ਘਰੇਲੂ ਮਾਰਗਾਂ ''ਤੇ 46 ਨਵੀਂਆਂ ਉਡਾਣਾਂ ਸ਼ੁਰੂ ਕਰੇਗਾ ਸਪਾਇਸਜੈੱਟ

09/26/2019 5:16:55 PM

ਗੁਰੂਗ੍ਰਾਮ—ਕਿਫਾਇਤੀ ਜਹਾਜ਼ ਸੇਵਾ ਕੰਪਨੀ ਸਪਾਇਸਜੈੱਟ ਨੇ 27 ਅਕਤੂਬਰ ਤੋਂ ਇਕ ਦਸੰਬਰ ਦੇ ਵਿਚਕਾਰ ਘਰੇਲੂ ਮਾਰਗਾਂ 'ਤੇ 46 ਨਵੀਂਆਂ ਨਾਨ-ਸਟਾਪ ਉਡਾਣਾਂ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ। ਕੰਪਨੀ ਨੇ ਵੀਰਵਾਰ ਨੂੰ ਦੱਸਿਆ ਕਿ 27 ਅਕਤੂਬਰ ਤੋਂ ਉਹ ਮੁੰਬਈ-ਰਾਜਕੋਟ ਅਤੇ ਚੇਨਈ ਦੁਰਗਾਪੁਰ ਮਾਰਗਾਂ 'ਤੇ ਪਹਿਲੀ ਵਾਰ ਉਡਾਣ ਸ਼ੁਰੂ ਕਰੇਗੀ। ਰਾਜਕੋਟ ਉਸ ਦੇ ਨੈੱਟਵਰਕ 'ਚ ਸ਼ਾਮਲ ਹੋਣ ਵਾਲਾ 54ਵਾਂ ਡੈਸਟੀਨੇਸ਼ਨ ਹੋਵੇਗੀ। ਉਹ ਪੁਣੇ-ਜੋਧਪੁਰ, ਚੇਨਈ-ਦੁਰਗਾਪੁਰ, ਚੇਨਈ-ਪਟਨਾ, ਅਹਿਮਦਾਬਾਦ-ਜੋਧਪੁਰ ਅਤੇ ਸੂਰਤ-ਉਦੈਪੁਰ ਮਾਰਗਾਂ 'ਤੇ ਵੀ ਪਹਿਲੀ ਵਾਰ ਉਡਾਣ ਸ਼ੁਰੂ ਕਰੇਗੀ। ਇਨ੍ਹਾਂ ਦੇ ਇਲਾਵਾ ਹੈਦਰਾਬਾਦ-ਵਾਰਾਣਸੀ, ਬੰਗਲੁਰੂ-ਸਿਰਡੀ, ਚੇਨਈ-ਅਹਿਮਦਾਬਾਦ, ਚੇਨਈ-ਗੁਵਾਹਾਟੀ, ਹੈਦਰਾਬਾਦ-ਬੇਂਗਲੁਰੂ, ਦਿੱਲੀ-ਅਹਿਮਦਾਬਾਦ, ਕੋਲਕਾਤਾ-ਚੇਨਈ ਅਤੇ ਚੇਨਈ-ਬੇਂਗਲੁਰੂ ਮਾਰਗਾਂ 'ਤੇ ਉਡਾਣਾਂ ਦੀ ਗਿਣਤੀ ਵਧਾਈ ਜਾਵੇਗੀ ਜਦੋਂਕਿ ਬੇਂਗਲੁਰੂ-ਵਾਰਾਣਸੀ ਮਾਰਗ 'ਤੇ ਉਹ ਦੁਬਾਰਾ ਸੇਵਾ ਸ਼ੁਰੂ ਕਰੇਗੀ। ਕੰਪਨੀ ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਅਜੇ ਸਿੰਘ ਨੇ ਕਿਹਾ ਕਿ ਏਅਰਲਾਈਨ ਦਾ ਫੋਕਸ ਹਵਾਈ ਨੈੱਟਵਰਕ ਤੋਂ ਵਾਂਝੇ ਛੋਟੇ ਅਤੇ ਮੱਧ ਸ਼ਹਿਰਾਂ ਨੂੰ ਜੋੜਣ 'ਤੇ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਸਾਰੇ ਮਾਰਗਾਂ 'ਤੇ ਬੋਇੰਗ 737- ਐੱਨ.ਜੀ. ਅਤੇ ਬੰਬਾਰਡੀਅਰ ਕਿਊ400 ਜਹਾਜ਼ਾਂ ਜਾ ਸੰਚਾਲਨ ਕੀਤਾ ਜਾਵੇਗਾ।


Aarti dhillon

Content Editor

Related News