ਨਮਕ ਦੇ ਕਣ ਤੋਂ ਵੀ ਛੋਟੀ ਚਿੱਪ ਰੋਕੇਗੀ ਧੋਖਾਧੜੀ : IBM

Tuesday, Mar 20, 2018 - 06:26 PM (IST)

ਨਮਕ ਦੇ ਕਣ ਤੋਂ ਵੀ ਛੋਟੀ ਚਿੱਪ ਰੋਕੇਗੀ ਧੋਖਾਧੜੀ : IBM

ਜਲੰਧਰ- ਤਕਨੀਕੀ ਖੇਤਰ ਦੀ ਦਿੱਗਜ ਕੰਪਨੀ ਆਈ.ਬੀ.ਐੱਮ. ਦਾ ਅੰਦਾਜ਼ਾ ਹੈ ਕਿ ਅਗਲੇ ਪੰਜ ਸਾਲ 'ਚ ਧੋਖਾਧੜੀ ਅਤੇ ਖੁਰਾਕ ਸੁਰੱਖਿਆ ਸਮੇਤ ਹੋਰ ਮੁੱਦਿਆਂ ਨਾਲ ਨਜਿੱਠਣ ਲਈ ਵਸਤੁਆਂ ਅਤੇ ਉਪਕਰਣਾਂ 'ਚ ਸਿਆਹੀ ਦੀ ਬਿੰਦੂ ਜਾਂ ਮਾਈਕ੍ਰੋ-ਕੰਪਿਊਟਰ ਵਰਗੇ ਕ੍ਰਿਪਟੋਗ੍ਰਾਫਿਕ ਐਂਕਰ ਲਗਾਏ ਜਾਣਗੇ। ਇਨ੍ਹਾਂ ਦਾ ਆਕਾਰ ਨਮਕ ਦੇ ਕਣ ਤੋਂ ਵੀ ਛੋਟਾ ਹੋਵੇਗਾ। 
ਆਈ.ਬੀ.ਐੱਮ. ਨੇ ਬਿਆਨ 'ਚ ਕਿਹਾ ਕਿ ਕ੍ਰਿਪਟੋਗ੍ਰਾਫਿਕ ਐਂਕਰ ਦਾ ਇਸਤੇਮਾਲ ਬਲਾਕਚੇਨ ਡਿਸਟ੍ਰੀਬਿਊਟਿਡ ਲੇਜ਼ਰ ਤਕਨੀਕ ਦੇ ਨਾਲ ਹੋਵੇਗਾ ਤਾਂ ਜੋ ਉਤਪਾਦ ਦੀ ਪ੍ਰਮਾਣਿਕਤਾ ਬਣਨ ਵਾਲੇ ਸਥਾਨ ਤੋਂ ਲੈ ਕੇ ਗਾਹਕਾਂ ਦੇ ਹੱਥ 'ਚ ਪਹੁੰਚਣ ਤਕ ਯਕੀਨੀ ਕੀਤਾ ਜਾ ਸਕੇ। ਡਿਸਟ੍ਰੀਬਿਊਟਿਡ ਲੇਜ਼ਰ ਤਕਨੀਕੀ ਸੰਪਤੀ ਜਾਂ ਉਤਪਾਦ ਦੇ ਲੈਣਦੇਣ ਨੂੰ ਦਰਜ ਕਰਨ ਵਾਲੀ ਇਕ ਡਿਜੀਟਲ ਪ੍ਰਣਾਲੀ ਹੈ ਜਿਸ ਵਿਚ ਲੈਣਦੇਣ ਨਾਲ ਜੁੜੀਆਂ ਜਾਣਕਾਰੀਆਂ ਇਕ ਹੀ ਸਮੇਂ 'ਚ ਕਈ ਥਾਵਾਂ 'ਤੇ ਦਰਜ ਹੁੰਦੀਆਂ ਹਨ। 
ਇਸ ਵਿਚ ਕਿਹਾ ਗਿਆ ਹੈ ਕਿ ਇਹ ਤਕਨੀਕਾਂ ਨਵੇਂ ਹੱਲਾਂ ਦਾ ਮਾਰਗ ਦਰਸ਼ਣ ਕਰਦੇ ਹਨ ਜੋ ਕਿ ਖੁਰਾਕ ਸੁਰੱਖਿਆ, ਨਿਰਮਿਤ ਸਪੇਅਰ ਪਾਰਟਸ ਦੀ ਪ੍ਰਮਾਣਿਕਤਾ, ਨਕਲੀ ਸਮਾਨ ਦੀ ਪਛਾਣ ਵਰਗੇ ਮੁੱਦਿਆਂ ਨਾਲ ਨਜਿੱਠਣ 'ਚ ਮਦਦ ਕਰੇਗਾ। ਗਲੋਬਲ ਅਰਥਵਿਵਸਥਾ 'ਚ ਸਾਲਾਨਾ 600 ਅਰਬ ਤੋਂ ਜ਼ਿਆਦਾ ਦੀ ਧੋਖਾਧੜੀ ਹੁੰਦੀ ਹੈ ਅਤੇ ਕੁਝ ਦੇਸ਼ਾਂ 'ਚ ਜਾਨ ਬਚਾਉਣ ਵਾਲੀਆਂ ਕਰੀਬ 70 ਫੀਸਦੀ ਦਵਾਈਆਂ ਨਕਲੀ ਹਨ।


Related News