ਸੁਨਾਮ ਦਾ ਜੋਤਸ਼ੀ ਚੜ੍ਹਿਆ ਆਮਦਨ ਕਰ ਵਿਭਾਗ ਦੇ ਅੜ੍ਹਿੱਕੇ

Thursday, Nov 01, 2018 - 02:01 PM (IST)

ਚੰਡੀਗੜ੍ਹ — ਆਪਣੇ ਗਾਹਕਾਂ ਦੇ ਭਵਿੱਖ 'ਚ ਆਉਣ ਵਾਲੀਆਂ ਮੁਸ਼ਕਲਾਂ ਅਤੇ ਉਨ੍ਹਾਂ ਦਾ ਹੱਲ ਦੱਸਣ ਵਾਲਾ ਜੋਤਸ਼ੀ ਖੁਦ ਆਪਣੇ ਆਪ ਨੂੰ ਆਮਦਨ ਕਰ ਵਿਭਾਗ ਦੀਆਂ ਨਜ਼ਰਾਂ ਤੋਂ ਨਹੀਂ ਬਚਾ ਸਕਿਆ।

ਇਸ ਸਮੇਂ ਅਸੀਂ ਗੱਲ ਕਰ ਰਹੇ ਹਾਂ ਜੋਤਿਸ਼ ਰੋਹਿਤ ਸ਼ਰਮਾ ਦੀ ਜਿਹੜਾ ਕਿ ਹਰੇਕ ਸੈਸ਼ਨ 'ਚ ਜਨਮਪੱਤਰੀ ਪੜ੍ਹਣ ਅਤੇ ਹੱਥ ਦੇਖਣ ਲਈ ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ 1,100 ਰੁਪਿਆ ਵਸੂਲਦਾ ਹੈ। ਬਾਕੀ ਦਿਨਾਂ ਲਈ 500 ਰੁਪਏ ਫੀਸ ਲੈਂਦਾ ਹੈ। ਰੋਹਿਤ ਸ਼ਰਮਾ ਸੁਨਾਮ ਦੇ ਸਾਬਕਾ ਕੌਸਲਰ ਗੀਤਾ ਸ਼ਰਮਾ ਦਾ ਬੇਟਾ ਹੈ।

ਖਾਸ ਗੱਲ ਇਹ ਹੈ ਕਿ ਰੋਹਿਤ ਨੇ ਜ਼ਿਆਦਾ ਪੈਸਾ ਕਮਾਉਣ ਲਈ ਇਸ ਖਾਸ ਸਕੀਮ ਚਲਾਈ ਹੈ। ਇਸ 'ਤਤਕਾਲ ਸਕੀਮ' ਦੇ ਤਹਿਤ ਗਾਹਕ  ਜਿਹੜੇ ਕਿ ਲੰਮੀ ਲਾਈਨ 'ਚ ਖੜ੍ਹੇ ਹਨ 2,500 ਰੁਪਏ ਦੇ ਕੇ ਪਹਿਲਾਂ ਜੋਤਸ਼ੀ ਮਹਾਰਾਜ ਨੂੰ ਮਿਲ ਸਕਦੇ ਹਨ। ਰੋਹਿਤ ਆਪਣੇ ਗਾਹਕਾਂ ਤੋਂ ਇਹ ਕੀਮਤ 2016 ਤੋਂ ਲੈ ਰਹੇ ਹਨ।

ਆਮਦਨ ਕਰ ਵਿਭਾਗ ਦੇ ਸੰਗਰੂਰ ਖੇਤਰ ਦੇ ਵਧੀਕ ਕਮਿਸ਼ਨਰ ਕੁਲਤੇਜ ਬੈਂਸ ਨੇ ਦੱਸਿਆ ਕਿ ਜੋਤਸ਼ ਦਾ  ਕਿੱਤਾ ਵੀ ਜੀ.ਐੱਸ.ਟੀ. ਦੇ ਦਾਇਰੇ ਵਿਚ ਆਉਂਦਾ ਹੈ। ਰੋਹਿਤ ਸ਼ਰਮਾ ਦਾ ਲੈਪਟਾਪ ਅਤੇ ਦੋ ਕੰਪਿਊਟਰ ਕਬਜ਼ੇ 'ਚ ਲੈ ਲਏ ਗਏ ਹਨ। ਇਸ ਦੇ ਨਾਲ ਹੀ ਰੋਹਿਤ ਸ਼ਰਮਾ ਨੇ ਦੱਸਿਆ ਕਿ ਉਹ ਨਾ ਤਾਂ ਆਪਣੇ ਗਾਹਕਾਂ ਦਾ ਰਿਕਾਰਡ ਰੱਖਦੇ ਹਨ ਅਤੇ ਨਾ ਹੀ ਉਨ੍ਹਾਂ ਨੇ ਆਪਣੀ ਆਮਦਨ ਦਾ ਕੋਈ ਹਿਸਾਬ-ਕਿਤਾਬ ਰੱਖਿਆ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋਤਿਸ਼ ਸੇਵਾਵਾਂ ਵੀ ਜੀ.ਐੱਸ.ਟੀ. ਦੇ ਦਾਇਰੇ ਵਿਚ ਆਉਂਦੀਆਂ ਹਨ ਪਰ ਰੋਹਿਤ ਕਿਸੇ ਤਰ੍ਹਾਂ ਦਾ ਕੋਈ ਟੈਕਸ ਨਹੀਂ ਭਰ ਰਿਹਾ। ਅਧਿਕਾਰੀਆਂ ਨੇ ਦੱਸਿਆ ਕਿ ਰੋਹਿਤ ਸ਼ਰਮਾ ਕੋਲ ਰੋਜ਼ ਦਾ 100 ਗਾਹਕ ਸੇਵਾਵਾਂ ਲੈਣ ਲਈ ਆਉਂਦਾ ਹੈ ਪਰ ਰੋਹਿਤ ਕਿਸੇ ਵੀ ਗਾਹਕ ਨੂੰ 3 ਮਿੰਟ ਤੋਂ ਜ਼ਿਆਦਾ ਦਾ ਸਮਾਂ ਨਹੀਂ ਦਿੰਦਾ ਸੀ। ਉਹ ਆਪਣੀਆਂ ਸੇਵਾਵਾਂ ਦੇ ਬਦਲੇ ਪੈਸੇ ਲੈਂਦਾ ਸੀ ਅਤੇ ਜੀ.ਐੱਸ.ਟੀ. ਅਤੇ ਆਮਦਨ ਕਰ ਦਾ ਲੇਬਲ ਵੀ ਲਗਾਉਂਦਾ ਸੀ।

ਸਮੱਸਿਆ ਦਾ ਹੱਲ ਦੱਸਣ ਜਾਂ ਖਾਸ ਦਿਨਾਂ ਦੀ ਮੁਲਾਕਾਤ ਲਈ ਹਜ਼ਾਰਾਂ-ਲੱਖਾਂ 'ਚ ਫੀਸ ਲੈਣ ਵਾਲੇ ਜੋਤਸ਼ੀ ਦਾ ਧੰਦਾ ਅੱਜ ਕੱਲ੍ਹ ਜ਼ੋਰਾ 'ਤੇ ਹੈ। ਅੱਜ ਕੱਲ੍ਹ ਜੋਤਸ਼ੀਆਂ ਕੋਲ ਬਹੁਤ ਹੀ ਮਾਲਦਾਰ ਗਾਹਕ ਆ ਰਹੇ ਹਨ। ਇਨ੍ਹਾਂ ਕੋਲ ਗਾਹਕਾਂ ਦੇ ਰੂਪ 'ਚ ਵੱਡੇ ਸਿਆਸਤਦਾਨ ਅਤੇ ਵਪਾਰੀ ਹੁੰਦੇ ਹਨ ਜਿੰਨਾ ਕੋਲੋਂ ਜੋਤਸ਼ੀ ਬਹੁਤ ਹੀ ਮੋਟੀ ਫੀਸ ਵਸੂਲਦੇ ਹਨ। 

ਜਿਥੇ ਜੋਤਸ਼ੀ ਇਕ ਵਾਰ ਮਿਲਣ 'ਤੇ ਹਜ਼ਾਰਾਂ-ਲੱਖਾਂ ਦੀ ਕੀਮਤ ਵਸੂਲਦੇ ਹਨ ਉਥੇ ਕੁਝ ਖਾਸ ਜਾਂ ਸ਼ੁੱਭ ਦਿਨਾਂ ਦੀ ਫੀਸ ਹਜ਼ਾਰਾਂ ਵਿਚ ਹੁੰਦੀ ਹੈ। ਜੋਤਸ਼ੀਆਂ ਕੇਂਦਰਾਂ 'ਚ ਆਪਣੀਆਂ ਸਮੱਸਿਆਵਾਂ ਦਾ ਹੱਲ ਜਾਣਨ ਲਈ ਲੰਮੀਆਂ ਲਾਈਨਾਂ ਲੱਗਦੀਆਂ ਹਨ ਅਤੇ ਜੇਕਰ ਕੋਈ ਗਾਹਕ ਪਹਿਲਾਂ ਜੋਤਸ਼ੀਆਂ ਮਹਾਰਾਜ ਨੂੰ ਮਿਲਣਾ ਚਾਹੁੰਦਾ ਹੈ ਤਾਂ ਉਹ ਜ਼ਿਆਦਾ ਫੀਸ ਭਰ ਕੇ ਪਹਿਲਾਂ ਵੀ ਮਿਲ ਸਕਦਾ ਹੈ। 


Related News