆਂ ਸਬਜ਼ੀਆਂ 80 ਤੋਂ 120 ਰੁਪਏ ਪ੍ਰਤੀ ਵਿਕ ਰਹੀਆਂ ਸਨ।

ਇਹ ਵੀ ਪੜ੍ਹੋ : ਟਮਾਟਰ ਦੀਆਂ ਕੀਮਤਾਂ ਨੂੰ ਨੱਥ ਪਾਉਣ ਲਈ ਭਾਰਤ ਦਾ ਅਹਿਮ ਕਦਮ, ਭਲਕੇ ਤੋਂ ਵਿਕਣਗੇ 50 ਰੁ. ਕਿਲੋ

ਮਸਾਲਿਆਂ ਦੀ ਕੀਮਤ 'ਚ ਹੋਇਆ ਵਾਧਾ 
ਉੱਥੇ ਹੀ ਮਸਾਲਿਆਂ ਦੀ ਕੀਮਤ ਘੱਟ ਹੋਣ ਦੀ ਥਾਂ ਵਧਦੀ ਜਾ ਰਹੀ ਹੈ। 15 ਦਿਨ ਪਹਿਲਾਂ ਤੱਕ ਜੋ ਜੀਰਾ 1200 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਸੀ, ਹੁਣ ਉਸ ਦੀ ਕੀਮਤ 1400 ਰੁਪਏ ਹੋ ਗਈ ਹੈ। ਯਾਨੀ ਕਿ ਜੀਰਾ ਸਸਤਾ ਹੋਣ ਦੀ ਥਾਂ ਹੋਰ ਮਹਿੰਗਾ ਹੋ ਗਿਆ ਹੈ। ਅਜਿਹੇ ’ਚ ਗ਼ਰੀਬ ਜਨਤਾ ਨੇ ਖਾਣੇ ’ਚ ਜੀਰੇ ਦਾ ਤੜਕਾ ਲਾਉਣਾ ਬੰਦ ਕਰ ਦਿੱਤਾ ਹੈ, ਜਿਸ ਨਾਲ ਸਬਜ਼ੀਆਂ ਅਤੇ ਦਾਲ ਦਾ ਸਵਾਦ ਵਿਗੜ ਗਿਆ ਹੈ। ਇਸ ਤਰ੍ਹਾਂ ਹਲਦੀ, ਧਨੀਆ, ਲੌਂਗ, ਦਾਲਚੀਨੀ ਅਤੇ ਲਾਲ ਮਿਰਚ ਸਮੇਤ ਦੂਜੇ ਮਸਾਲਿਆਂ ਦੀ ਕੀਮਤ ’ਚ ਵੀ ਤੇਜ਼ੀ ਆਈ ਹੈ। ਕਿਹਾ ਜਾ ਰਿਹਾ ਹੈ ਕਿ ਮਾਰਕੀਟ ’ਚ ਸਪਲਾਈ ਦੀ ਕਮੀ ਹੋਣ ਕਾਰਨ ਮਸਾਲਿਆਂ ਦੀ ਕੀਮਤ ’ਚ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : ਦਿੱਲੀ ਤੋਂ ਸੂਰਤ ਜਾ ਰਹੇ ਜਹਾਜ਼ ਦੀ ਉਡਾਣ ਦੌਰਾਨ ਵੱਡਾ ਹਾਦਸਾ, ਵਿੰਡਸ਼ੀਲਡ 'ਚ ਆਈ ਤਰੇੜ

ਕਿਸਾਨ ਮਸਾਲਿਆਂ ਦਾ ਕਰ ਰਹੇ ਸਟਾਕ
ਉੱਥੇ ਹੀ ਜਾਣਕਾਰਾਂ ਦਾ ਕਹਿਣਾ ਹੈ ਕਿ ਕਿਸਾਨ ਆਪਣੇ ਪੱਧਰ ’ਤੇ ਵੀ ਮਸਾਲਿਆਂ ਦਾ ਸਟਾਕ ਕਰ ਰਹੇ ਹਨ। ਇਸ ਨਾਲ ਮਾਰਕੀਟ ’ਚ ਮਸਾਲਿਆਂ ਦੀ ਕਮੀ ਹੋ ਗਈ ਹੈ। ਅਜਿਹੇ ’ਚ ਕੀਮਤਾਂ ਮਾਨਸੂਨ ਕਮਜ਼ੋਰ ਹੋਣ ਤੋਂ ਬਾਅਦ ਵੀ ਘੱਟ ਹੋਣ ਦੀ ਥਾਂ ਵਧਦੀਆਂ ਹੀ ਜਾ ਰਹੀਆਂ ਹਨ। ਅਜਿਹੇ ਕਿਸੇ ਵੀ ਮੌਸਮ ’ਚ ਮਸਾਲਿਆਂ ਦੀਆਂ ਕੀਮਤਾਂ ’ਚ 10 ਤੋਂ 20 ਫ਼ੀਸਦੀ ਤੱਕ ਦਾ ਵਾਧਾ ਦਰਜ ਕੀਤਾ ਜਾਂਦਾ ਹੈ ਪਰ ਇਸ ਵਾਰ ਜੀਰਾ ਅਤੇ ਸੁੰਢ ਸਮੇਤ ਕਈ ਮਸਾਲੇ ਦੁੱਗਣੇ ਤੋਂ ਵੀ ਵੱਧ ਮਹਿੰਗੇ ਹੋ ਗਏ ਹਨ।

ਇਹ ਵੀ ਪੜ੍ਹੋ : 70 ਰੁਪਏ ਕਿਲੋ ਵਿਕੇਗਾ ਟਮਾਟਰ! ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਚੁੱਕ ਰਹੀ ਇਹ ਵੱਡਾ ਕਦਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News