ਬੰਦ ਹੋ ਸਕਦੀ ਹੈ UPI ਦੀ ਵਰਤੋਂ, ਸਰਵੇ ਨੇ ਉਡਾਈ ਲੋਕਾਂ ਦੀ ਨੀਂਦ
Monday, Sep 23, 2024 - 06:28 PM (IST)
ਨਵੀਂ ਦਿੱਲੀ (ਭਾਸ਼ਾ) - ਯੂ. ਪੀ. ਆਈ. ਸੇਵਾ ’ਤੇ ਜੇਕਰ ਕਿਸੇ ਤਰ੍ਹਾਂ ਦੀ ਟਰਾਂਜ਼ੈਕਸ਼ਨ ਫੀਸ ਲਾਈ ਜਾਂਦੀ ਹੈ, ਤਾਂ 75 ਫੀਸਦੀ ਯੂਜ਼ਰਜ਼ ਇਸ ਦੀ ਵਰਤੋਂ ਬੰਦ ਕਰ ਦੇਣਗੇ। ‘ਲੋਕਲਸਰਕਲਸ’ ਦੇ ਐਤਵਾਰ ਨੂੰ ਜਾਰੀ ਇਕ ਸਰਵੇਖਣ ’ਚ ਇਹ ਸਿੱਟਾ ਕੱਢਿਆ ਗਿਆ ਹੈ। ਸਰਵੇਖਣ ਅਨੁਸਾਰ, 38 ਫੀਸਦੀ ਯੂਜ਼ਰਜ਼ ਆਪਣਾ 50 ਫੀਸਦੀ ਭੁਗਤਾਨ ਡੈਬਿਟ ਕਾਰਡ, ਕ੍ਰੈਡਿਟ ਕਾਰਡ ਜਾਂ ਕਿਸੇ ਹੋਰ ਤਰ੍ਹਾਂ ਦੇ ਡਿਜੀਟਲ ਮਾਧਿਅਮ ਦੀ ਬਜਾਏ ਯੂ. ਪੀ. ਆਈ. ਜ਼ਰੀਏ ਕਰਦੇ ਹਨ।
ਇਹ ਵੀ ਪੜ੍ਹੋ : ਬੇਬੀ ਪਾਊਡਰ ’ਚ ਮਿਲਿਆ ਜ਼ਹਿਰੀਲਾ ਖਣਿਜ, ਕੰਪਨੀ ਨੇ 62 ਪੇਟੀਆਂ ਮੰਗਵਾਈਆਂ ਵਾਪਸ
ਸਰਵੇ ਕਹਿੰਦਾ ਹੈ ਕਿ ਸਿਰਫ 22 ਫੀਸਦੀ ਯੂ. ਪੀ. ਆਈ. ਯੂਜ਼ਰਜ਼ ਭੁਗਤਾਨ ’ਤੇ ਟਰਾਂਜ਼ੈਕਸ਼ਨ ਫੀਸ ਦਾ ਬੋਝ ਚੁੱਕਣ ਨੂੰ ਤਿਆਰ ਹਨ, ਉਥੇ ਹੀ 75 ਫੀਸਦੀ ਲੋਕਾਂ ਨੇ ਕਿਹਾ ਕਿ ਜੇਕਰ ਟਰਾਂਜ਼ੈਕਸ਼ਨ ਫੀਸ ਲਾਈ ਜਾਂਦੀ ਹੈ, ਤਾਂ ਉਹ ਯੂ. ਪੀ. ਆਈ. ਦੀ ਵਰਤੋਂ ਕਰਨਾ ਬੰਦ ਕਰ ਦੇਣਗੇ। ਇਹ ਸਰਵੇ 3 ਵਿਆਪਕ ਖੇਤਰਾਂ ’ਤੇ ਕੀਤਾ ਗਿਆ ਹੈ। ਇਸ ’ਚ 308 ਜ਼ਿਲਿਆਂ ਵੱਲੋਂ 42,000 ਪ੍ਰਤੀਕਿਰਿਆਵਾਂ ਮਿਲੀਆਂ ਹਨ। ਹਾਲਾਂਕਿ ਹਰੇਕ ਸਵਾਲ ’ਤੇ ਉੱਤਰਾਂ ਦੀ ਗਿਣਤੀ ਵੱਖ-ਵੱਖ ਸੀ। ਯੂ. ਪੀ. ਆਈ. ’ਤੇ ਟਰਾਂਜ਼ੈਕਸ਼ਨ ਫੀਸ ਨਾਲ ਸਬੰਧਤ ਸਵਾਲ ਨੂੰ ਲੈ ਕੇ 15,598 ਪ੍ਰਤੀਕਿਰਿਆਵਾਂ ਪ੍ਰਾਪਤ ਹੋਈਆਂ।
ਇਹ ਵੀ ਪੜ੍ਹੋ : ਫਲਾਈਟ ’ਚ ਯਾਤਰੀ ਦੇ ਖਾਣੇ ’ਚ ਨਿਕਲਿਆ ਚੂਹਾ,ਕਰਾਉਣੀ ਪਈ ਐਮਰਜੈਂਸੀ ਲੈਂਡਿੰਗ
ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ. ਪੀ. ਸੀ. ਆਈ.) ਨੇ 2023-24 ’ਚ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਤੁਲਣਾ ’ਚ ਲੈਣ-ਦੇਣ ਦੀ ਮਾਤਰਾ ’ਚ ਰਿਕਾਰਡ 57 ਫੀਸਦੀ ਅਤੇ ਮੁੱਲ ’ਚ 44 ਫੀਸਦੀ ਦਾ ਵਾਧਾ ਦਰਜ ਕੀਤਾ ਹੈ। ਪਹਿਲੀ ਵਾਰ ਕਿਸੇ ਵਿੱਤੀ ਸਾਲ ’ਚ ਯੂ. ਪੀ. ਆਈ. ਲੈਣ-ਦੇਣ 100 ਅਰਬ ਨੂੰ ਪਾਰ ਕਰ ਗਿਆ ਹੈ। ਇਹ 2023-24 ’ਚ 131 ਅਰਬ ਰਿਹਾ, ਜਦੋਂਕਿ 2022-23 ’ਚ ਇਹ 84 ਅਰਬ ਸੀ।
ਇਹ ਵੀ ਪੜ੍ਹੋ : ਜ਼ਹਿਰੀਲੀ ਮਠਿਆਈ ਤੋਂ ਰਹੋ ਸਾਵਧਾਨ! 'ਚਾਂਦੀ ਦੀ ਵਰਕ' ਬਣ ਸਕਦੀ ਹੈ ਕਈ ਖ਼ਤਰਨਾਕ ਬੀਮਾਰੀਆਂ ਦਾ ਕਾਰਨ
ਰਿਪੋਰਟ ’ਚ ਕਿਹਾ ਗਿਆ ਹੈ ਕਿ ਮੁੱਲ ਦੇ ਲਿਹਾਜ਼ ਨਾਲ ਇਹ 1,39,100 ਅਰਬ ਰੁਪਏ ਤੋਂ ਵਧ ਕੇ 1,99,890 ਅਰਬ ਰੁਪਏ ’ਤੇ ਪਹੁੰਚ ਗਿਆ ਹੈ। ਸਰਵੇ ਅਨੁਸਾਰ, 37 ਫੀਸਦੀ ਜਵਾਬਦੇਹਾਂ ਨੇ ਮੁੱਲ ਦੇ ਲਿਹਾਜ਼ ਨਾਲ ਆਪਣੇ ਕੁਲ ਭੁਗਤਾਨ ਦੇ 50 ਫੀਸਦੀ ਤੋਂ ਜ਼ਿਆਦਾ ਲਈ ਯੂ. ਪੀ. ਆਈ. ਲੈਣ-ਦੇਣ ਖਾਤਿਆਂ ਨੂੰ ਸਾਂਝਾ ਕੀਤਾ। ਸਰਵੇਖਣ ਰਿਪੋਰਟ ’ਚ ਕਿਹਾ ਗਿਆ ਹੈ,‘ਯੂ. ਪੀ. ਆਈ. ਤੇਜ਼ੀ ਨਾਲ 10 ’ਚੋਂ 4 ਯੂਜ਼ਰਜ਼ ਦੇ ਭੁਗਤਾਨ ਦਾ ਅਨਿੱਖੜਵਾਂ ਅੰਗ ਬਣ ਰਿਹਾ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦੀ ਪ੍ਰਤੱਖ ਜਾਂ ਅਪ੍ਰਤੱਖ ਲੈਣ-ਦੇਣ ਫੀਸ ਲਾਏ ਜਾਣ ਦਾ ਸਖਤ ਵਿਰੋਧ ਹੋ ਰਿਹਾ ਹੈ।
ਯੂ. ਪੀ. ਆਈ. ਜ਼ਰੀਏ ਹੋਣ ਵਾਲੇ ਭੁਗਤਾਨ ’ਤੇ ਵਧਿਆ ਭਰੋਸਾ
ਦੇਸ਼ ਭਰ ’ਚ ਹੁਣ ਆਨਲਾਈਨ ਭੁਗਤਾਨ ਕਰਨ ਵਾਲੇ ਲੋਕਾਂ ਅਤੇ ਸੰਸਥਾਵਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਅੰਕੜੇ ਦੱਸਦੇ ਹਨ ਕਿ ਯੂ. ਪੀ. ਆਈ. ਦੀ ਵਰਤੋਂ ਤੇਜ਼ੀ ਨਾਲ ਵਧ ਰਹੀ ਹੈ। ਅਗਸਤ ’ਚ ਯੂ. ਪੀ. ਆਈ. ਜ਼ਰੀਏ ਲੈਣ-ਦੇਣ ਬੀਤੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 58 ਫੀਸਦੀ ਵਧ ਰਿਹਾ ਹੈ। ਉੱਧਰ, ਗੈਸ, ਿਬਜਲੀ, ਡੀ. ਟੀ. ਐੱਚ. ਸਮੇਤ ਹੋਰ ਿਬੱਲਾਂ ਦੇ ਸੁਰੱਖਿਤ ਭੁਗਤਾਨ ਲਈ ਲੋਕ ਭਾਰਤ ਿਬੱਲ ਪੇਮੈਂਟ ਸਿਸਟਮ (ਬੀ. ਬੀ. ਪੀ. ਐੱਸ.) ਨੂੰ ਅਪਣਾ ਰਹੇ ਹਨ। ਇਸ ਤੋਂ ਪਤਾ ਚੱਲਦਾ ਹੈ ਕਿ ਲਗਾਤਾਰ ਆਨਲਾਈਨ ਲੈਣ-ਦੇਣ ਪ੍ਰਤੀ ਲੋਕਾਂ ਦਾ ਭਰੋਸਾ ਵਧ ਰਿਹਾ ਹੈ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਚਾਂਦੀ ਦੀ ਟ੍ਰੇਨ ਦਾ ਮਾਡਲ ਤੋਹਫ਼ੇ ਵਜੋਂ ਦਿੱਤਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8