ਜੁਲਾਈ-ਸਤੰਬਰ ''ਚ ਵਿਕੇ 5 ਕਰੋੜ ਸਮਾਰਟ ਫੋਨ, ਟਾਪ 5 ''ਚ ਚਾਰ ਚੀਨੀ ਫਰਮਾਂ

10/22/2020 9:14:43 PM

ਨਵੀਂ ਦਿੱਲੀ– ਤਾਲਾਬੰਦੀ ਤੋਂ ਬਾਅਦ ਦੇਸ਼ 'ਚ ਸਮਾਰਟਫੋਨ ਬਾਜ਼ਾਰ 'ਚ ਮੁੜ ਸੁਧਾਰ ਦਿਖਾਈ ਦੇ ਰਿਹਾ ਹੈ। ਸਾਲ 2020 ਦੀ ਤੀਜੀ ਤਿਮਾਹੀ (ਜੁਲਾਈ-ਸਤੰਬਰ) ਵਿਚ ਇਨ੍ਹਾਂ ਦੀ ਵਿਕਰੀ ਹੁਣ ਤੱਕ ਦੇ ਸਭ ਤੋਂ ਉੱਚ ਪੱਧਰ ਯਾਨੀ 5 ਕਰੋੜ ਇਕਾਈ ਰਹੀ। ਇਸ ਦੌਰਾਨ ਬਾਜ਼ਾਰ 'ਚ ਸਾਰੀਆਂ ਚੀਨੀ ਕੰਪਨੀਆਂ ਦੀ ਕੁੱਲ 76 ਫੀਸਦੀ ਹਿੱਸੇਦਾਰੀ ਰਹੀ।

ਬਾਜ਼ਾਰ ਦੇ ਅੰਕੜੇ ਜੁਟਾਉਣ ਵਾਲੀ ਕੰਪਨੀ ਕੈਨਾਲਿਸ ਦੀ ਰਿਪੋਰਟ ਮੁਤਾਬਕ, ਚੋਟੀ ਦੀਆਂ 5 ਮੋਬਾਈਲ ਫੋਨ ਕੰਪਨੀਆਂ ਸ਼ਿਓਮੀ, ਸੈਮਸੰਗ, ਵੀਵੋ, ਰਿਅਲਮੀ ਅਤੇ ਓਪੋ ਦੀ ਵਿਕਰੀ 'ਚ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ 'ਚ ਵਾਧਾ ਦਰਜ ਕੀਤਾ ਗਿਆ ਹੈ।

ਕੈਨਾਲਿਸ ਨੇ ਇਕ ਬਿਆਨ 'ਚ ਕਿਹਾ ਕਿ 2020 ਦੀ ਤੀਜੀ ਤਿਮਾਹੀ 'ਚ ਦੇਸ਼ 'ਚ ਸਮਾਰਟਫੋਨ ਦੀ ਵਿਕਰੀ 8 ਫੀਸਦੀ ਵਧ ਕੇ 5 ਕਰੋੜ ਇਕਾਈ ਰਹੀ। ਪਿਛਲੇ ਸਾਲ ਇਸੇ ਤਿਮਾਹੀ 'ਚ ਇਹ 4.62 ਕਰੋੜ ਇਕਾਈ ਰਹੀ ਸੀ। 

ਇਹ ਦੇਸ਼ 'ਚ ਕਿਸੇ ਇਕ ਤਿਮਾਹੀ 'ਚ ਸਮਾਰਟਫੋਨ ਦੀ ਵਿਕਰੀ ਦਾ ਸਭ ਤੋਂ ਉੱਚ ਪੱਧਰ ਹੈ। ਸ਼ਿਓਮੀ 26.1 ਫੀਸਦੀ ਬਾਜ਼ਾਰ ਹਿੱਸੇਦਾਰੀ ਦੇ ਨਾਲ ਚੋਟੀ 'ਤੇ ਰਹੀ। ਕੰਪਨੀ ਨੇ 1.31 ਕਰੋੜ ਫੋਨ ਦੀ ਵਿਕਰੀ ਕੀਤੀ। ਸੈਮਸੰਗ ਨੇ ਵੀਵੋ ਨੂੰ ਪਛਾੜਦੇ ਹੋਏ ਦੂਜਾ ਸਥਾਨ ਹਾਸਲ ਕੀਤਾ। ਕੰਪਨੀ ਨੇ 1.02 ਕਰੋੜ ਫੋਨ ਦੀ ਵਿਕਰੀ ਦੇ ਨਾਲ 20.4 ਫੀਸਦੀ ਬਾਜ਼ਾਰ ਹਿੱਸੇਦਾਰੀ ਹਾਸਲ ਕੀਤੀ। ਇਸ ਤੋਂ ਬਾਅਦ ਵੀਵੋ ਦੀ 88 ਲੱਖ ਫੋਨ ਦੀ ਵਿਕਰੀ ਦੇ ਨਾਲ 17.6 ਫੀਸਦੀ, ਰੀਅਲਮੀ ਦੀ 87 ਲੱਖ ਦੇ ਨਾਲ 17.4 ਫੀਸਦੀ ਅਤੇ ਓਪੋ ਦੀ 61 ਲੱਖ ਸਮਾਰਟ ਫੋਨ ਦੀ ਵਿਕਰੀ ਦੇ ਨਾਲ 12.1 ਫੀਸਦੀ ਹਿੱਸੇਦਾਰੀ ਰਹੀ। ਇਸ ਦੌਰਾਨ ਐਪਲ ਨੇ ਵੀ ਬਾਜ਼ਾਰ ਵਿਚ ਦੋਹਰੇ ਅੰਕਾਂ ਵਿਚ ਵਾਧਾ ਦਰਜ ਕੀਤਾ ਅਤੇ 8 ਲੱਖ ਫੋਨਾਂ ਦੀ ਵਿਕਰੀ ਕੀਤੀ।
 


Sanjeev

Content Editor

Related News