ECLGS ਵੱਲੋਂ ਫੰਡ ਪ੍ਰਾਪਤ ਕਰਨ ਤੋਂ ਬਾਅਦ ਪਾਇਲਟਾਂ ਦੀ ਤਨਖ਼ਾਹ ਵਧਾਏਗੀ ਸਪਾਈਸਜੈੱਟ

Thursday, Sep 22, 2022 - 05:25 PM (IST)

ECLGS ਵੱਲੋਂ ਫੰਡ ਪ੍ਰਾਪਤ ਕਰਨ ਤੋਂ ਬਾਅਦ ਪਾਇਲਟਾਂ ਦੀ ਤਨਖ਼ਾਹ ਵਧਾਏਗੀ ਸਪਾਈਸਜੈੱਟ

ਮੁੰਬਈ : ਏਅਰਲਾਈਨ ਸਪਾਈਸਜੈੱਟ ਅਕਤੂਬਰ ਤੋਂ ਆਪਣੇ ਪਾਇਲਟਾਂ ਦੇ ਇੱਕ ਹਿੱਸੇ ਦੀਆਂ ਤਨਖਾਹਾਂ ਵਿੱਚ ਲਗਭਗ 20 ਫ਼ੀਸਦੀ ਵਾਧਾ ਕਰੇਗੀ। ਇਹ ਜਾਣਕਾਰੀ ਕੰਪਨੀ ਦੀ ਅੰਦਰੂਨੀ ਜਾਣਕਾਰੀ ਤੋਂ ਮਿਲੀ ਹੈ। ਜਾਣਕਾਰੀ ਮੁਤਾਬਕ ਏਅਰਲਾਈਨ ਨੂੰ ਸਰਕਾਰ ਤੋਂ ਲੋਨ ਗਾਰੰਟੀ ਸਕੀਮ ਤਹਿਤ ਫੰਡਾਂ ਦੀ ਪਹਿਲੀ ਕਿਸ਼ਤ ਮਿਲ ਗਈ ਹੈ, ਜਿਸ ਤੋਂ ਬਾਅਦ ਉਸ ਨੇ ਆਪਣੇ ਪਾਇਲਟਾਂ ਦੀ ਇਕ ਸ਼੍ਰੇਣੀ ਦੀ ਤਨਖਾਹ ਵਧਾਉਣ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ : Whirlpool ਕੰਪਨੀ ਨੂੰ ਵਾਸ਼ਿੰਗ ਮਸ਼ੀਨ ਬਾਜ਼ਾਰ 'ਚ ਦੁੱਗਣੇ ਵਾਧੇ ਦੀ ਉਮੀਦ

ਏਅਰਲਾਈਨ ਦੁਆਰਾ ਆਪਣੇ ਪਾਇਲਟਾਂ ਨੂੰ ਭੇਜੀ ਗਈ ਜਾਣਕਾਰੀ ਦੇ ਮੁਤਾਬਕ ਘਾਟੇ ਵਿੱਚ ਚੱਲ ਰਹੀ ਏਅਰਲਾਈਨ ਅਗਲੇ ਦੋ ਤੋਂ ਤਿੰਨ ਹਫ਼ਤਿਆਂ ਵਿੱਚ ਆਪਣੇ ਕਰਮਚਾਰੀਆਂ ਤੋਂ (ਟੀ.ਡੀ.ਐੱਸ) ਜਮ੍ਹਾ ਕਰੇਗੀ। ਏਅਰਲਾਈਨ ਨੇ ਇਹ ਜਾਣਕਾਰੀ ਅਜਿਹੇ ਸਮੇਂ ਦਿੱਤੀ ਹੈ ਜਦੋਂ ਉਸ ਨੇ 80 ਮੈਂਬਰਾਂ ਨੂੰ ਤਿੰਨ ਮਹੀਨਿਆਂ ਤੋਂ ਬਿਨਾਂ ਤਨਖ਼ਾਹ ਦੇ ਛੁੱਟੀ 'ਤੇ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਸਪਾਈਸ ਜੈੱਟ 'ਤੇ 50 ਫ਼ੀਸਦੀ ਉਡਾਣਾਂ ਦੀ ਪਾਬੰਦੀ ਨੂੰ 29 ਅਕਤੂਬਰ ਤੱਕ ਵਧਾ ਦਿੱਤਾ ਹੈ। 
 
ਏਅਰਲਾਈਨ ਦੇ ਸੂਤਰਾਂ ਨੇ 2 ਸਤੰਬਰ ਨੂੰ ਪੀਟੀਆਈ ਨੂੰ ਦੱਸਿਆ ਸੀ ਕਿ ਏਅਰਲਾਈਨ ਨੂੰ ਸਰਕਾਰ ਦੀ ਐਮਰਜੈਂਸੀ ਕ੍ਰੈਡਿਟ ਸਹੂਲਤ ਗਾਰੰਟੀ ਸਕੀਮ (ਈਸੀਐਲਜੀਐਸ) ਦੇ ਤਹਿਤ ਲਗਭਗ 225 ਕਰੋੜ ਰੁਪਏ ਮਿਲਣ ਦੀ ਸੰਭਾਵਨਾ ਹੈ। ਸਪਾਈਸ ਜੈੱਟ ਦੇ ਫਲਾਈਟ ਆਪਰੇਸ਼ਨ ਦੇ ਮੁਖੀ ਕੈਪਟਨ ਗੁਰਚਰਨ ਅਰੋੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏਅਰਲਾਈਨ ਨੂੰ ਕੇਂਦਰ ਸਰਕਾਰ ਦੀ ਈ.ਸੀ.ਐੱਲ.ਜੀ.ਐੱਸ ਸਕੀਮ ਤਹਿਤ ਲੋਨ ਲਈ ਮਨਜ਼ੂਰੀ ਮਿਲ ਗਈ ਹੈ। ਇਸ ਦੀ ਪਹਿਲੀ ਕਿਸ਼ਤ ਵੀ ਮਿਲ ਚੁੱਕੀ ਹੈ।
 


author

Harnek Seechewal

Content Editor

Related News