ਜਲਦ ਹੀ ਤੁਹਾਡੀ ਜੇਬ 'ਚ ਹੋਵੇਗਾ 200 ਦਾ ਨੋਟ, ਛਪਾਈ ਦੇ ਆਰਡਰ ਜਾਰੀ
Tuesday, Jul 04, 2017 - 03:03 PM (IST)

ਨਵੀਂ ਦਿੱਲੀ— ਜਲਦ ਹੀ ਤੁਹਾਡੀ ਜੇਬ 'ਚ 200 ਰੁਪਏ ਦਾ ਨਵਾਂ ਨੋਟ ਹੋਵੇਗਾ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਇਸ ਦੀ ਛਪਾਈ ਦੇ ਆਰਡਰ ਦੇ ਦਿੱਤੇ ਹਨ। ਇਸ ਫੈਸਲੇ ਨਾਲ ਜੁੜੇ ਇਕ ਉੱਚ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇਸੇ ਸਾਲ ਮਾਰਚ 'ਚ ਵਿੱਤ ਮੰਤਰਾਲੇ ਨਾਲ ਚਰਚਾ ਦੇ ਬਾਅਦ ਰਿਜ਼ਰਵ ਬੈਂਕ ਨੇ 200 ਰੁਪਏ ਦੇ ਨੋਟ ਜਾਰੀ ਕਰਨ ਦਾ ਫੈਸਲਾ ਕੀਤਾ ਸੀ।
ਸੂਤਰਾਂ ਮੁਤਾਬਕ ਰਿਜ਼ਰਵ ਬੈਂਕ ਵੱਲੋਂ ਜਲਦੀ ਹੀ 200 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। 200 ਰੁਪਏ ਦੇ ਨਵੇਂ ਨੋਟ ਕਿਸ ਤਰ੍ਹਾਂ ਦਾ ਹੋਣਗੇ ਅਤੇ ਇਸ 'ਚ ਕਿਸ ਤਰ੍ਹਾਂ ਦੇ ਸਕਿਓਰਿਟੀ ਫੀਚਰ ਹੋਣਗੇ, ਇਸ ਨੂੰ ਲੈ ਕੇ ਰਿਜ਼ਰਵ ਬੈਂਕ ਵੱਲੋਂ ਕੋਈ ਵੇਰਵਾ ਨਹੀਂ ਜਾਰੀ ਕੀਤਾ ਗਿਆ ਹੈ।
ਹਾਲਾਂਕਿ ਸੋਸ਼ਲ ਮੀਡੀਆ 'ਚ 200 ਰੁਪਏ ਦੇ ਨੋਟ ਦੀ ਤਸਵੀਰ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ 200 ਰੁਪਏ ਦੇ ਇਹ ਨਵੇਂ ਨੋਟ ਉੱਚ ਸਕਿਓਰਿਟੀ ਵਾਲੇ ਹੋਣਗੇ। ਇਨ੍ਹਾਂ ਨੋਟਾਂ ਦੀ ਛਪਾਈ 'ਚ ਬਹੁਤ ਜ਼ਿਆਦਾ ਸਾਵਾਧਾਨੀ ਵਰਤੀ ਜਾ ਰਹੀ ਹੈ, ਤਾਂ ਕਿ ਇਸ ਦੇ ਨਕਲੀ ਨੋਟ ਨਾ ਛਾਪੇ ਜਾ ਸਕਣ।