Sona ਕਾਮਸਟਾਰ ਜਲਦ ਲਾਂਚ ਕਰਨ ਵਾਲੀ ਹੈ 6,000 ਕਰੋੜ ਰੁਪਏ ਦਾ IPO

Wednesday, Feb 24, 2021 - 04:17 PM (IST)

Sona ਕਾਮਸਟਾਰ ਜਲਦ ਲਾਂਚ ਕਰਨ ਵਾਲੀ ਹੈ 6,000 ਕਰੋੜ ਰੁਪਏ ਦਾ IPO

ਨਵੀਂ ਦਿੱਲੀ- ਬਾਜ਼ਾਰ ਵਿਚ ਤੇਜ਼ੀ ਦੇ ਮੱਦੇਨਜ਼ਰ ਇਸ ਸਾਲ ਕਈ ਆਈ. ਪੀ. ਓ. ਆ ਰਹੇ ਹਨ। ਹੁਣ ਦੇਸ਼ ਦੀ ਸਭ ਤੋਂ ਵੱਡੀ ਆਟੋ ਪਾਰਟਸ ਨਿਰਮਾਤਾ ਕੰਪਨੀ 'ਸੋਨਾ ਕਾਮਸਟਾਰ' ਪ੍ਰਾਇਮਰੀ ਮਾਰਕੀਟ ਰਾਹੀਂ 6,000 ਕਰੋੜ ਰੁਪਏ ਜੁਟਾਉਣ ਲਈ ਆਈ. ਪੀ. ਓ. ਲਾਂਚ ਕਰਨ ਦੀ ਤਿਆਰੀ ਵਿਚ ਹੈ।

'ਸੋਨਾ ਕਾਮਸਟਾਰ' ਦਾ ਇਹ ਆਈ. ਪੀ. ਓ. ਕਿਸੇ ਵੀ ਆਟੋ ਪਾਰਟਸ ਬਣਾਉਣ ਵਾਲੀ ਭਾਰਤੀ ਕੰਪਨੀ ਦਾ ਸਭ ਤੋਂ ਵੱਡਾ ਪਬਲਿਕ ਇਸ਼ੂ ਹੋਵੇਗਾ। ਕੰਪਨੀ ਨੇ ਆਈ. ਪੀ. ਓ. ਲਈ ਸੇਬੀ ਕੋਲ ਅਰਜ਼ੀ ਦਿੱਤੀ ਹੈ।

ਕੰਪਨੀ ਆਈ. ਪੀ. ਓ. ਦਾ ਇਸਤੇਮਾਲ ਕਰਜ਼ ਭੁਗਤਾਨ ਤੇ ਹੋਰ ਕਾਰਪੋਰੇਟ ਕਾਰਜਾਂ ਲਈ ਕਰੇਗੀ। 'ਸੋਨਾ ਕਾਮਸਟਾਰ' ਵਿਚ 66 ਫ਼ੀਸਦੀ ਹਿੱਸੇਦਾਰੀ ਅਮਰੀਕੀ ਪ੍ਰਾਈਵੇਟ ਇਕੁਇਟੀ ਫਰਮ ਬਲੈਕਸਟੋਨ ਦੀ ਹੈ, ਜਦੋਂ ਕਿ 34 ਫ਼ੀਸਦੀ ਹਿੱਸੇਦਾਰੀ ਕੰਪਨੀ ਦੇ ਚੇਅਰੈਮੇ ਸੰਜੈ ਕਪੂਰ ਦੀ ਹੈ। ਇਸ ਆਈ. ਪੀ. ਓ. ਲਈ ਕਿੰਨੇ ਸ਼ੇਅਰ ਜਾਰੀ ਹੋਣਗੇ ਅਤੇ ਉਸ ਦਾ ਜਾਰੀ ਮੁੱਲ ਕਿੰਨਾ ਹੋਵੇਗਾ ਇਹ ਅਜੇ ਨਿਰਧਾਰਤ ਨਹੀਂ ਹੋਇਆ ਹੈ।

'ਸੋਨਾ ਕਾਮਸਟਾਰ' ਆਟੋਮੋਟਿਵ ਸਿਸਟਮਸ ਅਤੇ ਕੰਪੋਨੈਂਟ ਨੂੰ ਡਿਜ਼ਾਇਨ, ਮੈਨੂਫੈਕਚਰ ਅਤੇ ਸਪਲਾਈ ਕਰਦੀ ਹੈ। ਕੰਪਨੀ ਦੀ ਮੈਨੂਫੈਕਚਰਿੰਗ ਯੂਨਿਟ ਭਾਰਤ ਦੇ ਨਾਲ ਚੀਨ, ਅਮਰੀਕਾ ਅਤੇ ਮੈਕਸੀਕੋ ਵਿਚ ਹੈ। ਕੰਪਨੀ ਆਪਣੇ ਉਤਪਾਦ ਅਮਰੀਕਾ ਅਤੇ ਯੂਰਪ ਸਣੇ ਦੁਨੀਆ ਭਰ ਦੇ ਦੇਸ਼ਾਂ ਵਿਚ ਵੇਚਦੀ ਹੈ। ਕੰਪਨੀ ਕੋਲ ਕੁੱਲ 9 ਮੈਨੂਫੈਕਚਰਿੰਗ ਅਤੇ ਐਸੰਬਲੀ ਯੂਨਿਟਸ ਹਨ, ਜਿਨ੍ਹਾਂ ਵਿਚੋਂ 6 ਭਾਰਤ ਵਿਚ ਹਨ ਅਤੇ ਇਕ-ਇਕ ਯੂਨਿਟ ਚੀਨ, ਅਮਰੀਕਾ ਅਤੇ ਮੈਕਸੀਕੋ ਵਿਚ ਹੈ।


author

Sanjeev

Content Editor

Related News