ਮਾਨਸੂਨ ਸੀਜ਼ਨ 'ਚ ਘੱਟ ਬਰਸਾਤ ਹੋਣ ਕਾਰਨ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਹੋ ਸਕਦੀ ਹੈ ਪ੍ਰਭਾਵਿਤ

Thursday, Aug 31, 2023 - 06:48 PM (IST)

ਮਾਨਸੂਨ ਸੀਜ਼ਨ 'ਚ ਘੱਟ ਬਰਸਾਤ ਹੋਣ ਕਾਰਨ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਹੋ ਸਕਦੀ ਹੈ ਪ੍ਰਭਾਵਿਤ

ਨਵੀਂ ਦਿੱਲੀ - ਇਸ ਸਾਲ ਮਾਨਸੂਨ ਸੀਜ਼ਨ ਵਿੱਚ ਘੱਟ ਬਰਸਾਤ ਹੋਣ ਕਾਰਨ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਇਸ ਕਾਰਨ ਖੁਰਾਕੀ ਮਹਿੰਗਾਈ ਵਧਣ ਦੀ ਸੰਭਾਵਨਾ ਹੈ। ਘੱਟ ਵਰਖਾ ਅਤੇ ਖੁਰਾਕੀ ਮਹਿੰਗਾਈ ਵਧਣ ਦਾ ਅਸਰ ਪੇਂਡੂ ਅਰਥਚਾਰੇ 'ਤੇ ਪੈ ਸਕਦਾ ਹੈ। ਮੌਸਮ ਵਿਭਾਗ ਦੇ ਇੱਕ ਸੂਤਰ ਅਨੁਸਾਰ ਇਸ ਸਾਲ ਦਾ ਮਾਨਸੂਨ ਪਿਛਲੇ 8 ਸਾਲਾਂ ਤੋਂ ਸਭ ਤੋਂ ਘੱਟ ਬਰਸਾਤ ਵਾਲਾ ਮਾਨਸੂਨ ਹੋ ਸਕਦਾ ਹੈ।

ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ ਜਾਣ ਵਾਲੇ ਸਾਵਧਾਨ, 3 ਦਿਨ ਬੰਦ ਰਹੇਗੀ ਦਿੱਲੀ! ਜਾਣੋ ਕਿਉਂ

ਸੂਤਰਾਂ ਅਨੁਸਾਰ ਅਗਸਤ ਦੇ ਮਹੀਨੇ ਇਸ ਵਾਰ ਬਹੁਤ ਘੱਟ ਬਰਸਾਤ ਹੋਈ ਹੈ, ਜਿਸ ਕਾਰਨ ਇਹ ਮਹੀਨਾ ਸਭ ਤੋਂ ਸੁੱਕਾ ਰਿਹਾ ਹੈ। ਇਸ ਤੋਂ ਪਹਿਲਾਂ ਜੂਨ 'ਚ ਔਸਤ ਨਾਲੋਂ 9 ਫ਼ੀਸਦੀ ਘੱਟ ਮੀਂਹ ਪਿਆ ਸੀ, ਜਦਕਿ ਜੁਲਾਈ 'ਚ 13 ਫ਼ੀਸਦੀ ਜ਼ਿਆਦਾ ਮੀਂਹ ਪਿਆ ਸੀ। ਆਈਐੱਮਡੀ ਦਾ ਅਨੁਮਾਨ ਹੈ ਕਿ ਐਲ ਨੀਨੋ ਦੇ ਕਾਰਨ ਸਤੰਬਰ ਦੇ ਮਹੀਨੇ ਵਿੱਚ ਬਹੁਤ ਘੱਟ ਬਰਸਾਤ ਹੋ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ 2015 ਤੋਂ ਬਾਅਦ ਸਭ ਤੋਂ ਘੱਟ ਬਾਰਿਸ਼ ਵਾਲਾ ਮਾਨਸੂਨ ਹੋਵੇਗਾ।

ਇਹ ਵੀ ਪੜ੍ਹੋ : ਰੱਖੜੀ ਮੌਕੇ ਮੋਦੀ ਸਰਕਾਰ ਦਾ ਵੱਡਾ ਤੋਹਫ਼ਾ, 200 ਰੁਪਏ ਸਸਤਾ ਹੋਇਆ LPG ਸਲੰਡਰ

ਮਾਨਸੂਨ 'ਚ ਹੋ ਰਹੇ ਉਤਰਾਅ-ਚੜ੍ਹਾਅ ਕਾਰਨ ਘਰੇਲੂ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਆਲਮੀ ਸਥਿਤੀ ਮਹਿੰਗਾਈ ਦੀ ਅੱਗ ਨੂੰ ਹੋਰ ਤੇਜ਼ ਕਰ ਸਕਦੀ ਹੈ। ਸੂਤਰਾਂ ਅਨੁਸਾਰ ਅਗਸਤ ਦੇ ਮਹੀਨੇ ਬਰਸਾਤ ਵਿੱਚ ਘਾਟ ਦਾ ਅੰਕੜਾ ਵਿੱਤੀ ਸਾਲ 2022, 2016, 2010 ਅਤੇ 2006 ਵਿੱਚ 20 ਫ਼ੀਸਦੀ ਤੋਂ ਵੱਧ ਸੀ। ਪਰ ਅਨਾਜ ਉਤਪਾਦਨ 'ਤੇ ਇਸ ਦਾ ਮਾੜਾ ਅਸਰ 2010 ਅਤੇ 2016 'ਚ ਹੀ ਦੇਖਣ ਨੂੰ ਮਿਲਿਆ। ‘ਸਤੰਬਰ ਵਿੱਚ ਵੀ ਘੱਟ ਮੀਂਹ’ ਇਸ ਦਾ ਮੁੱਖ ਕਾਰਨ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News