ਸਪਾਈਸ ਜੈੱਟ ਦਾ ਤੋਹਫ਼ਾ, 899 ਰੁਪਏ 'ਚ ਦੇ ਰਹੀ ਹਵਾਈ ਸਫ਼ਰ ਦਾ ਮੌਕਾ

1/13/2021 9:43:31 PM

ਨਵੀਂ ਦਿੱਲੀ- ਕੋਰੋਨਾ ਕਾਲ ਵਿਚ ਸਪਾਈਸ ਜੈੱਟ ਵੱਲੋਂ ਹਵਾਈ ਮੁਸਾਫ਼ਰਾਂ ਨੂੰ ਲੁਭਾਉਣ ਲਈ ਇਕ ਸ਼ਾਨਦਾਰ ਪੇਸ਼ਕਸ਼ ਸ਼ੁਰੂ ਕੀਤੀ ਗਈ ਹੈ। ਇਸ ਦਾ ਨਾਂ 'ਬੁੱਕ ਬੇਫਿਕਰ ਸੇਲ' ਰੱਖਿਆ ਗਿਆ ਹੈ। ਇਸ ਪੇਸ਼ਕਸ਼ ਤਹਿਤ ਏਅਰਲਾਈਨ ਨੇ ਟਿਕਟ ਦੀ ਸਭ ਤੋਂ ਘੱਟ ਕੀਮਤ 899 ਰੁਪਏ ਰੱਖੀ ਹੈ, ਜੋ ਤੁਹਾਡੀ ਕਿਸਮਤ ਵਿਚ ਹੋ ਸਕਦੀ ਹੈ।

ਸਪਾਈਸ ਜੈੱਟ ਦੀ ਇਹ ਪੇਸ਼ਕਸ਼ 13 ਜਨਵਰੀ ਤੋਂ 17 ਜਨਵਰੀ ਤੱਕ ਚੱਲੇਗੀ। ਪੰਜ ਦਿਨਾਂ ਦੀ ਇਸ ਸੇਲ ਵਿਚ ਸਸਤੀ ਟਿਕਟ ਬੁੱਕ ਕਰਨ ਦਾ ਮੌਕਾ ਮਿਲ ਰਿਹਾ ਹੈ।

ਸਪਾਈਸ ਜੈੱਟ ਦੀ ਇਸ ਖ਼ਾਸ ਪੇਸ਼ਕਸ਼ ਤਹਿਤ ਭਾਵੇਂ ਹੀ ਤੁਸੀਂ ਸਿਰਫ਼ ਪੰਜ ਦਿਨਾਂ ਤੱਕ ਟਿਕਟ ਬੁੱਕ ਕਰ ਸਕਦੇ ਹੋ ਪਰ ਬੁੱਕ ਕੀਤੀ ਗਈ ਟਿਕਟ 'ਤੇ ਤੁਸੀਂ 1 ਅਪ੍ਰੈਲ 2021 ਤੋਂ ਲੈ ਕੇ 30 ਸਤੰਬਰ 2021 ਵਿਚਕਾਰ ਯਾਤਰਾ ਲਈ ਟਿਕਟ ਇਸ ਪੇਸ਼ਕਸ਼ ਦੌਰਾਨ ਹੀ ਖ਼ਰੀਦ ਸਕਦੇ ਹੋ।

ਜੇਕਰ ਤੁਸੀਂ ਅਪ੍ਰੈਲ ਅਤੇ ਸਤੰਬਰ ਵਿਚਕਾਰ ਦੇਸ਼ ਵਿਚ ਯਾਤਰਾ ਦੀ ਯੋਜਨਾ ਬਣਾਈ ਹੈ ਤਾਂ ਇਹ ਪੇਸ਼ਕਸ਼ ਤੁਹਾਡੇ ਲਈ ਸ਼ਾਨਦਾਰ ਹੋ ਸਕਦੀ ਹੈ।

ਇਹ ਵੀ ਪੜ੍ਹੋ- Royal Enfield ਵੱਲੋਂ ਕੀਮਤਾਂ 'ਚ ਵਾਧਾ, 3100 ਰੁ: ਮਹਿੰਗੀ ਹੋਈ ਇਹ ਬਾਈਕ

'ਬੁੱਕ ਬੇਫਿਕਰ ਸੇਲ' ਤਹਿਤ ਸਪਾਈਸ ਜੈੱਟ ਸਾਰੇ ਟੈਕਸ ਸਮੇਤ 899 ਰੁਪਏ ਵਿਚ ਹਵਾਈ ਯਾਤਰਾ ਕਰਨ ਦੀ ਪੇਸ਼ਕਸ਼ ਤਾਂ ਦੇ ਰਹੀ ਹੈ, ਨਾਲ ਹੀ ਕੁਝ ਹੋਰ ਫਾਇਦੇ ਵੀ ਮਿਲ ਰਹੇ ਹਨ। ਇਕ ਵਾਰ ਤੁਸੀਂ ਆਪਣੀ ਟਿਕਟ ਰੱਦ ਕਰਵਾ ਸਕਦੇ ਹੋ ਜਾਂ ਬਦਲਾਅ ਸਕਦੇ ਹੋ, ਉਹ ਵੀ ਬਿਨਾਂ ਕਿਸੇ ਵਾਧੂ ਚਾਰਜ ਦੇ। ਇਸ ਦੇ ਨਾਲ ਹੀ ਕੰਪਨੀ ਵੱਲੋਂ ਇਕ ਮੁਫ਼ਤ ਡਿਸਕਾਊਂਟ ਟਿਕਟ ਵਾਊਚਰ ਵੀ ਦਿੱਤਾ ਜਾ ਰਿਹਾ ਹੈ ਜੋ ਤੁਹਾਡੀ ਟਿਕਟ ਦੇ ਬੇਸ ਕਿਰਾਏ ਦੇ ਬਰਾਬਰ ਹੋਵੇਗਾ। ਹਾਲਾਂਕਿ, ਇਹ ਡਿਸਕਾਊਂਟ ਟਿਕਟ ਵਾਊਚਰ ਵੱਧ ਤੋਂ ਵੱਧ 1,000 ਰੁਪਏ ਦਾ ਹੋਵੇਗਾ। ਇਸ ਵਾਊਚਰ ਦਾ ਇਸਤੇਮਾਲ ਘਰੇਲੂ ਉਡਾਣਾਂ ਲਈ 28 ਫਰਵਰੀ 2021 ਤੱਕ ਕੀਤਾ ਜਾ ਸਕਦਾ ਹੈ। ਇਸ ਨਾਲ ਘੱਟੋ-ਘੱਟ 5,500 ਰੁਪਏ ਦੀ ਬੁਕਿੰਗ 'ਤੇ 1,000 ਰੁਪਏ ਤੱਕ ਦੀ ਛੋਟ ਹਾਸਲ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ- ਬਜਟ 2021 : ਕਿਸਾਨ ਯੋਜਨਾ ਦੀ ਰਾਸ਼ੀ 6000 ਰੁ: ਤੋਂ ਵਧਾ ਸਕਦੀ ਹੈ ਸਰਕਾਰ


Sanjeev

Content Editor Sanjeev