ਸਮਾਰਟ ਫੋਨ ਖਰੀਦਦਾਰਾਂ ਲਈ ਬੁਰੀ ਖ਼ਬਰ, ਲੱਗਣ ਜਾ ਰਿਹੈ ਵੱਡਾ ਝਟਕਾ

09/02/2020 4:34:40 PM

ਨਵੀਂ ਦਿੱਲੀ— ਸਮਾਰਟ ਫੋਨ ਯੂਜ਼ਰਜ਼ ਨੂੰ ਦੋ ਝਟਕੇ ਲੱਗ ਸਕਦੇ ਹਨ, ਪਹਿਲਾਂ ਇਹ ਕਿ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸਮਾਰਟ ਫੋਨ ਕੀਮਤਾਂ 'ਚ ਵਾਧਾ ਹੋ ਸਕਦਾ ਹੈ। ਦੂਜਾ, ਇਹ ਕਿ ਜਲਦ ਹੀ ਟੈਰਿਫ ਪਲਾਨ ਵੀ ਘੱਟੋ-ਘੱਟ 10 ਫੀਸਦੀ ਮਹਿੰਗੇ ਹੋ ਸਕਦੇ ਹਨ।

ਜਾਣਕਾਰੀ ਮੁਤਾਬਕ, ਚੀਨੀ ਸਪਾਇਲਰਾਂ ਨੇ ਸਮਾਰਟ ਫੋਨ ਦੇ ਡਿਸਪਲੇਅ ਪੈਨਲ ਅਤੇ ਬੈਟਰੀ ਪੈਕਸ ਵਰਗੇ ਪ੍ਰਮੁੱਖ ਸਾਜੋ-ਸਾਮਾਨਾਂ ਦੀਆਂ ਕੀਮਤਾਂ 'ਚ ਤਕਰੀਬਨ 15 ਫੀਸਦੀ ਤੱਕ ਦਾ ਵਾਧਾ ਕਰ ਦਿੱਤਾ ਹੈ, ਜਿਨ੍ਹਾਂ ਦਾ ਸਮਾਰਟ ਫੋਨ ਕੀਮਤਾਂ 'ਚ ਲਗਭਗ 25 ਫੀਸਦੀ ਹਿੱਸਾ ਹੁੰਦਾ ਹੈ। ਇਸ ਕਾਰਨ ਸਮਾਰਟ ਫੋਨ ਮਹਿੰਗੇ ਹੋਣ ਜਾ ਰਹੇ ਹਨ ਤੇ ਨਾਲ ਹੀ ਤਿਉਹਾਰੀ ਸੀਜ਼ਨ 'ਚ ਡਿਸਕਾਊਂਟ ਵੀ ਘੱਟ ਸਕਦਾ ਹੈ।

ਇੰਡਸਟਰੀ ਦੇ ਅਨੁਮਾਨਾਂ ਮੁਤਾਬਕ, ਸਮਾਰਟ ਫੋਨ ਦੇ ਪ੍ਰਮੁੱਖ ਸਾਜੋ-ਸਾਮਾਨਾਂ ਦੀਆਂ ਕੀਮਤਾਂ ਵਧਣ ਨਾਲ ਇਨ੍ਹਾਂ ਦੀ ਲਾਗਤ 'ਚ ਭਾਰੀ ਵਾਧਾ ਹੋਣ ਦਾ ਅੰਦਾਜ਼ਾ ਹੈ, ਲਿਹਾਜਾ ਭਾਰਤ 'ਚ ਸ਼ੀਓਮੀ, ਵੀਵੋ, ਓਪੋ, ਰੀਅਲਮੀ ਅਤੇ ਵਨਪਲੱਸ ਸਮੇਤ ਪ੍ਰਮੁੱਖ ਸਮਾਰਟ ਫੋਨ ਬ੍ਰਾਂਡ ਜਲਦ ਹੀ ਕੀਮਤਾਂ 'ਚ ਵਾਧਾ ਕਰ ਸਕਦੇ ਹਨ। 2020 ਦੀ ਦੂਜੀ ਛਿਮਾਹੀ 'ਚ ਇਨ੍ਹਾਂ ਦੇ ਸਮਾਰਟ ਫੋਨਾਂ ਦੀ ਵਿਕਰੀ 5 ਕਰੋੜ ਯੂਨਿਟ ਰਹਿਣ ਦਾ ਅੰਦਾਜ਼ਾ ਹੈ।

ਹੋਰ ਖ਼ਬਰਾਂ- ਮਹਿੰਗਾ ਹੋ ਸਕਦਾ ਹੈ ਰੀਚਾਰਜ ਕਰਾਉਣਾ ► Royal Enfield ਦੀ ਵਿਕਰੀ ਨੂੰ ਲੱਗਾ ਝਟਕਾ ਪਰ ਬੁਲੇਟ ਨੇ ਦਿਖਾ 'ਤਾ ਇਹ ਦਮ


Sanjeev

Content Editor

Related News