ਸ਼ੇਅਰ ਬਾਜ਼ਾਰ ’ਚ ਤੇਜ਼ੀ ਦੇ ਦਰਮਿਆਨ ਛੋਟੇ ਨਿਵੇਸ਼ਕ ਹੋ ਰਹੇ ਮਾਲਾਮਾਲ

Monday, Mar 08, 2021 - 10:39 AM (IST)

ਸ਼ੇਅਰ ਬਾਜ਼ਾਰ ’ਚ ਤੇਜ਼ੀ ਦੇ ਦਰਮਿਆਨ ਛੋਟੇ ਨਿਵੇਸ਼ਕ ਹੋ ਰਹੇ ਮਾਲਾਮਾਲ

ਨਵੀਂ ਦਿੱਲੀ (ਭਾਸ਼ਾ) - ਮਿਊਚੁਅਲ ਫੰਡ ਕੰਪਨੀਆਂ ਨੇ ਫਰਵਰੀ ’ਚ ਸ਼ੇਅਰਾਂ ਤੋਂ 16,306 ਕਰੋਡ਼ ਰੁਪਏ ਦੀ ਨਿਕਾਸੀ ਕੀਤੀ ਹੈ। ਇਸ ਤਰ੍ਹਾਂ ਇਹ ਲਗਾਤਾਰ 9ਵਾਂ ਮਹੀਨਾ ਹੈ, ਜਦੋਂ ਮਿਊਚੁਅਲ ਫੰਡ ਵੱਲੋਂ ਸ਼ੇਅਰਾਂ ਦੀ ਬਿਕਵਾਲੀ ਕੀਤੀ ਗਈ ਹੈ। ਸ਼ੇਅਰ ਬਾਜ਼ਾਰਾਂ ’ਚ ਤੇਜ਼ੀ ਦਰਮਿਆਨ ਛੋਟੇ ਨਿਵੇਸ਼ਕ ਮੁਨਾਫਾ ਖੱਟ ਕੇ ਮਾਲਾਮਾਲ ਹੋ ਰਹੇ ਹਨ, ਜਿਸ ਦੀ ਵਜ੍ਹਾ ਨਾਲ ਮਿਊਚੁਅਲ ਫੰਡ ਵਲੋਂ ਸ਼ੇਅਰਾਂ ਤੋਂ ਨਿਕਾਸੀ ਦਾ ਸਿਲਸਿਲਾ ਜਾਰੀ ਹੈ।

ਇਹ ਵੀ ਪੜ੍ਹੋ : ਸੋਨੇ ’ਚ ਗਿਰਾਵਟ ਵਧਾਏਗੀ ਗੋਲਡ ਲੋਨ ਲੈਣ ਵਾਲਿਆਂ ਦੀ ਪ੍ਰੇਸ਼ਾਨੀ

ਫਾਇਰਸ ਦੇ ਜਾਂਚ ਮੁਖੀ ਗੋਪਾਲ ਕਵਾਲਿਰੈੱਡੀ ਨੇ ਕਿਹਾ ਕਿ ਸ਼ੇਅਰ ਬਾਜ਼ਾਰਾਂ ’ਚ ਤੇਜ਼ੀ ਦਾ ਸਿਲਸਿਲਾ ਰੁਕਣ ਤੱਕ ਨਿਕਾਸੀ ਦਾ ਰੁਖ਼ ਜਾਰੀ ਰਹੇਗਾ। ਉਸ ਤੋਂ ਬਾਅਦ ਨਿਵੇਸ਼ਕਾਂ ਨੂੰ ਆਪਣਾ ਨਿਵੇਸ਼ ਲੰੰਮੀ ਮਿਆਦ ਦੇ ਨਿਵੇਸ਼ ਬਦਲਾਂ ਮਸਲਨ ਮਿਊਚੁਅਲ ਫੰਡ ’ਚ ਲਗਾਉਣ ਦਾ ਮੌਕੇ ਮਿਲੇਗਾ। ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਦੇ ਅੰਕੜਿਆਂ ਅਨੁਸਾਰ ਕੁੱਲ ਮਿਲਾ ਕੇ 2020 ’ਚ ਮਿਊਚੁਅਲ ਫੰਡ ਵਲੋਂ ਸ਼ੇਅਰਾਂ ਤੋਂ 56,400 ਕਰੋਡ਼ ਰੁਪਏ ਦੀ ਨਿਕਾਸੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਡਾਕਘਰ ਦੇ ਖ਼ਾਤਾਧਾਰਕਾਂ ਲਈ ਅਹਿਮ ਖ਼ਬਰ ! 1 ਅਪ੍ਰੈਲ ਤੋਂ ਲੈਣ-ਦੇਣ ਲਈ ਦੇਣਾ ਹੋਵੇਗਾ ਇੰਨਾ ਚਾਰਜ

ਜੂਨ ਤੋਂ ਫਰਵਰੀ ਤੱਕ 1.24 ਲੱਖ ਕਰੋਡ਼ ਰੁਪਏ ਦੀਆਂ ਨਿਕਾਸੀ

ਅੰਕੜਿਆਂ ਅਨੁਸਾਰ ਜੂਨ, 2020 ਤੋਂ ਮਿਊਚੁਅਲ ਫੰਡ ਸ਼ੇਅਰਾਂ ਤੋਂ ਲਗਾਤਾਰ ਨਿਕਾਸੀ ਕਰ ਰਹੇ ਹਨ। ਫਰਵਰੀ ਤੱਕ ਉਨ੍ਹਾਂ ਨੇ ਕੁੱਲ 1.24 ਲੱਖ ਕਰੋਡ਼ ਰੁਪਏ ਦੀ ਨਿਕਾਸੀ ਕੀਤੀ ਹੈ। ਹਾਲਾਂਕਿ, 2020 ਦੇ ਪਹਿਲੇ 5 ਮਹੀਨੇ ਜਨਵਰੀ-ਮਈ ਦੌਰਾਨ ਮਿਊਚੁਅਲ ਫੰਡ ਨੇ ਸ਼ੇਅਰਾਂ ’ਚ 40,200 ਕਰੋਡ਼ ਰੁਪਏ ਪਾਏ। ਇਸ ’ਚੋਂ 30,285 ਕਰੋਡ਼ ਰੁਪਏ ਦਾ ਨਿਵੇਸ਼ ਇਕੱਲੇ ਮਾਰਚ ਮਹੀਨੇ ’ਚ ਕੀਤਾ ਗਿਆ।

ਇਹ ਵੀ ਪੜ੍ਹੋ : WhatsApp ਨੇ ਭੇਜਿਆ ਹੈ ਇਕ ਮੈਸੇਜ, ਨਹੀਂ ਪੜ੍ਹਿਆ ਤਾਂ ਹੁਣੇ ਕਰੋ ਚੈੱਕ, ਨਹੀਂ ਤਾਂ ਵਧ ਸਕਦੀ ਹੈ ਮੁਸੀਬਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News