ਹੁਣ ਤੱਕ 3 ਕਰੋੜ ਤੋਂ ਵੱਧ ਆਮਦਨ ਕਰ ਰਿਟਰਨ ਦਾਖਲ : ਇਨਕਮ ਟੈਕਸ ਵਿਭਾਗ

Thursday, Jul 20, 2023 - 01:20 PM (IST)

ਨਵੀਂ ਦਿੱਲੀ (ਭਾਸ਼ਾ) – ਵਿੱਤੀ ਸਾਲ 2022-23 ਵਿਚ ਕਮਾਈ ਆਮਦਨ ਲਈ ਹੁਣ ਤੱਕ 3 ਕਰੋੜ ਤੋਂ ਵੀ ਵੱਧ ਆਮਦਨ ਕਰ ਰਿਟਰਨ (ਆਈ. ਟੀ. ਆਰ.) ਜਮ੍ਹਾ ਕੀਤੇ ਜਾ ਚੁੱਕੇ ਹਨ ਅਤੇ ਇਨ੍ਹਾਂ ’ਚੋਂ ਕਰੀਬ 91 ਫੀਸਦੀ ਰਿਟਰਨ ਇਲੈਕਟ੍ਰਾਨਿਕ ਤੌਰ ’ਤੇ ਤਸਦੀਕ ਕੀਤੇ ਜਾ ਚੁੱਕੇ ਹਨ। ਇਨਕਮ ਟੈਕਸ ਵਿਭਾਗ ਨੇ ਅੱਜ ਇਕ ਟਵੀਟ ਵਿਚ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ 18 ਜੁਲਾਈ ਤੱਕ ਕੁੱਲ 3.06 ਕਰੋੜ ਆਈ. ਟੀ. ਆਰ ਜਮ੍ਹਾ ਕੀਤੇ ਗਏ ਹਨ। ਇਸ ’ਚੋਂ 2.81 ਕਰੋੜ ਰਿਟਰਨ ਦੀ ਈ-ਵੈਰੀਫਿਕੇਸ਼ਨ ਕੀਤੀ ਜਾ ਚੁੱਕੀ ਹੈ ਜੋ ਕੁੱਲ ਰਿਟਰਨ ਦਾ 91 ਫੀਸਦੀ ਤੋਂ ਵੱਧ ਹੈ।

ਇਹ ਵੀ ਪੜ੍ਹੋ : Infosys ਦੇ ਚੇਅਰਮੈਨ ਤੇ ਪਤਨੀ ਨੇ ਤਿਰੂਪਤੀ ਬਾਲਾ ਮੰਦਿਰ 'ਚ ਦਾਨ ਕੀਤਾ ਸੋਨੇ ਦਾ ਸ਼ੰਖ ਤੇ ਕੱਛੂਆ

ਇਸ ਦੇ ਨਾਲ ਹੀ ਇਨਕਮ ਟੈਕਸ ਵਿਭਾਗ ਨੇ ਕਿਹਾ ਕਿ ਇਲੈਕਟ੍ਰਾਨਿਕ ਤੌਰ ’ਤੇ ਤਸਦੀਕ ਕੀਤੇ ਜਾ ਚੁੱਕੇ ਰਿਟਰਨ ’ਚੋਂ 1.50 ਕਰੋੜ ਤੋਂ ਵੀ ਵੱਧ ਰਿਟਰਨ ਪ੍ਰੋਸੈਸਡ ਕੀਤੇ ਜਾ ਚੁੱਕੇ ਹਨ। ਵਿਭਾਗ ਨੇ ਕਿਹਾ ਕਿ ਪਿਛਲੇ ਸਾਲ ਦੀ ਤੁਲਣਾ ’ਚ ਇਸ ਸਾਲ 3 ਕਰੋੜ ਆਈ. ਟੀ. ਆਰ. ਜਮ੍ਹਾ ਕੀਤੇ ਜਾਣ ਦਾ ਅੰਕੜਾ 7 ਦਿਨ ਪਹਿਲਾਂ ਹੀ ਹਾਸਲ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ : Sahara ਦੇ 10 ਕਰੋੜ ਨਿਵੇਸ਼ਕਾਂ ਲਈ ਵੱਡੀ ਰਾਹਤ, ਅਮਿਤ ਸ਼ਾਹ ਨੇ ਲਾਂਚ ਕੀਤਾ ਰਿਫੰਡ ਪੋਰਟਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਦਿਓ।
 


Harinder Kaur

Content Editor

Related News