ਅੰਬਾਨੀ ਦੇ ਨੈੱਟਵਰਕ 18 ’ਚ ਹਿੱਸੇਦਾਰੀ ਖਰੀਦ ਸਕਦੀ ਹੈ ਜਾਪਾਨੀ ਕੰਪਨੀ ਸੋਨੀ

11/21/2019 10:31:06 PM

ਨਵੀਂ ਦਿੱਲੀ (ਇੰਟ.)-ਜਾਪਾਨ ਦੀ ਕੰਪਨੀ ਸੋਨੀ ਛੇਤੀ ਹੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਦੀ ਮੀਡੀਆ ਫਰਮ ਨੈੱਟਵਰਕ 18 ਮੀਡੀਆ ਐਂਡ ਇਨਵੈਸਟਮੈਂਟਸ ’ਚ ਹਿੱਸੇਦਾਰੀ ਖਰੀਦ ਸਕਦੀ ਹੈ। ਇਸ ਦੇ ਲਈ ਸੋਨੀ ਵੱਖ-ਵੱਖ ਬਦਲਾਂ ’ਤੇ ਵਿਚਾਰ ਕਰ ਰਹੀ ਹੈ। ਇਨ੍ਹਾਂ ਬਦਲਾਂ ’ਚ ਸੋਨੀ ਦੇ ਭਾਰਤੀ ਕਾਰੋਬਾਰ ਦਾ ਨੈੱਟਵਰਕ 18 ’ਚ ਰਲੇਵਾਂ ਕਰਣ ਦਾ ਪ੍ਰਸਤਾਵ ਵੀ ਸ਼ਾਮਲ ਹੈ। ਬਲੂਮਬਰਗ ਦੀ ਰਿਪੋਰਟ ਅਨੁਸਾਰ ਸੋਨੀ ਵੱਲੋਂ ਨੈੱਟਵਰਕ 18 ਮੀਡੀਆ ਐਂਡ ਇਨਵੈਸਟਮੈਂਟਸ ’ਚ ਹਿੱਸੇਦਾਰੀ ਖਰੀਦਣ ਦੀ ਯੋਜਨਾ ਲਈ ਦੋਵਾਂ ਕੰਪਨੀਆਂ ਦੀ ਗੱਲਬਾਤ ਚੱਲ ਰਹੀ ਹੈ, ਜੋ ਅਜੇ ਸ਼ੁਰੂਆਤੀ ਦੌਰ ’ਚ ਹੈ। ਇਸ ਦੇ ਲਈ ਛੇਤੀ ਹੀ ਕੋਈ ਡੀਲ ਸਾਈਨ ਹੋ ਸਕਦੀ ਹੈ।

ਨੈੱਟਵਰਕ 18 ਦੇ ਸ਼ੇਅਰਾਂ ’ਚ ਜ਼ਬਰਦਸਤ ਉਛਾਲ

ਸੋਨੀ ਵੱਲੋਂ ਨੈੱਟਵਰਕ 18 ’ਚ ਹਿੱਸੇਦਾਰੀ ਖਰੀਦਣ ਦੀ ਖਬਰ ਤੋਂ ਬਾਅਦ ਹੀ ਨੈੱਟਵਰਕ 18 ਦੇ ਸ਼ੇਅਰਾਂ ’ਚ ਜ਼ਬਰਦਸਤ ਉਛਾਲ ਆਇਆ। ਦੁਪਹਿਰ 1.18 ਵਜੇ ਨੈੱਟਵਰਕ 18 ਮੀਡੀਆ ਐਂਡ ਇਨਵੈਸਟਮੈਂਟਸ ਦੇ ਸ਼ੇਅਰਾਂ ’ਚ 15.92 ਫ਼ੀਸਦੀ ਦਾ ਉਛਾਲ ਵੇਖਿਆ ਗਿਆ। ਯਾਨੀ 4.10 ਅੰਕਾਂ ਦੇ ਵਾਧੇ ਤੋਂ ਬਾਅਦ ਇਹ 29.86 ਦੇ ਪੱਧਰ ’ਤੇ ਕਾਰੋਬਾਰ ਕਰ ਰਿਹਾ ਸੀ। ਸ਼ੁਰੂਆਤੀ ਕਾਰੋਬਾਰ ’ਚ ਇਹ 25.50 ਦੇ ਪੱਧਰ ’ਤੇ ਖੁੱਲ੍ਹਾ ਸੀ ਅਤੇ ਕਾਰੋਬਾਰ ਦੇ ਅੰਤ ’ਚ 7.78 ਫੀਸਦੀ ਦੇ ਉਛਾਲ ਨਾਲ 27.70 ਦੇ ਪੱਧਰ ’ਤੇ ਬੰਦ ਹੋਇਆ।

ਭਾਰਤ ’ਚ ਸੋਨੀ ਦਾ ਆਧਾਰ ਹੋਵੇਗਾ ਮਜ਼ਬੂਤ

ਇਸ ਡੀਲ ਦੇ ਹੋਣ ਨਾਲ ਸੋਨੀ ਨੂੰ ਭਾਰਤ ’ਚ ਆਪਣਾ ਆਧਾਰ ਮਜ਼ਬੂਤ ਕਰਨ ’ਚ ਮਦਦ ਮਿਲੇਗੀ। ਨਾਲ ਹੀ ਕੰਪਨੀ ਨੂੰ ਨੈੱਟਫਲਿਕਸ ਵਰਗੀਆਂ ਮੁਕਾਬਲੇਬਾਜ਼ ਕੰਪਨੀਆਂ ਦੇ ਮੁਕਾਬਲੇ ਵਾਧਾ ਮਿਲੇਗਾ। ਦੱਸਣਯੋਗ ਹੈ ਕਿ ਅੰਬਾਨੀ ਦੀ ਰਿਲਾਇੰਸ ਜਿਓ ਨੇ ਬੀਤੇ ਸਾਲਾਂ ’ਚ ਨੈੱਟਵਰਕ ਵਿਸਥਾਰ ’ਤੇ ਲਗਭਗ 50 ਅਰਬ ਡਾਲਰ ਖਰਚ ਕੀਤੇ ਹਨ।

ਦੱਖਣ ਏਸ਼ੀਆਈ ਦੇਸ਼ਾਂ ’ਚ ਜਾਪਾਨੀ ਕੰਪਨੀ ਸੋਨੀ ਪਿਕਚਰਸ ਨੈੱਟਵਰਕਸ ਇੰਡੀਆ ਰਾਹੀਂ ਗਾਹਕਾਂ ਨੂੰ ਸੇਵਾਵਾਂ ਪ੍ਰਦਾਨ ਕਰਦੀ ਹੈ। ਭਾਰਤ ’ਚ ਇਸ ਦੀ ਪਹੁੰਚ 70 ਕਰੋਡ਼ ਦਰਸ਼ਕਾਂ ਤੱਕ ਹੈ। ਉਥੇ ਹੀ ਟੀ. ਵੀ. 18 ਬਰਾਡਕਾਸਟ ਦੀ ਗੱਲ ਕਰੀਏ ਤਾਂ ਇਸ ਦੇ ਕੋਲ ਟੀ. ਵੀ. 18 ਬਰਾਡਕਾਸਟ ਕੋਲ ਨਿਊਜ਼ ਅਤੇ ਐਂਟਰਟੇਨਮੈਂਟ ਦੇ 56 ਚੈਨਲ ਹਨ, ਜੋ ਹੋਰ ਦੇਸ਼ਾਂ ’ਚ ਰਹਿ ਰਹੇ ਭਾਰਤੀਆਂ ਲਈ 16 ਕੌਮਾਂਤਰੀ ਚੈਨਲਾਂ ਰਾਹੀਂ ਸੇਵਾਵਾਂ ਦਿੰਦੀ ਹੈ।


Karan Kumar

Content Editor

Related News