ਕੋਵਿਡ-19 : ਹੁਣ ਕੌਮਾਂਤਰੀ ਉਡਾਣਾਂ ਨੂੰ ਲੈ ਕੇ ਹੋ ਸਕਦਾ ਹੈ ਇਹ ਵੱਡਾ ਫ਼ੈਸਲਾ

Monday, Apr 19, 2021 - 12:59 PM (IST)

ਨਵੀਂ ਦਿੱਲੀ- ਸਰਕਾਰ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਵਿਚਕਾਰ ਕੌਮਾਂਤਰੀ ਉਡਾਣਾਂ 'ਤੇ ਲਾਈ ਪਾਬੰਦੀ ਹੋਰ ਅੱਗੇ ਵਧਾ ਸਕਦੀ ਹੈ। ਮੌਜੂਦਾ ਸਮੇਂ ਇਹ ਪਾਬੰਦੀ 30 ਅਪ੍ਰੈਲ ਨੂੰ ਸਮਾਪਤ ਹੋਣ ਵਾਲੀ ਹੈ। ਕੋਰੋਨਾ ਕਾਰਨ 23 ਮਾਰਚ 2020 ਤੋਂ ਹੀ ਸ਼ਡਿਊਲਡ ਕੌਮਾਂਤਰੀ ਉਡਾਣ ਸੇਵਾਵਾਂ ਮੁਅੱਤਲ ਹਨ। ਹਾਲਾਂਕਿ, ਵਿਸ਼ੇਸ਼ ਕੌਮਾਂਤਰੀ ਉਡਾਣਾਂ ਮਈ ਤੋਂ ਵੰਦੇ ਭਾਰਤ ਮਿਸ਼ਨ ਅਤੇ ਜੁਲਾਈ ਤੋਂ ਦੋ-ਪੱਖੀ 'ਏਅਰ ਬੱਬਲ' ਵਿਵਸਥਾ ਤਹਿਤ ਚੱਲ ਰਹੀਆਂ ਹਨ।

ਹੁਣ ਤੱਕ ਭਾਰਤ ਕਈ ਦੇਸ਼ਾਂ ਨਾਲ ਵਿਸ਼ੇਸ਼ ਦੋ-ਪੱਖੀ ਏਅਰ ਬੱਬਲ ਕਰਾਰ ਕਰ ਚੁੱਕਾ ਹੈ। ਇਨ੍ਹਾਂ 'ਚ ਅਮਰੀਕਾ, ਬ੍ਰਿਟੇਨ, ਫਰਾਂਸ, ਬੰਗਲਾਦੇਸ਼, ਜਰਮਨੀ, ਮਾਲਦੀਵ, ਇਥੋਪੀਆ, ਓਮਾਨ, ਨੀਦਰਲੈਂਡ, ਕਤਰ, ਯੂ. ਏ. ਈ., ਕੈਨੇਡਾ ਸਣੇ 28 ਦੇਸ਼ ਸ਼ਾਮਲ ਹਨ।

ਇਹ ਵੀ ਪੜ੍ਹੋ- ਸੋਨਾ ਖ਼ਰੀਦਣ ਦਾ ਮੌਕਾ, 48 ਹਜ਼ਾਰ ਤੋਂ ਥੱਲ੍ਹੇ ਡਿੱਗਾ, ਜਾਣੋ 10 ਗ੍ਰਾਮ ਦਾ ਮੁੱਲ

ਉੱਥੇ ਹੀ, ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਦੀ ਵਜ੍ਹਾ ਨਾਲ ਹਾਂਗਕਾਂਗ ਨੇ 2 ਮਈ ਤੱਕ ਭਾਰਤ, ਪਾਕਿਸਤਾਨ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ਮੁਅੱਤਲ ਕਰ ਦਿੱਤੀਆਂ ਹਨ। ਭਾਰਤ ਵਿਚ ਰੋਜ਼ਾਨਾ 2 ਲੱਖ ਤੋਂ ਵੱਧ ਕੋਰੋਨਾ ਵਾਇਰਸ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਸੰਕਰਮਣ ਦੀ ਦਰ ਤੇਜ਼ੀ ਨਾਲ ਵਧਣ ਕਾਰਨ ਸੂਬੇ ਸਥਾਨਕ ਤਾਲਾਬੰਦੀ ਲਾ ਰਹੇ ਹਨ। ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਵਿਚਕਾਰ ਘਰੇਲੂ ਹਵਾਈ ਆਵਾਜਾਈ ਵਿਚ ਤੇਜ਼ੀ ਨਾਲ ਗਿਰਾਵਟ ਆਈ ਹੈ। ਆਈ. ਸੀ. ਆਈ. ਸੀ. ਆਈ. ਸਕਿਓਰਟੀਜ਼ ਵੱਲੋਂ ਸੋਮਵਾਰ ਨੂੰ ਜਾਰੀ ਕੀਤੀ ਗਈ ਇਕ ਰਿਪੋਰਟ ਅਨੁਸਾਰ, 17 ਅਪ੍ਰੈਲ ਨੂੰ ਖ਼ਤਮ ਹਫ਼ਤੇ ਵਿਚ ਰੋਜ਼ਾਨਾ ਘਰੇਲੂ ਉਡਾਣ ਦੇ ਯਾਤਰੀਆਂ ਦੀ ਗਿਣਤੀ 1,93,000 ਦੇ ਕਰੀਬ ਰਹੀ, ਜਦੋਂ ਕਿ 10 ਅਪ੍ਰੈਲ ਨੂੰ ਖ਼ਤਮ ਹੋਏ ਹਫ਼ਤੇ ਵਿਚ ਇਹ 2,32,000 ਸਨ।

ਇਹ ਵੀ ਪੜ੍ਹੋ- ਬਾਜ਼ਾਰ 'ਤੇ ਕੋਰੋਨਾ ਭਾਰੂ, 30 ਮਿੰਟ 'ਚ ਨਿਵੇਸ਼ਕਾਂ ਦੇ ਡੁੱਬੇ ਇੰਨੇ ਲੱਖ ਕਰੋੜ ਰੁ:

►ਹਵਾਬਾਜ਼ੀ ਖੇਤਰ 'ਤੇ ਕੋਰੋਨਾ ਦੇ ਅਸਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor

Related News