ਸਾਉਣੀ ਸੀਜ਼ਨ ''ਚ ਸੋਇਆਬੀਨ ਅਤੇ ਝੋਨੇ ਦਾ ਰਕਬਾ ਵਧਿਆ, ਅਰਹਰ ਤੇ ਕਪਾਹ ਘਟਿਆ

Saturday, Jul 29, 2023 - 03:25 PM (IST)

ਸਾਉਣੀ ਸੀਜ਼ਨ ''ਚ ਸੋਇਆਬੀਨ ਅਤੇ ਝੋਨੇ ਦਾ ਰਕਬਾ ਵਧਿਆ, ਅਰਹਰ ਤੇ ਕਪਾਹ ਘਟਿਆ

ਨਵੀਂ ਦਿੱਲੀ : ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਇਸ ਹਫ਼ਤੇ ਪਛੜ ਗਈ ਹੈ, ਜਿਸ ਕਾਰਨ ਇਸ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਪਿਛਲੇ ਹਫ਼ਤੇ ਇਨ੍ਹਾਂ ਫ਼ਸਲਾਂ ਦਾ ਰਕਬਾ ਵਧਿਆ ਸੀ। ਦਾਲਾਂ ਵਾਲੀਆਂ ਫ਼ਸਲਾਂ ਦੀ ਬਿਜਾਈ ਘੱਟ ਹੋਣ ਕਾਰਨ ਬਿਜਾਈ ਪਛੜ ਰਹੀ ਹੈ। ਇਸ ਹਫ਼ਤੇ ਤੱਕ ਦਾਲਾਂ ਦੀ ਫ਼ਸਲ ਹੇਠਲਾ ਰਕਬਾ ਕਰੀਬ 11 ਫ਼ੀਸਦੀ ਘਟਿਆ ਹੈ। ਸਾਉਣੀ ਸੀਜ਼ਨ ਦੀ ਮੁੱਖ ਫ਼ਸਲ ਝੋਨੇ ਹੇਠ ਰਕਬੇ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਮੋਟੇ ਅਨਾਜ, ਤੇਲ ਬੀਜਾਂ ਅਤੇ ਗੰਨੇ ਹੇਠ ਰਕਬਾ ਵੀ ਵਧਿਆ ਹੈ।

ਇਹ ਵੀ ਪੜ੍ਹੋ : ਹੈਰਾਨੀਜਨਕ ਦ੍ਰਿਸ਼ ! ਹਵਾਈ ਅੱਡੇ 'ਤੇ ਦੋ ਜਹਾਜ਼ਾਂ ਦੀ ਇਕੱਠਿਆਂ ਹੋਈ ਖ਼ਤਰਨਾਕ ਲੈਂਡਿੰਗ (ਵੀਡੀਓ)

ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ 830.31 ਲੱਖ ਹੈਕਟੇਅਰ 
ਸਰਕਾਰੀ ਅੰਕੜਿਆਂ ਅਨੁਸਾਰ 28 ਜੁਲਾਈ ਨੂੰ ਖ਼ਤਮ ਹੋਏ ਹਫ਼ਤੇ ਤੱਕ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ 830.31 ਲੱਖ ਹੈਕਟੇਅਰ ਰਕਬੇ ਵਿੱਚ ਹੋਈ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ 832.82 ਲੱਖ ਹੈਕਟੇਅਰ ਨਾਲੋਂ 0.30 ਫ਼ੀਸਦੀ ਘੱਟ ਹੈ। ਸਾਉਣੀ ਦੇ ਸੀਜ਼ਨ ਦੀ ਸਭ ਤੋਂ ਵੱਡੀ ਫ਼ਸਲ ਝੋਨੇ ਦੀ ਬਿਜਾਈ 237.58 ਲੱਖ ਹੈਕਟੇਅਰ ਰਕਬੇ ਵਿੱਚ ਹੋਈ ਹੈ, ਜਦੋਂ ਕਿ ਪਿਛਲੇ ਸਾਲ ਇਸੇ ਮਿਆਦ ਵਿੱਚ ਇਹ 233.25 ਲੱਖ ਹੈਕਟੇਅਰ ਸੀ। ਇਸ ਤਰ੍ਹਾਂ ਝੋਨੇ ਦੀ ਬਿਜਾਈ ਵਿੱਚ ਕਰੀਬ 2 ਫ਼ੀਸਦੀ ਦਾ ਵਾਧਾ ਹੋਇਆ ਹੈ। ਗੰਨੇ ਹੇਠਲਾ ਰਕਬਾ 2.7 ਫ਼ੀਸਦੀ ਵਧ ਕੇ 56 ਲੱਖ ਹੈਕਟੇਅਰ ਹੋ ਗਿਆ, ਜਦਕਿ ਕਪਾਹ ਹੇਠ ਰਕਬਾ ਇਕ ਫ਼ੀਸਦੀ ਘਟ ਕੇ 116.75 ਲੱਖ ਹੈਕਟੇਅਰ ਰਹਿ ਗਿਆ।

ਇਹ ਵੀ ਪੜ੍ਹੋ : ਭਾਰਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਤੋਂ ਘਬਰਾਏ ਅਮਰੀਕਾ 'ਚ ਰਹਿੰਦੇ Indians, ਸ਼ਾਪਿੰਗ ਮਾਲ 'ਚ ਲੱਗੀ ਭੀੜ (ਵੀਡੀਓ)

ਦਾਲਾਂ ਵਾਲੀਆਂ ਫ਼ਸਲਾਂ ਦੀ ਬਿਜਾਈ
ਇਸ ਹਫ਼ਤੇ ਤੱਕ 96.84 ਲੱਖ ਹੈਕਟੇਅਰ ਰਕਬੇ 'ਚ ਦਾਲਾਂ ਵਾਲੀਆਂ ਫ਼ਸਲਾਂ ਦੀ ਬਿਜਾਈ ਹੋ ਚੁੱਕੀ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ 'ਚ 109.15 ਲੱਖ ਹੈਕਟੇਅਰ 'ਚ ਹੋਈ ਬਿਜਾਈ ਨਾਲੋਂ 11.3 ਫ਼ੀਸਦੀ ਘੱਟ ਹੈ। ਅਰਹਰ ਦਾ ਰਕਬਾ 16 ਫ਼ੀਸਦੀ ਘਟ ਕੇ 31.51 ਲੱਖ ਹੈਕਟੇਅਰ, ਮੂੰਗ ਦਾ ਰਕਬਾ 7.2 ਫ਼ੀਸਦੀ ਘਟ ਕੇ 27.64 ਲੱਖ ਹੈਕਟੇਅਰ ਅਤੇ ਉੜਦ ਦਾ ਰਕਬਾ 14.1 ਫ਼ੀਸਦੀ ਘਟ ਕੇ 25.83 ਲੱਖ ਹੈਕਟੇਅਰ ਰਹਿ ਗਿਆ।

ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਰਾਹਤ, ਇਨ੍ਹਾਂ ਸ਼ਹਿਰਾਂ 'ਚ ਸਸਤਾ ਹੋਇਆ ਤੇਲ!

ਤੇਲ ਬੀਜ ਵਾਲੀਆਂ ਫ਼ਸਲਾਂ ਦੀ ਬਿਜਾਈ ਵਿੱਚ ਵਾਧਾ
ਤੇਲ ਬੀਜ ਵਾਲੀਆਂ ਫ਼ਸਲਾਂ ਦੀ ਬਿਜਾਈ ਇਸ ਹਫ਼ਤੇ ਵਧੀ ਹੈ। 28 ਜੁਲਾਈ ਤੱਕ ਤੇਲ ਬੀਜ ਫ਼ਸਲਾਂ ਦੀ ਬਿਜਾਈ 171.02 ਲੱਖ ਹੈਕਟੇਅਰ ਰਕਬੇ ਵਿੱਚ ਹੋ ਚੁੱਕੀ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 167.61 ਲੱਖ ਹੈਕਟੇਅਰ ਵਿੱਚ ਕੀਤੀ ਬਿਜਾਈ ਨਾਲੋਂ 2 ਫ਼ੀਸਦੀ ਵੱਧ ਹੈ। ਸਾਉਣੀ ਸੀਜ਼ਨ ਦੀ ਮੁੱਖ ਤੇਲ ਬੀਜ ਫ਼ਸਲ ਸੋਇਆਬੀਨ ਦਾ ਰਕਬਾ 3.7 ਫ਼ੀਸਦੀ ਵਧ ਕੇ 119.91 ਲੱਖ ਹੈਕਟੇਅਰ ਹੋ ਗਿਆ ਹੈ। ਤਿਲਾਂ ਦੀ ਬਿਜਾਈ ਵੀ ਮਾਮੂਲੀ ਵਧ ਕੇ 10.7 ਲੱਖ ਹੈਕਟੇਅਰ ਹੋ ਗਈ। ਹਾਲਾਂਕਿ, ਸਾਉਣੀ ਸੀਜ਼ਨ ਦੀ ਦੂਜੀ ਵੱਡੀ ਤੇਲ ਬੀਜ ਫ਼ਸਲ ਮੂੰਗਫਲੀ ਹੇਠਲਾ ਰਕਬਾ 2.6 ਫ਼ੀਸਦੀ ਘਟ ਕੇ 37.58 ਲੱਖ ਹੈਕਟੇਅਰ ਰਹਿ ਗਿਆ।

ਇਹ ਵੀ ਪੜ੍ਹੋ : ਸਾਵਧਾਨ! ਵਾਸ਼ਿੰਗ ਮਸ਼ੀਨ 'ਚ ਕੱਪੜੇ ਧੌਂਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੈ ਵੱਡਾ ਧਮਾਕਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News