ਸਾਊਥ ਇੰਡੀਅਨ ਬੈਂਕ ਦਾ ਮੁਨਾਫਾ 96.1 ਫੀਸਦੀ ਘਟਿਆ

Tuesday, Oct 10, 2017 - 03:14 PM (IST)

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਸਾਊਥ ਇੰਡੀਅਨ ਬੈਂਕ ਦਾ ਮੁਨਾਫਾ 96.1 ਫੀਸਦੀ ਘੱਟ ਕੇ 4.3 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਸਾਊਥ ਇੰਡੀਅਨ ਬੈਂਕ ਦਾ ਮੁਨਾਫਾ 110.5 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਸਾਊਥ ਇੰਡੀਅਨ ਬੈਂਕ ਵਿਆਜ ਆਮਦਨ 13 ਫੀਸਦੀ ਵਧ ਕੇ 503 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਸਾਊਥ ਇੰਡੀਅਨ ਬੈਂਕ ਦੀ ਵਿਆਜ ਆਮਦਨ 445.2 ਕਰੋੜ ਰੁਪਏ ਰਹੀ ਸੀ। ਤਿਮਾਹੀ ਦਰ ਤਿਮਾਹੀ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਸਾਊਥ ਇੰਡੀਅਨ ਬੈਂਕ ਦਾ ਗ੍ਰਾਸ ਐੱਨ. ਪੀ. ਏ. 3.61 ਫੀਸਦੀ ਤੋਂ ਮਾਮੂਲੀ ਘੱਟ ਕੇ 3.57 ਫੀਸਦੀ ਰਿਹਾ ਹੈ। ਹਾਲਾਂਕਿ ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਸਾਊਥ ਇੰਡੀਅਨ ਬੈਂਕ ਦਾ ਨੈੱਟ ਐੱਨ. ਪੀ. ਏ 2.54 ਫੀਸਦੀ ਤੋਂ ਮਾਮੂਲੀ ਵਧ ਕੇ 2.57 ਫੀਸਦੀ ਰਿਹਾ ਹੈ। 
ਰੁਪਏ 'ਚ ਐੱਨ. ਪੀ. ਏ. 'ਤੇ ਨਜ਼ਰ ਪਾਓ ਤਾਂ ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਸਾਊਥ ਇੰਡੀਅਨ ਬੈਂਕ ਦਾ ਗ੍ਰਾਸ ਐੱਨ. ਪੀ. ਏ. 1696 ਕਰੋੜ ਰੁਪਏ ਤੋਂ ਵਧ ਦੇ 1766.3 ਕਰੋੜ ਰੁਪਏ ਰਿਹਾ। ਤਿਮਾਹੀ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਰੁਪਏ 'ਚ ਸਾਊਥ ਇੰਡੀਅਨ ਬੈਂਕ ਦਾ ਨੈੱਟ ਐੱਨ. ਪੀ. ਏ. 1182.5 ਕਰੋੜ ਰੁਪਏ ਤੋਂ ਵਧ ਕੇ 1256 ਕਰੋੜ ਰੁਪਏ ਰਿਹਾ ਹੈ। 
ਤਿਮਾਹੀ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਸਾਊਥ ਇੰਡੀਅਨ ਬੈਂਕ ਦੀ ਪ੍ਰੋਵਿਜ਼ਨਿੰਗ 224.3 ਕਰੋੜ ਰੁਪਏ ਤੋਂ ਵਧ ਕੇ 453.7 ਕਰੋੜ ਰੁਪਏ ਰਹੀ ਹੈ ਜਦਕਿ ਪਿਛਲੇ ਸਾਲ ਇਸ ਤਿਮਾਹੀ 'ਚ ਬੈਂਕ ਦੀ ਪ੍ਰੋਵਿੰਜ਼ਨਿੰਗ 128.3 ਕਰੋੜ ਰੁਪਏ ਰਹੀ ਸੀ। ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਸਾਊਥ ਇੰਡੀਅਨ ਬੈਂਕ ਦਾ ਨੈੱਟ ਇੰਟਰੈਸਟ ਮਾਰਜਨ 2.8 ਫੀਸਦੀ ਤੋਂ ਵਧ ਕੇ 2.87 ਫੀਸਦੀ ਰਿਹਾ ਹੈ। ਸਾਲਾਨਾ ਆਧਾਰ 'ਤੇ ਦੂਜੀ ਤਿਮਾਹੀ 'ਚ ਸਾਊਥ ਇੰਡੀਅਨ ਬੈਂਕ ਦੀ ਲੋਨ ਬੁੱਕ 12.4 ਫੀਸਦੀ ਵਧ ਕੇ 48.954.3 ਕਰੋੜ ਰੁਪਏ 'ਤੇ ਪਹੁੰਚ ਗਈ ਹੈ।


Related News