ਸਪਾਈਸਜੈੱਟ ਦੀ ਅਗਲੇ ਸਾਲ ਤੋਂ ਵੱਡੇ ਆਕਾਰ ਦੇ ਜਹਾਜ਼ਾਂ ਦੇ ਸੰਚਾਲਨ ਦੀ ਯੋਜਨਾ

Sunday, Oct 20, 2019 - 08:48 PM (IST)

ਸਪਾਈਸਜੈੱਟ ਦੀ ਅਗਲੇ ਸਾਲ ਤੋਂ ਵੱਡੇ ਆਕਾਰ ਦੇ ਜਹਾਜ਼ਾਂ ਦੇ ਸੰਚਾਲਨ ਦੀ ਯੋਜਨਾ

ਨਵੀਂ ਦਿੱਲੀ (ਭਾਸ਼ਾ)-ਸਪਾਈਸਜੈੱਟ ਦੀ ਯੋਜਨਾ ਅਗਲੇ ਸਾਲ ਤੋਂ ਵੱਡੇ ਆਕਾਰ ਦੇ ਜਹਾਜ਼ ਆਪਣੇ ਬੇੜੇ 'ਚ ਸ਼ਾਮਲ ਕਰਨ ਦੀ ਹੈ। ਬਜਟ ਹਵਾਬਾਜ਼ੀ ਕੰਪਨੀ ਆਪਣੇ ਵਿਸਤਾਰ ਦੀ ਉਤਸ਼ਾਹੀ ਯੋਜਨਾ 'ਤੇ ਕੰਮ ਕਰ ਰਹੀ ਹੈ। ਏਅਰਲਾਈਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ ਇਸ ਦੇ ਲਈ ਬੋਇੰਗ ਅਤੇ ਏਅਰਬੱਸ ਨਾਲ ਬਦਲਾਂ 'ਤੇ ਵਿਚਾਰ ਕਰ ਰਹੇ ਹਾਂ। ਉਦਯੋਗ ਦੇ ਇਕ ਸੂਤਰ ਨੇ ਕਿਹਾ ਕਿ ਜੇਕਰ ਸਰਕਾਰ ਏਅਰ ਇੰਡੀਆ ਦੇ ਘਰੇਲੂ ਅਤੇ ਕੌਮਾਂਤਰੀ ਸੰਚਾਲਨ ਨੂੰ ਵੱਖ-ਵੱਖ ਵਿਕਰੀ ਲਈ ਪੇਸ਼ ਕਰਦੀ ਹੈ ਤਾਂ ਸਪਾਈਸਜੈੱਟ ਉਸ ਦੇ ਵੱਡੇ ਆਕਾਰ ਦੇ ਜਹਾਜ਼ਾਂ ਦੇ ਸੰਚਾਲਨ ਲਈ ਬੋਲੀ ਲਾ ਸਕਦੀ ਹੈ। ਅਜੇ ਸਪਾਈਸਜੈੱਟ ਸਿਰਫ ਬੋਇੰਗ ਅਤੇ ਬਾਂਬਾਡਰੀਅਰ ਜਹਾਜ਼ਾਂ ਦਾ ਸੰਚਾਲਨ ਕਰਦੀ ਹੈ। ਏਅਰਲਾਈਨ ਦੇ ਅਧਿਕਾਰੀ ਨੇ ਕਿਹਾ ਕਿ ਵੱਡੇ ਆਕਾਰ ਦੇ ਜਹਾਜ਼ਾਂ ਦੇ ਬਾਰੇ ਅੰਤਿਮ ਫੈਸਲਾ ਅਜੇ ਨਹੀਂ ਹੋਇਆ ਹੈ। ਇਸ ਦੇ ਲਈ ਵੱਖ-ਵੱਖ ਬਦਲਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਸਾਡੀ ਯੋਜਨਾ ਅਗਲੇ ਸਾਲ ਤੋਂ ਲੰਮੀਆਂ ਸਿੱਧੀਆਂ ਉਡਾਣਾਂ ਦੇ ਸੰਚਾਲਨ ਦੀ ਹੈ।


author

Karan Kumar

Content Editor

Related News