DGCA ਵੱਲੋਂ ਸਪਾਈਸ ਜੈੱਟ ਨੂੰ ਮਿਲੀ ਡਰੋਨ ਟ੍ਰਾਇਲ ਦੀ ਹਰੀ ਝੰਡੀ

Friday, May 29, 2020 - 12:45 PM (IST)

DGCA ਵੱਲੋਂ ਸਪਾਈਸ ਜੈੱਟ ਨੂੰ ਮਿਲੀ ਡਰੋਨ ਟ੍ਰਾਇਲ ਦੀ ਹਰੀ ਝੰਡੀ

ਨਵੀਂ ਦਿੱਲੀ— ਨਿੱਜੀ ਜਹਾਜ਼ ਸੇਵਾਵਾਂ ਕੰਪਨੀ ਸਪਾਈਸ ਜੈੱਟ ਨੂੰ ਡਰੋਨ ਟ੍ਰਾਇਲ ਲਈ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਤੋਂ ਰਸਮੀ ਮਨਜ਼ੂਰੀ ਮਿਲ ਗਈ ਹੈ। ਇਕ ਅਧਿਕਾਰਤ ਬੁਲਾਰੇ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।


ਟ੍ਰਾਇਲ ਅਤੇ ਮਨਜੂਰੀਆਂ ਤੋਂ ਬਾਅਦ ਸਪਾਈਸ ਜੈੱਟ ਦੀ ਕਾਰਗੋ ਕੰਪਨੀ ਸਪਾਈਸ ਐਕਸਪ੍ਰੈੱਸ ਮੈਡੀਕਲ, ਫਾਰਮਾ, ਜ਼ਰੂਰੀ ਸਪਲਾਈ ਤੇ ਈ-ਕਾਮਰਸ ਸਾਮਾਨਾਂ ਦੀ ਤੇਜ਼ ਅਤੇ ਲਾਗਤ ਪ੍ਰਭਾਵਸ਼ਾਲੀ ਡਲਿਵਰੀ ਪ੍ਰਦਾਨ ਕਰਨ ਲਈ ਡਰੋਨ ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਹੀ ਹੈ।
ਸਪਾਈਸ ਜੈੱਟ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਅਜੈ ਸਿੰਘ ਨੇ ਇਸ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ, ''ਕੁਝ ਨਵਾਂ ਕਰਨਾ ਅਤੇ ਤਕਨਾਲੋਜੀ ਹਮੇਸ਼ਾ ਹੀ ਸਪਾਈਸ ਜੈੱਟ ਦੇ ਮਿਸ਼ਨ ਅਤੇ ਦ੍ਰਿਸ਼ਟੀਕੋਣ ਦੀ ਮੁੱਖ ਭੂਮਿਕਾ ਰਹੇ ਹਨ ਅਤੇ ਅਸੀਂ ਹਮੇਸ਼ਾ ਆਪਣੇ ਪ੍ਰਾਡਕਟਸ ਅਤੇ ਸੇਵਾਵਾਂ ਨੂੰ ਬਿਹਤਰ ਕਰਨ ਲਈ ਯਤਨਸ਼ੀਲ ਰਹੇ ਹਾਂ।'' ਉਨ੍ਹਾਂ ਕਿਹਾ ਕਿ ਜ਼ਰੂਰੀ ਅਤੇ ਗੈਰ-ਜ਼ਰੂਰੀ ਸਪਲਾਈ ਲਈ ਡਰੋਨ ਤਕਨੀਕ ਦਾ ਇਸਤੇਮਾਲ ਕਰਨਾ ਭਾਰਤੀ ਹਵਾਈ ਟਰਾਂਸਪੋਰਟੇਸ਼ਨ 'ਚ ਇਕ ਵੱਡੀ ਛਲਾਂਗ ਹੈ। ਇਸ ਤਕਨੀਕ ਨਾਲ ਭਾਰਤ ਦੇ ਦੂਰ-ਦੁਰਾਡੇ ਖੇਤਰਾਂ 'ਚ ਦਵਾਈਆਂ ਨੂੰ ਆਸਾਨੀ ਨਾਲ ਪਹੁੰਚਾਉਣ 'ਚ ਮਦਦ ਮਿਲੇਗੀ, ਜਿੱਥੇ ਇਸ ਦੀ ਬਹੁਤ ਜ਼ਰੂਰਤ ਹੈ।


author

Sanjeev

Content Editor

Related News