ਛੇਤੀ ਬਾਰਿਸ਼ ਹੋਣ ਨਾਲ ਘਟੀ ਸਾਫਟ ਡਰਿੰਕ ਅਤੇ ਆਈਸਕ੍ਰੀਮ ਦੀ ਵਿੱਕਰੀ

Wednesday, Jun 21, 2017 - 12:55 PM (IST)

ਛੇਤੀ ਬਾਰਿਸ਼ ਹੋਣ ਨਾਲ ਘਟੀ ਸਾਫਟ ਡਰਿੰਕ ਅਤੇ ਆਈਸਕ੍ਰੀਮ ਦੀ ਵਿੱਕਰੀ

ਨਵੀਂ ਦਿੱਲੀ—ਗਰਮੀ ਦੇ ਪੀਕ ਸੀਜ਼ਨ 'ਚ ਛੇਤੀ ਬਾਰਿਸ਼ ਹੋਣ ਨਾਲ ਗਰਮੀਆਂ 'ਚ ਵਿੱਕਣ ਵਾਲੇ ਪ੍ਰਾਡੈਕਟਸ ਦੀ ਵਿੱਕਰੀ 'ਤੇ ਅਸਰ ਪਿਆ ਹੈ। ਸਾਫਟ ਡਰਿੰਕ ਅਤੇ ਆਈਸਕ੍ਰੀਮ ਦੀ ਸੇਲ 'ਚ ਪਿਛਲੀ ਜੂਨ ਦੇ ਮੁਕਾਬਲੇ ਲਗਭਗ 5 ਫੀਸਦੀ ਦੀ ਕਮੀ ਆਈ ਹੈ। ਹਾਲਾਂਕਿ ਗੁਡਸ ਐਂਡ ਸਰਵਿਸਜ਼ ਟੈਕਸ (ਜੀ.ਐਸ.ਟੀ.) ਲਾਗੂ ਹੋਣ ਤੋਂ ਪਹਿਲਾਂ ਭਾਰੀ ਡਿਸਕਾਊਂਟ ਮਿਲਣ ਨਾਲ ਏਅਰ ਕੰਡੀਸ਼ਨਰ ਅਤੇ ਰੈਫਰੀਜਰੇਟਰ ਦੀ ਵਿੱਕਰੀ 'ਚ ਵੀ ਤੇਜ਼ੀ ਆਈ ਹੈ। 
ਸਾਫਟ ਡਰਿੰਕ ਅਤੇ ਆਈਸਕ੍ਰੀਮ ਬਣਾਉਣ ਵਾਲੀਆਂ ਕੰਪਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੇਲ 'ਚ ਕਮੀ ਦੀ ਭਰਪਾਈ ਪੂਰੇ ਕੁਆਟਰ ਦੇ ਦੌਰਾਨ ਹੋਣ ਦੀ ਉਮੀਦ ਹੈ ਕਿਉਂਕਿ ਇਸ ਸਾਲ ਦਾ ਮੌਸਮ ਵੀ ਛੇਤੀ ਸ਼ੁਰੂ ਹੋਇਆ ਹੈ। 
ਆਈਸਕ੍ਰੀਮ ਮੇਕਰ ਵਾਡੀਲਾਲ ਇੰਡਸਟਰੀਜ਼ ਦੇ ਚੇਅਰਮੈਨ ਗਾਂਧੀ ਨੇ ਦੱਸਿਆ ਕਿ ਹਰੇਕ ਸਾਲ ਕੁਝ ਬੇਮੌਸਮ ਬਾਰਿਸ਼ ਹੁੰਦੀ ਹੈ ਇਸ ਨਾਲ ਸੇਲਸ 'ਚ 3-4 ਫੀਸਦੀ ਦੀ ਕਮੀ ਆਉਂਦੀ ਹੈ ਪਰ ਕੁਆਟਰ ਦੌਰਾਨ ਸੇਲ ਆਮ ਰਹਿੰਦੀ ਹੈ। ਹਾਲਾਂਕਿ ਸਾਫਟ ਡਰਿੰਕ ਲਈ ਹਾਲਤ ਕੁਝ ਮੁਸ਼ਕਿਲ ਹਨ। ਸਾਫਟ ਡਰਿੰਕ ਕੰਪਨੀਆਂ ਲਈ ਅਪ੍ਰੈਲ-ਜੂਨ ਕੁਵਾਟਰ ਸਭ ਤੋਂ ਮਹੱਤਵਪੂਰਨ ਹੁੰਦਾ ਹੈ। ਉਨ੍ਹਾਂ ਦੀ ਸਲਾਨਾ ਸੇਲ ਦਾ ਲਗਭਗ ਅੱਧਾ ਇਸ ਕੁਆਟਰ ਤੋਂ ਮਿਲਦਾ ਹੈ। 
ਕੋਕਾ ਕੋਲਾ ਅਤੇ ਪੈਪਸੀ ਨੂੰ ਜ਼ਿਆਦਾ ਜੀ.ਐਸ.ਟੀ. ਲਗਾਉਣ ਦੇ ਕਾਰਨ ਸਾਫਟ ਡਰਿੰਕ ਦੇ ਚੁਨਿੰਦਾ ਪੈਕ ਦੇ ਰੇਟ 5-8 ਫੀਸਦੀ ਵਧਾਉਣ 'ਤੇ ਵਿਚਾਰ ਕਰ ਰਹੀ ਹੈ। ਇਸ ਨਾਲ ਅਗਲੇ ਕੁਆਟਰ 'ਚ ਉਸ ਦੀ ਸੇਲ 'ਤੇ ਹੋਰ ਅਸਰ ਪੈ ਸਕਦਾ ਹੈ। ਸਾਫਟ ਡਰਿੰਕ ਇੰਡਸਟਰੀ ਨਾਲ ਜੁੜੇ ਇਕ ਐਗਜ਼ੀਕਿਊਟਿਵ ਨੇ ਦੱਸਿਆ ਛੇਤੀ ਬਾਰਿਸ਼ ਤੋਂ ਇਲਾਵਾ ਛੋਟੇ ਬ੍ਰੈਂਡ ਦੇ ਵੱਧਣ ਨਾਲ ਵੀ ਵੱਡੀਆਂ ਕੰਪਨੀਆਂ ਦੀ ਸੇਲ 'ਤੇ ਅਸਰ ਪਿਆ ਹੈ। ਸਾਫਟ ਡਰਿੰਕ 'ਤੇ 40 ਫੀਸਦੀ ਜੀ.ਐਸ.ਟੀ. ਲੱਗੇਗਾ। ਅਜੇ ਇਨ੍ਹਾਂ 'ਤੇ 32 ਫੀਸਦੀ ਟੈਕਸ ਲੱਗਦਾ ਹੈ।


Related News