ਸਮਾਰਟਫੋਨ ਦੀ ਵਿਕਰੀ ਜੂਨ ਤਿਮਾਹੀ ''ਚ 10 ਫੀਸਦੀ ਵਧ ਕੇ 3.69 ਕਰੋੜ ਇਕਾਈਆਂ ''ਤੇ

08/14/2019 10:55:23 AM

ਨਵੀਂ ਦਿੱਲੀ—ਦੇਸ਼ 'ਚ ਸਮਾਰਟਫੋਨ ਦੀ ਵਿਕਰੀ ਜੂਨ 'ਚ ਹਫਤਾਵਾਰ ਦੂਜੀ ਤਿਮਾਹੀ 'ਚ 9.9 ਫੀਸਦੀ ਵਧ ਕੇ 3.69 ਕਰੋੜ ਇਕਾਈਆਂ 'ਤੇ ਰਹੀ ਹੈ। ਦੂਜੀ ਛਿਮਾਹੀ 'ਚ ਵੀ ਸਮਾਰਟਫੋਨ ਬਾਜ਼ਾਰ 'ਚ ਤੇਜ਼ੀ ਜਾਰੀ ਰਹਿਣ ਦੀ ਉਮੀਦ ਹੈ। ਰਿਸਰਚ ਫਰਮ ਆਈ.ਡੀ.ਸੀ. ਨੇ ਇਹ ਗੱਲ ਕਹੀ। ਪਿਛਲੇ ਸਾਲ ਦੀ ਅਪ੍ਰੈਲ-ਜੂਨ ਤਿਮਾਹੀ 'ਚ ਕਰੀਬ 3.35 ਕਰੋੜ ਇਕਾਈਆਂ ਦੀ ਵਿਕਰੀ ਕੀਤੀ ਗਈ ਸੀ। ਵਿਕਰੀ ਦੇ ਮਾਮਲੇ 'ਚ ਸ਼ਿਓਮੀ 28.3 ਫੀਸਦੀ ਦੀ ਬਾਜ਼ਾਰ ਹਿੱਸੇਦਾਰੀ ਦੇ ਨਾਲ ਪਹਿਲੇ ਸਥਾਨ 'ਤੇ ਰਹੀ। ਇਸ ਦੇ ਬਾਅਦ ਸੈਮਸੰਗ (25.3 ਫੀਸਦੀ), ਵੀਵੋ (15.1 ਫੀਸਦੀ), ਓਪੋ (9.7 ਫੀਸਦੀ) ਅਤੇ ਰਿਯਲਮੀ (7.7 ਫੀਸਦੀ) ਦਾ ਸਥਾਨ ਹੈ। ਜੂਨ 2019 ਤਿਮਾਹੀ 'ਚ ਭਾਰਤ 'ਚ ਕੁੱਲ 6.93 ਕਰੋੜ ਮੋਬਾਇਲ ਹੈਂਡਸੈੱਟ ਦੀ ਵਿਕਰੀ ਹੋਈ। ਇਹ ਪਿਛਲੇ ਸਾਲ ਦੀ ਇਸ ਤਿਮਾਹੀ ਦੇ ਅੰਕੜਿਆਂ ਤੋਂ 7.6 ਫੀਸਦੀ ਜ਼ਿਆਦਾ ਹੈ।


Aarti dhillon

Content Editor

Related News