ਭਾਰਤ ਦੇ 40,000 ਅਰਬ ਡਾਲਰ ਦੀ ਅਰਥਵਿਵਸਥਾ ਬਣਨ ਦੀ ਰਾਹ 'ਚ ਰੁਕਾਵਟ ਹੈ ਤਸਕਰੀ : ਰਿਪੋਰਟ

Friday, Feb 10, 2023 - 04:54 PM (IST)

ਭਾਰਤ ਦੇ 40,000 ਅਰਬ ਡਾਲਰ ਦੀ ਅਰਥਵਿਵਸਥਾ ਬਣਨ ਦੀ ਰਾਹ 'ਚ ਰੁਕਾਵਟ ਹੈ ਤਸਕਰੀ : ਰਿਪੋਰਟ

ਨਵੀਂ ਦਿੱਲੀ- ਤਸਕਰੀ ਦੇ ਕਾਰਨ ਕਰਕੇ ਦੇਸ਼ ਦੀ ਅਰਥਵਿਵਸਥਾ ਨੂੰ ਜੋ ਨੁਕਸਾਨ ਹੋ ਰਿਹਾ ਹੈ, ਉਹ ਸਰਕਾਰ ਦੇ ਅੰਮ੍ਰਿਤਕਾਲ ਦੇ ਦ੍ਰਿਸ਼ਟੀਕੋਣ ਦੇ ਤਹਿਤ ਭਾਰਤ ਦੇ 40,000 ਡਾਲਰ ਦੀ ਅਰਥਵਿਵਸਥਾ ਬਣਨ ਦੇ ਰਾਹ 'ਚ ਰੌੜਾ ਬਣ ਸਕਦਾ ਹੈ। ਉਦਯੋਗਿਕ ਮੰਡਲ ਫਿੱਕੀ ਦੀ ਤਸਕਰੀ ਅਤੇ ਜਾਲੀ ਵਸਤੂਆਂ ਨਾਲ ਅਰਥਵਿਵਸਥਾ ਨੂੰ ਹੋ ਰਹੇ ਨੁਕਸਾਨ ਦੇ ਖ਼ਿਲਾਫ਼ ਕਮੇਟੀ (ਕੈਸਕੇਡ) ਦੀ ਇਕ ਰਿਪੋਰਟ 'ਚ ਇਹ ਖਦਸ਼ਾ ਪ੍ਰਗਟਾਇਆ ਗਿਆ ਹੈ। ਰਿਪੋਰਟ ਦੇ ਮੁਤਾਬਕ ਤਸਕਰੀ ਦੇ ਖ਼ਿਲਾਫ਼ ਇੱਕ ਮਜ਼ਬੂਤ ​​ਅੰਤਰਰਾਸ਼ਟਰੀ ਮੁਹਿੰਮ ਚਲਾਏ ਜਾਣ ਦੀ ਲੋੜ ਹੈ।

ਇਹ ਵੀ ਪੜ੍ਹੋ-PNB ਅਤੇ ਬੈਂਕ ਆਫ ਬੜੌਦਾ ਨੇ ਕਰਜ਼ੇ 'ਤੇ ਵਧਾਈਆਂ ਵਿਆਜ ਦਰਾਂ, ਜਾਣੋ ਹੁਣ ਕਿੰਨੀ ਜ਼ਿਆਦਾ ਦੇਣੀ ਹੋਵੇਗੀ EMI
ਫਿੱਕੀ ਨੇ ਪਿਛਲੇ ਸਾਲ 11 ਫਰਵਰੀ ਨੂੰ ਤਸਕਰੀ ਵਿਰੋਧੀ ਦਿਵਸ ਵਜੋਂ ਮਨਾਇਆ ਸੀ ਅਤੇ ਸਰਕਾਰ ਨੂੰ ਤਸਕਰੀ ਦੇ ਮੁੱਦੇ ਨੂੰ ਵਿਸ਼ਵ ਪਲਟ 'ਤੇ ਰੱਖਣ ਅਤੇ ਇਸ ਦਿਨ ਨੂੰ ਕੌਮਾਂਤਰੀ ਤਸਕਰੀ ਵਿਰੋਧੀ ਦਿਵਸ ਦੇ ਤੌਰ 'ਤੋ ਘੋਸ਼ਿਤ ਕਰਨ ਲਈ ਸੰਯੁਕਤ ਰਾਸ਼ਟਰ ਦੇ ਨਾਲ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ ਸੀ।

ਇਹ ਵੀ ਪੜ੍ਹੋ- ਹੋਮ ਲੋਨ ਮਹਿੰਗਾ ਹੋਣ ਕਾਰਨ ਮੰਗ ’ਤੇ ਪੈ ਸਕਦੈ ਅਸਰ : ਰੀਅਲਟੀ ਕੰਪਨੀਆਂ
ਰਿਪੋਰਟ ਦੇ ਅਨੁਸਾਰ, ਅਲਕੋਹਲ ਵਾਲੇ ਪੀਣ ਵਾਲੇ ਪਦਾਰਥਾਂ, ਮੋਬਾਈਲ ਫੋਨਾਂ, ਰੋਜ਼ਾਨਾ ਵਰਤੋਂ ਦੀਆਂ ਘਰੇਲੂ ਅਤੇ ਨਿੱਜੀ ਚੀਜ਼ਾਂ, ਪੈਕੇਟ ਬੰਦ ਖਾਧ ਪਦਾਰਥ ਅਤੇ ਤੰਬਾਕੂ ਉਤਪਾਦਾਂ ਦੇ ਗੈਰ-ਕਾਨੂੰਨੀ ਵਪਾਰ 'ਚ ਭਾਰਤ ਸਰਕਾਰ ਨੂੰ ਹੋਣ ਵਾਲਾ ਨੁਕਸਾਨ 2019-20 'ਚ 163 ਫ਼ੀਸਦੀ ਵਧ ਕੇ 58,521 ਕਰੋੜ ਰੁਪਏ ਹੋ ਗਿਆ ਹੈ। ਟੈਕਸ ਚੋਰੀ ਕਾਰਨ ਹੋਏ ਨੁਕਸਾਨ 'ਚ ਸਭ ਤੋਂ ਵੱਧ 227 ਫ਼ੀਸਦੀ ਵਾਧਾ ਸ਼ਰਾਬ ਅਤੇ ਤੰਬਾਕੂ ਉਤਪਾਦਾਂ ਦੇ ਗੈਰ-ਕਾਨੂੰਨੀ ਵਪਾਰ ਕਾਰਨ ਹੋਇਆ ਹੈ।

ਇਹ ਵੀ ਪੜ੍ਹੋ-ਹੁਣ ਵਿਦੇਸ਼ੀ ਟੂਰਿਸਟ ਵੀ UPI ਰਾਹੀਂ ਕਰ ਸਕਣਗੇ ਪੇਮੈਂਟ, ਸ਼ਰਤਾਂ ਨਾਲ RBI ਨੇ ਦਿੱਤੀ ਮਨਜ਼ੂਰੀ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News