ਏਅਰ ਇੰਡੀਆ ਦੀਆਂ ਅਮਰੀਕਾ ਤੇ ਕੈਨੇਡਾ ਦੀਆਂ ਕੁੱਝ ਉਡਾਣਾਂ ‘ਰੱਦ’, ਜਾਣੋ ਵਜ੍ਹਾ

02/09/2023 9:05:20 PM

ਮੁੰਬਈ (ਭਾਸ਼ਾ) : ਚਾਲਕ ਦਲ ਦੇ ਮੈਂਬਰਾਂ ਦੀ ਘਾਟ ਕਾਰਣ ਏਅਰ ਇੰਡੀਆ ਦਾ ਸੰਚਾਲਨ ਪ੍ਰਭਾਵਿਤ ਹੋ ਰਿਹਾ ਹੈ। ਇਕ ਸੂਤਰ ਨੇ ਦੱਸਿਆ ਕਿ ਇਸ ਕਾਰਣ ਅਮਰੀਕਾ ਅਤੇ ਕੈਨੇਡਾ ਦੀਆਂ ਕੁੱਝ ਉਡਾਣਾਂ ਜਾਂ ਤਾਂ ਰੱਦ ਹੋ ਰਹੀਆਂ ਹਨ ਜਾਂ ਉਨ੍ਹਾਂ ਦੀ ਰਵਾਨਗੀ ਦੇਰੀ ਨਾਲ ਹੋ ਰਹੀ ਹੈ। ਟਾਟਾ ਸਮੂਹ ਦੀ ਕੰਪਨੀ ਏਅਰ ਇੰਡੀਆ ਨੂੰ ਪਿਛਲੇ ਸਾਲ ਵੀ ਚਾਲਕ ਦਲ ਦੇ ਮੈਂਬਰਾਂ ਦੀ ਘਾਟ ਕਾਰਣ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਏਅਰ ਇੰਡੀਆ ਦੇਸ਼ ਦੀ ਇੱਕੋ-ਇੱਕ ਉਡਾਣ ਸੇਵਾ ਹੈ ਜੋ ‘ਵੱਧ ਦੂਰੀ ਵਾਲੀਆਂ ਉਡਾਣਾਂ’ ਦਾ ਸੰਚਾਲਨ ਕਰਦੀ ਹੈ। ਇਸ ਸ਼੍ਰੇਣੀ ’ਚ 16 ਘੰਟੇ ਤੋਂ ਵੱਧ ਸਮੇਂ ਵਾਲੀਆਂ ਉਡਾਣਾਂ ਆਉਂਦੀਆਂ ਹਨ।

ਇਹ ਵੀ ਪੜ੍ਹੋ :  ਸੜਕ ਹਾਦਸਿਆਂ ’ਚ ਕੀਮਤੀ ਜਾਨਾਂ ਨੂੰ ਬਚਾਉਣ ਲਈ ਸਰਕਾਰ ਦਾ ਸ਼ਲਾਘਾਯੋਗ ਕਦਮ

ਇਕ ਸੂਤਰ ਨੇ ਦੱਸਿਆ ਕਿ ਲੋਕਾਂ ਦੀ ਭਾਰੀ ਕਮੀ ਹੈ, ਜਿਸ ਨਾਲ ਉਡਾਣ ਸੰਚਾਲਨ, ਖ਼ਾਸ ਕਰ ਕੇ ਅਮਰੀਕਾ ਅਤੇ ਕੈਨੇਡਾ ਵਾਲੀਆਂ ਉਡਾਣਾਂ ’ਤੇ ਸਮੱਸਿਆ ਹੋ ਰਹੀ ਹੈ। ਸੂਤਰ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਪਿਛਲੇ ਪੰਜ-ਛੇ ਦਿਨਾਂ ’ਚ ਕੰਪਨੀ ਨੇ ਅਮਰੀਕਾ ਸਥਿਤ ਸੈਨ ਫ੍ਰਾਂਸਿਸਕੋ ਲਈ ਤਿੰਨ ਉਡਾਣਾਂ ਅਤੇ ਕੈਨੇਡਾ ਦੇ ਵੈਂਨਕੂਵਰ ਲਈ ਇਕ ਉਡਾਣ ਰੱਦ ਕੀਤੀ ਹੈ। ਇਨ੍ਹਾਂ ਮਾਰਗਾਂ ’ਤੇ ਕੁੱਝ ਉਡਾਣਾਂ 10-12 ਘੰਟੇ ਤੱਕ ਦੇਰੀ ਨਾਲ ਚੱਲ ਰਹੀਆਂ ਹਨ। ਇਸ ਸਬੰਧ ’ਚ ਏਅਰ ਇੰਡੀਆ ਤੋਂ ਪ੍ਰਤੀਕਿਰਿਆ ਮੰਗੀ ਗਈ ਪਰ ਉਸ ਵਲੋਂ ਕੋਈ ਜਵਾਬ ਨਹੀਂ ਮਿਲਿਆ ਹੈ। ਪਿਛਲੇ ਦੋ ਮਹੀਨਿਆਂ ’ਚ ਏਅਰ ਇੰਡੀਆ ਨੇ ਆਪਣੇ ਬੇੜੇ 'ਚ ਦੋ ਵੱਡੇ ਆਕਾਰ ਦੇ ਜਹਾਜ਼ ਬੋਇੰਗ 777 ਸ਼ਾਮਲ ਕੀਤੇ ਹਨ।

ਇਹ ਵੀ ਪੜ੍ਹੋ : ਪ੍ਰਿੰਸ ਹੈਰੀ ਦਾ ਕੁਆਰਾਪਣ ਭੰਗ ਕਰਨ ਵਾਲੀ 40 ਸਾਲਾ ਜਨਾਨੀ ਆਈ ਸਾਹਮਣੇ, ਦੱਸੀ 2001 ਦੀ ਘਟਨਾ


Harnek Seechewal

Content Editor

Related News