ਲਾਗਤ ਤੋਂ ਘੱਟ ਕੀਮਤ ''ਤੇ ਸਮਾਨ ਵੇਚਿਆ ਤਾਂ ਈ-ਕਾਮਰਸ ਕੰਪਨੀਆਂ ''ਤੇ ਹੋਵੇਗੀ ਕਾਰਵਾਈ

11/09/2019 11:51:56 AM

ਨਵੀਂ ਦਿੱਲੀ — ਈ-ਕਾਮਰਸ ਪਲੇਟਫਾਰਮ ਵਲੋਂ ਲਾਗਤ ਤੋਂ ਘੱਟ ਕੀਮਤ 'ਤੇ ਸਮਾਨ ਵੇਚਣ ਦੀਆਂ ਸ਼ਿਕਾਇਤਾਂ ਵਿਚਕਾਰ ਕਾਮਰਸ ਅਤੇ ਵਣਜ ਮੰਤਰਾਲੇ ਨੇ ਸਖਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਵਣਜ ਮੰਤਰੀ ਪੀਊਸ਼ ਗੋਇਲ ਨੇ ਈ-ਕਾਮਰਸ ਕੰਪਨੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਉਨ੍ਹਾਂ ਦੇ ਪਲੇਟਫਾਰਮ 'ਤੇ ਪ੍ਰੀਡੇਟਰੀ ਪ੍ਰਾਇਸਿੰਗ ਯਾਨੀ ਕਿ ਲਾਗਤ ਤੋਂ ਘੱਟ ਕੀਮਤ 'ਤੇ ਸਮਾਨ ਵੇਚਿਆ ਗਿਆ ਤਾਂ ਉਨ੍ਹਾਂ ਖਿਲਾਫ ਕਾਰਵਾਈ ਹੋਵੇਗੀ।

ਐਮਾਜ਼ੋਨ ਇੰਡੀਆ ਦੇ ਨਾਲ ਬੈਠਕ 

ਵਣਜ ਮੰਤਰੀ ਪੀਊਸ਼ ਗੋਇਲ ਨੇ ਇਸੇ ਹਫਤੇ ਐਮਾਜ਼ੋਨ ਇੰਡੀਆ ਦੇ ਹੈੱਡ ਨਾਲ ਬੈਠਕ 'ਚ ਪ੍ਰੀਡੇਟਰੀ ਪ੍ਰਾਇਸਿੰਗ ਦਾ ਮੁੱਦਾ ਚੁੱਕਿਆ ਹੈ। ਇਸ ਮਾਮਲੇ ਤੋਂ ਜਾਣੂ ਇਕ ਅਧਿਕਾਰੀ ਦੇ ਹਵਾਲੇ ਨਾਲ ਫੀਸਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਪੀਊਸ਼ ਗੋਇਲ ਨੇ ਸਾਰੀਆਂ ਈ-ਕਾਮਰਸ ਕੰਪਨੀਆਂ ਨੂੰ ਪ੍ਰੱਤਖ ਵਿਦੇਸ਼ੀ ਨਿਵੇਸ਼ (FDI) ਦੇ ਨਿਯਮਾਂ ਦਾ ਪਾਲਣ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਈ-ਕਾਮਰਸ ਕੰਪਨੀਆਂ ਨੂੰ ਪ੍ਰੀਡੇਟਰੀ ਪ੍ਰਾਈਸਿੰਗ ਨੂੰ ਬੰਦ ਕਰਨ ਲਈ ਕਿਹਾ ਗਿਆ ਹੈ। 

ਐਮਾਜ਼ੋਨ ਖਿਲਾਫ ਅਮਰੀਕਾ-ਯੂਰਪੀ ਯੂਨੀਅਨ 'ਚ ਚਲ ਰਹੀ ਹੈ ਜਾਂਚ

ਪ੍ਰੀਡੇਟਰੀ ਪ੍ਰਾਈਸਿੰਗ ਯਾਨੀ ਕਿ ਲਾਗਤ ਤੋਂ ਘੱਟ ਕੀਮਤ 'ਤੇ ਸਮਾਨ ਵੇਚਣ ਨੂੰ ਲੈ ਕੇ ਐਮਾਜ਼ੋਨ 'ਤੇ ਲੱਗਣ ਵਾਲੇ ਦੋਸ਼ ਨਵੇਂ ਨਹੀਂ ਹਨ। ਐਮਾਜ਼ੋਨ ਦੇ ਖਿਲਾਫ ਪ੍ਰੀਡੇਟਰੀ ਪ੍ਰਾਇਸਿੰਗ ਨੂੰ ਲੈ ਕੇ ਅਮਰੀਕਾ ਅਤੇ ਯੂਰਪੀ ਯੂਨੀਅਨ 'ਚ ਜਾਂਚ ਚਲ ਰਹੀ ਹੈ। ਅਮਰੀਕਾ ਇਸ ਗੱਲ ਦੀ ਜਾਂਚ ਵੀ ਕਰ ਰਿਹਾ ਹੈ ਕਿ ਇਕ ਹੀ ਸਮਾਨ 'ਤੇ ਬਾਹਰੀ ਦੁਕਾਨਦਾਰ ਦੇ ਮਾਮਲੇ 'ਚ ਐਮਾਜ਼ੋਨ ਨੂੰ ਵਾਧਾ ਹਾਸਲ ਹੈ। ਹਾਲਾਂਕਿ ਐਮਾਜ਼ੋਨ ਸਮੇਤ ਸਾਰੀਆਂ ਈ-ਕਾਮਰਸ ਕੰਪਨੀਆਂ ਵਾਰ-ਵਾਰ ਕਹਿ ਰਹੀਆਂ ਹਨ ਕਿ ਉਹ ਭਾਰਤ 'ਚ ਗਾਹਕਾਂ ਨੂੰ ਛੋਟ ਨਹੀਂ ਦੇ ਰਹੀਆਂ ਹਨ। ਕੰਪਨੀਆਂ ਦਾ ਕਹਿਣਾ ਹੈ ਕਿ ਗਾਹਕਾਂ ਨੂੰ ਸਿੱਧੇ ਸਮਾਨ ਵੇਚਣ ਵਾਲੇ ਛੋਟ ਦੇ ਰਹੇ ਹਨ।

ਕੈਟ ਨੇ ਵੀ ਲਗਾਇਆ ਹੈ ਘੱਟ ਕੀਮਤ 'ਤੇ ਸਮਾਨ ਵੇਚਣ ਦਾ ਦੋਸ਼

ਕੰਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ(ਕੈਟ) ਨੇ ਐਮਾਜ਼ੋਨ ਅਤੇ ਫਲਿੱਪਕਾਰਟ 'ਤੇ ਲਾਗਤ ਤੋਂ ਵੀ ਘੱਟ ਕੀਮਤ 'ਤੇ ਸਮਾਨ ਵੇਚਣ ਦਾ ਦੋਸ਼ ਲਗਾਇਆ ਹੈ। ਇਸ ਦੇ ਨਾਲ ਹੀ ਈ-ਕਾਮਰਸ ਕੰਪਨੀਆਂ 'ਤੇ ਐਫ.ਡੀ.ਆਈ. ਦੀਆਂ ਸ਼ਰਤਾਂ ਦਾ ਉਲੰਘਣ ਕਰਨ ਦਾ ਵੀ ਦੋਸ਼ ਲਗਾਇਆ ਹੈ। ਇਸ ਸਬੰਧ 'ਚ ਕੈਟ ਨੇ ਵਣਜ ਮੰਤਰਾਲੇ ਅਤੇ ਪੀ.ਐਮ.ਓ. ਨੂੰ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ। ਕੈਟ ਦੀ ਸ਼ਿਕਾਇਤ ਦੇ ਬਾਅਦ ਡਿਪਾਰਟਮੈਂਟ ਫਾਰ ਪ੍ਰਮੋਸ਼ਨ ਐਂਡ ਇੰਟਰਨਲ ਟ੍ਰੇਡ(DPIIT) ਐਫ.ਡੀ.ਆਈ. ਨਿਯਮਾਂ ਦੀ ਉਲੰਘਣਾ ਦੀ ਜਾਂਚ ਕਰ ਰਿਹਾ ਹੈ।


Related News