ਪ੍ਰਾਹੁਣਚਾਰੀ ਖੇਤਰ ਲਈ ਅਯੁੱਧਿਆ ਬਣਿਆ ਖਾਸ ਸ਼ਹਿਰ,  ਵੱਡੇ ਹੋਟਲਸ ਦਿਖਾ ਰਹੇ ਹਨ ਦਿਲਚਸਪੀ

08/23/2020 6:39:24 PM

ਨਵੀਂ ਦਿੱਲੀ – ਰਾਮ ਨਗਰੀ ਅਯੁੱਧਿਆ ਧਾਰਮਿਕ ਅਤੇ ਟੂਰਿਸਟ ਡੈਸਟੀਨੇਸ਼ਨ ਲਈ ਲੈਂਡਮਾਰਕ ਬਣਨ ਵਾਲੀ ਹੈ। ਇਸ ਨਾਲ ਇਥੇ ਕਾਰੋਬਾਰ ਦਾ ਇਕ ਵੱਡਾ ਮੌਕਾ ਤਿਆਰ ਹੋਵੇਗਾ। ਇਹ ਇਕ ਨਵੇਂ ਅਯੁੱਧਿਆ ਦੇ ਰੂਪ ’ਚ ਡਿਵੈਲਪ ਹੋਵੇਗਾ। ਇਸ ਦਾ ਕਾਇਆਕਲਪ ਛੇਤੀ ਹੀ ਪੂਰੀ ਤਰ੍ਹਾਂ ਹੋ ਜਾਵੇਗਾ। ਜਿਥੇ ਪਹਿਲਾਂ ਸਿਰਫ ਛੋਟੇ ਹੋਟਲਸ ਅਤੇ ਧਰਮਸ਼ਾਲਾਵਾਂ ਨਜ਼ਰ ਆਉਂਦੀਆਂ ਸਨ ਉਥੇ ਹੀ ਹੁਣ ਕੁਝ ਸਾਲਾਂ ’ਚ ਲਗਜ਼ਰੀ ਫਾਈਵ ਸਟਾਰ ਹੋਟਲਸ ਨਜ਼ਰ ਆਉਣਗੇ। ਪ੍ਰਾਹੁਣਚਾਰੀ ਖੇਤਰ ਲਈ ਅਯੁੱਧਿਆ ਖਾਸ ਸ਼ਹਿਰ ਹੋਣ ਜਾ ਰਿਹਾ ਹੈ। ਇਥੇ ਤਾਜ਼ ਹੋਟਲ ਤੋਂ ਲੈ ਕੇ ਰੈਡੀਸਨ ਬਲੂ ਅਤੇ ਆਈ. ਟੀ. ਸੀ. ਸਮੇਤ ਕਈ ਟੌਪ ਹੋਟਲ ਬ੍ਰਾਂਡਸ ਦਿਲਚਸਪੀ ਦਿਖਾ ਰਹੇ ਹਨ।

ਰਾਮ ਮੰਦਰ ਦੀ ਉਸਾਰੀ ਸ਼ੁਰੂ ਹੁੰਦੇ ਹੀ ਅਯੁੱਧਿਆ ’ਚ ਹੁਣ ਬਿਜਨਸ ਦੀਆਂ ਸਰਗਰਮੀਆਂ ਵੀ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਇਹ ਹਾਲੇ ਸ਼ੁਰੂਆਤੀ ਪੜਾਅ ’ਚ ਹੈ। ਖਬਰ ਹੈ ਕਿ ਦੇਸ਼ ਦੇ ਪ੍ਰਮੁੱਖ ਹੋਟਲ ਬ੍ਰਾਂਡ ਇਥੇ ਟੂਰਿਜ਼ਮ ਅਤੇ ਧਾਰਮਿਕ ਸਥਾਨ ਦੇ ਰੂਪ ’ਚ ਸੰਭਾਵਤ ਡੈਸਟੀਨੇਸ਼ਨ ਨੂੰ ਦੇਖਦੇ ਹੋਏ ਹੁਣੇ ਤੋਂ ਇਸ ਦਾ ਜਾਇਜ਼ਾ ਲੈ ਰਹੇ ਹਨ। ਇਸ ਸਬੰਧ ’ਚ ਕੁਝ ਪ੍ਰਮੁੱਖ ਹੋਟਲ ਗਰੁੱਪ ਇਥੇ ਸਰਕਾਰ ਨਾਲ ਗੱਲ ਵੀ ਕਰ ਰਹੇ ਹਨ। ਸੂਤਰਾਂ ਮੁਤਾਬਕ ਫਰਾਂਸ ਦੇ ਮੋਹਰੀ ਹੋਟਲ ਸਮੂਹ ’ਚੋਂ ਇਕ ਏਕਾਰ ਅਤੇ ਰੈਡੀਸਨ ਹੋਟਲ ਨੇ ਇਥੇ ਸੰਭਾਵਨਾਵਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਏਕਾਰ ਭਾਰਤ ’ਚ ਪਹਿਲਾਂ ਤੋਂ ਹੀ ਕਈ ਹੋਟਲਾਂ ਨਾਲ ਸਾਂਝੇਦਾਰੀ ਕਰ ਕੇ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਅਯੁੱਧਿਆ ’ਚ ਹਾਲੇ ਇਸ ਤਰ੍ਹਾਂ ਦੇ ਵੱਡੇ ਗਰੁੱਪ ਵਾਲੇ ਹੋਟਲ ਨਹੀਂ ਹਨ। ਇਥੇ ਫਿਲਹਾਲ ਛੋਟੇ-ਮੋਟੇ ਹੋਟਲ ਹਨ ਅਤੇ ਕਾਫੀ ਧਰਮਸ਼ਾਲਾਵਾਂ ਵੀ ਹਨ।

ਇਹ ਵੀ ਦੇਖੋ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਚੀਨ ਦੀ ਇਹ ਕੰਪਨੀ ਜਲਦ ਕਰੇਗੀ ਮੁਕੱਦਮਾ

ਉੱਤਰ ਪ੍ਰਦੇਸ਼ ਪ੍ਰਸ਼ਾਸਨ ਨਾਲ ਕਈ ਹੋਟਲ ਗਰੁੱਪ ਨੇ ਕੀਤਾ ਸੰਪਰਕ

ਸੂਤਰਾਂ ਮੁਤਾਬਕ ਉੱਤਰ ਪ੍ਰਦੇਸ਼ ਪ੍ਰਸ਼ਾਸਨ ਨੇ ਇਸ ਸਬੰਧ ’ਚ ਕਈ ਹੋਟਲ ਗਰੁੱਪ ਨਾਲ ਸੰਪਰਕ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਟੌਪ ਹੋਟਲ ਬ੍ਰਾਂਡਸ ਨੇ ਇਥੇ ਦਿਲਚਸਪੀ ਦਿਖਾਈ ਹੈ। ਇਸ ਲਈ ਸਰਕਾਰ ਆਉਣ ਵਾਲੇ ਸਮੇਂ ’ਚ ਲਗਭਗ 600 ਏਕੜ ਜ਼ਮੀਨ ਨੂੰ ਹੋਟਲ, ਰੈਸਟੋਰੈਂਟ ਅਤੇ ਸ਼ਾਪਿੰਗ ਮਾਲ ਲਈ ਦੇ ਸਕਦੀ ਹੈ।

ਇਹ ਵੀ ਦੇਖੋ : ਕਰਜ਼ੇ ਦੇ ਜਾਲ 'ਚ ਚੀਨ ਦਾ ਨਵਾਂ ਸ਼ਿਕਾਰ, ਕੋਰੋਨਾ ਆਫ਼ਤ ਦਰਮਿਆਨ ਕੀਤੀ ਇਹ ਮੰਗ

ਫੈੱਡਰੇਸ਼ਨ ਆਫ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਅਤੇ ਵੀ. ਆਈ. ਈ. ਹੋਸਪੀਟੈਲਿਟੀ ਦੇ ਪ੍ਰਧਾਨ ਕਮਲੇਸ਼ ਬਾਰੋਟ ਨੇ ਦੱਸਿਆ ਕਿ ਅਗਲੇ ਸਾਲ ਤੱਕ ਅਯੁੱਧਿਆ ’ਚ ਕਰੀਬ 200 ਵੈੱਜ ਰੈਸਟੋਰੈਂਟ ਖੋਲ੍ਹੇ ਜਾਣਗੇ। ਇਹ ਰੈਸਟੋਰੈਂਟ ਮੰਦਰ ਦੇ ਨੇੜੇ-ਤੇੜੇ ਹੀ ਖੁੱਲ੍ਹਣਗੇ। ਇਸ ’ਤੇ ਐਸੋਸੀਏਸ਼ਨ ਕੰਮ ਕਰ ਰਹੀ ਹੈ। ਇਸ ਸਬੰਧ ’ਚ ਐਸੋਸੀਏਸ਼ਨ ਅਗਲੇ ਮਹੀਨੇ ਤੱਕ ਯੋਗੀ ਸਰਕਾਰ ਨਾਲ ਗੱਲਬਾਤ ਕਰੇਗੀ। ਉਨ੍ਹਾਂ ਨੇ ਕਿਹਾ ਕਿ ਉਹ ਅਯੁੱਧਿਆ ’ਚ ਵਿਦੇਸ਼ੀ ਸੈਲਾਨੀਆਂ ਦੀ ਮਾਰਕੀਟ ਜ਼ਿਆਦਾ ਦੇਖ ਰਹੇ ਹਨ। ਅਜਿਹੇ ’ਚ ਉਨ੍ਹਾਂ ਨੂੰ ਧਿਆਨ ’ਚ ਕਈ ਵੱਡੇ ਪੱਧਰ ਦੇ ਰੈਸਟੋਰੈਂਟ ਹੋਣਗੇ। ਨਾਲ ਹੀ ਕਵਿੱਕ ਫੂਡ ਸਰਵਿਸ ਦੇਣ ਵਾਲੀ ਕੰਪਨੀ ਮੈਕਡੋਨਲਡ ਦੀ ਚੇਨ ਵੀ ਇਥੇ ਖੁੱਲ੍ਹੇਗੀ।

ਇਹ ਵੀ ਦੇਖੋ : ਹੁਣ ਵਿਦੇਸ਼ੀ ਖਿਡੌਣਿਆਂ ਦੇ ਆਯਾਤ 'ਤੇ ਸਰਕਾਰ ਦੀ ਤਿੱਖੀ ਨਜ਼ਰ, ਪ੍ਰਮੁੱਖ ਬੰਦਰਗਾਹਾਂ 'ਤੇ BIS ਸਟਾਫ਼ ਤਾਇਨਾਤ


Harinder Kaur

Content Editor

Related News