ਹੁਣ ਤੱਕ ਦਾ ਸਭ ਤੋਂ ਸਸਤਾ ਡਾਟਾ, ਇਹ ਹਨ ਸ਼ਰਤਾਂ ਅਤੇ ਨਿਯਮ

03/27/2017 1:35:12 PM

ਨਵੀਂ ਦਿੱਲੀ— ਜੀਓ ਨੂੰ ਟੱਕਰ ਦੇਣ ਲਈ ਏਅਰਟੈੱਲ, ਵੋਡਾਫੋਨ ਅਤੇ ਆਈਡੀਆ ਆਦਿ ਕੰਪਨੀਆਂ ਲਗਾਤਾਰ ਪਲਾਨ ਲਾਂਚ ਕਰ ਰਹੀਆਂ ਹਨ। ਦੂਜੇ ਪਾਸੇ ਟੈਲੀਕਾਮ ਕੰਪਨੀ ਟੈਲੀਨਾਰ ਵੀ ਆਪਣੇ ਗਾਹਕ ਨੂੰ ਲੁਭਾਉਣ ਲਈ 47 ਰੁਪਏ ਦੇ ਰਿਚਾਰਜ਼ ''ਤੇ 56ਜੀ.ਬੀ 4ਜੀ ਡਾਟਾ ਦੇ ਰਹੀ ਹੈ। ਇਸ ਡਾਟਾ ਦੀ ਮਿਆਦ 28 ਦਿਨਾਂ ਲਈ ਹੋਵੇਗੀ। ਇਸ ਕੰਪਨੀ ਦਾ 4 ਜੀ ਨੈੱਟਵਰਕ ਕੁਝ ਸਰਕਲ ''ਚ ਹੀ ਹੈ।  

ਇਹ ਹਨ ਸ਼ਰਤਾਂ ਅਤੇ ਨਿਯਮ
ਕੰਪਨੀ ਨੇ ਇਸ ਦੇ ਲਈ ਕੁਝ ਨਿਯਮ ਅਤੇ ਸ਼ਰਤਾਂ ਲਗਾ ਰੱਖੀਆਂ ਹਨ। ਇਸ ਪਲਾਨ ਦੇ ਤਹਿਤ 2 ਜੀ.ਬੀ ਡਾਟਾ ਰੋਜ਼ਾਨਾ ਮਿਲੇਗਾ ਅਤ ਗਾਹਕ ਨੂੰ ਸਿਰਫ 1.60 ਰੁਪਏ ''ਚ ਹਰ ਰੋਜ਼ 2 ਜੀ.ਬੀ 4ਜੀ ਡਾਟਾ ਮਿਲੇਗਾ। ਇਸ ਪਲਾਨ ਦੇ ਤਹਿਤ 28 ਦਿਨਾਂ ''ਚ ਕੁੱਲ 56 ਜੀ.ਬੀ ਡਾਟਾ ਦੀ ਵਰਤੋਂ ਕਰ ਸਕੋਗੇ। 
ਟੈਲੀਨਾਰ ਦੇ ਪਲਾਨ
1. 80 ਪੈਸੇ
 ''ਚ ਮਿਲ ਰਿਹਾ ਹੈ 1 ਜੀ.ਬੀ ਡਾਟਾ 2. 37 ਰੁਪਏ ਦੇ ਰਿਚਾਰਜ਼ ''ਚ 2 ਜੀ.ਬੀ 4ਜੀ ਡਾਟਾ ਰੋਜ਼ ਮਿਲੇਗਾ।
3. ਇਸ ਪਲਾਨ ''ਚ ਕੁੱਲ 56 ਜੀ.ਬੀ 4 ਜੀ ਡਾਟਾ ਮਿਲੇਗਾ, ਜਿਸ ਦੀ ਮਿਆਦ 28 ਦਿਨ ਹੋਵੇਗੀ।
4. ਇਹ ਪਲਾਨ ਉਸ ਹੀ ਗਾਹਕ ਨੂੰ ਮਿਲੇਗਾ ਜੋ ਟੈਲੀਨਾਰ ਦੇ 4ਜੀ ਸਰਕਲ ਦਾ ਹਿੱਸਾ ਹੋਵੇਗਾ।


Related News