ਮਸਾਲਿਆਂ ਦੀ ਰਾਣੀ ਛੋਟੀ ਇਲਾਇਚੀ ਹੋਈ ਸਸਤੀ, 70 ਫ਼ੀਸਦੀ ਕੀਮਤਾਂ ਘਟੀਆਂ

Tuesday, Dec 01, 2020 - 05:05 PM (IST)

ਮਸਾਲਿਆਂ ਦੀ ਰਾਣੀ ਛੋਟੀ ਇਲਾਇਚੀ ਹੋਈ ਸਸਤੀ, 70 ਫ਼ੀਸਦੀ ਕੀਮਤਾਂ ਘਟੀਆਂ

ਨਵੀਂ ਦਿੱਲੀ : ਕੋਰੋਨਾ ਕਾਰਨ ਲੱਗੀ ਤਾਲਾਬੰਦੀ ਦਾ ਅਸਰ ਤਾਂ ਬਾਜ਼ਾਰ 'ਤੇ ਬਾਅਦ 'ਚ ਦਿਖਾਈ ਦਿੱਤਾ ਪਰ ਮਸਾਲਿਆਂ ਦੀ ਰਾਣੀ ਛੋਟੀ ਇਲਾਇਚੀ ਦੇ ਭਾਅ ਉਸ ਤੋਂ ਪਹਿਲਾਂ ਹੀ ਵਧਣੇ ਸ਼ੁਰੂ ਹੋ ਗਏ ਸਨ। ਜਨਵਰੀ 2020 'ਚ ਵਧਣੇ ਸ਼ੁਰੂ ਹੋਏ ਇਲਾਇਚੀ ਦੇ ਭਾਅ ਅਨਲਾਕ ਤੱਕ 7,000 ਰੁਪਏ ਕਿੱਲੋ ਤੱਕ ਪਹੁੰਚ ਗਏ। ਭਾਅ ਵਧਣ ਕਾਰਣ ਭਾਰਤੀ ਇਲਾਇਚੀ ਦੇ ਸਭ ਤੋਂ ਵੱਡੇ ਗਾਹਕ ਸਾਊਦੀ ਅਰਬ ਨੇ ਵੀ ਇਲਾਚੀ ਦੀ ਖ਼ਰੀਦ ਘੱਟ ਕਰ ਦਿੱਤੀ। ਨੁੱਕੜ ਦੇ ਚਾਹ ਅਤੇ ਪਾਨ ਵਾਲੇ ਨੇ ਵੀ ਇਲਾਇਚੀਦਾ ਇਸਤੇਮਾਲ ਬੰਦ ਕਰ ਦਿੱਤਾ ਪਰ ਹੁਣ ਇਕ ਵਾਰ ਮੁੜ ਇਲਾਇਚੀਆਪਣੇ ਪੁਰਾਣੇ ਭਾਅ 'ਤੇ ਉਤਰ ਆਈ ਹੈ।

ਇਹ ਵੀ ਪੜ੍ਹੋ: ਗਰਭਵਤੀ ਅਨੁਸ਼ਕਾ ਸ਼ਰਮਾ ਨੂੰ ਵਿਰਾਟ ਕੋਹਲੀ ਨੇ ਕਰਾਇਆ 'ਯੋਗ', ਤਸਵੀਰ ਹੋਈ ਵਾਇਰਲ

ਥੋਕ ਕਾਰੋਬਾਰੀਆਂ ਦੀ ਮੰਨੀਏ ਤਾਂ ਚੰਗੀ ਕੁਆਲਿਟੀ ਦੀ ਇਲਾਇਚੀ 7,000 ਰੁਪਏ ਕਿਲੋ ਦੇ ਭਾਅ ਤੱਕ ਪਹੁੰਚ ਗਈ ਸੀ। ਭਾਅ ਵਧਣ ਦਾ ਅਸਰ ਬਰਾਮਦ 'ਤੇ ਵੀ ਪਿਆ ਹੈ। ਭਾਰਤੀ ਬਾਜ਼ਾਰ 'ਚ ਵੀ ਇਲਾਇਚੀ ਦੀ ਮੰਗ ਘੱਟ ਹੋ ਗਈ ਸੀ। ਹਾਲਾਂਕਿ ਬਾਜ਼ਾਰ 'ਚ 5,000 ਰੁਪਏ ਕਿਲੋ ਦੀ ਇਲਾਇਚੀ ਵੀ ਸੀ ਪਰ ਮੰਗ ਨਾ ਤਾਂ ਸਸਤੇ ਦੀ ਸੀ ਅਤੇ ਨਾ ਹੀ ਚੰਗੀ ਕੁਆਲਿਟੀ ਵਾਲੀ ਇਲਾਇਚੀ ਦੀ ਪਰ ਮਾਲ ਆਉਣ ਦੇ ਨਾਲ ਹੀ ਹੁਣ ਇਲਾਇਚੀ ਦੇ ਭਾਅ ਡਿੱਗਣ ਲੱਗੇ ਹਨ। ਦੀਵਾਲੀ ਤੋਂ ਕੁਝ ਦਿਨ ਪਹਿਲਾਂ ਤੋਂ ਇਲਾਇਚੀ ਦੇ ਭਾਅ ਡਿੱਗਣੇ ਸ਼ੁਰੂ ਹੋ ਗਏ ਸਨ। ਅੱਜ ਬਾਜ਼ਾਰ 'ਚ 2000 ਤੋਂ ਲੈ ਕੇ 3000 ਰੁਪਏ ਕਿਲੋ ਤੱਕ ਇਲਾਇਚੀ ਵਿੱਕ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਖਿਡਾਰੀਆਂ ਨੇ ਕਿਸਾਨਾਂ ਦੀ ਹਮਾਇਤ 'ਚ ਕੀਤਾ ਵੱਡਾ ਫ਼ੈਸਲਾ

ਕਿਤੇ ਸੋਕੇ ਅਤੇ ਕਿਤੇ ਹੜ੍ਹ ਕਾਰਣ ਮਹਿੰਗੀ ਹੋਈ ਸੀ ਇਲਾਇਚੀ
ਜਾਣਕਾਰਾਂ ਦੀ ਮੰਨੀਏ ਤਕਾਂ 2019-20 'ਚ ਸਾਊਥ ਦੇ ਕਈ ਸੂਬਿਆਂ 'ਚ ਕਿਤੇ ਮੀਂਹ ਘੱਟ ਹੋਣ ਨਾਲ ਸੋਕਾ ਪਿਆ ਅਤੇ ਕਿਤੇ ਲੋੜ ਤੋਂ ਵੱਧ ਮੀਂਹ ਪੈ ਗਿਆ, ਜਿਸ ਦਾ ਸਿੱਧਾ ਅਸਰ ਇਲਾਇਚੀ ਦੀ ਖੇਤੀ 'ਤੇ ਪਿਆ, ਜਿਸ ਕਾਰਣ ਬਰਾਮਦ ਦੀ ਮੰਗ ਵੀ ਪੂਰੀ ਨਹੀਂ ਹੋਈ ਅਤੇ ਸਥਾਨਕ ਬਾਜ਼ਾਰ ਨੂੰ ਵੀ ਇਲਾਇਚੀ ਨਹੀਂ ਮਿਲ ਸਕੀ। ਭਾਅ ਵਧਦੇ ਚਲੇ ਗਏ। ਮੀਂਹ ਦੇ ਉਤਾਰ-ਚੜਾਅ ਤੋਂ ਪਹਿਲਾਂ ਬਾਜ਼ਾਰ 'ਚ ਰੋਜ਼ਾਨਾ 30 ਤੋਂ 40 ਟਨ ਇਲਾਚੀ ਰੋਜ਼ ਆ ਰਹੀ ਸੀ ਪਰ ਮੌਸਮ ਦੀ ਮਾਰ ਨੇ ਇਸ ਆਮਦ ਨੂੰ ਕਮਜ਼ੋਰ ਕਰ ਦਿੱਤਾ।

ਇਹ ਵੀ ਪੜ੍ਹੋ: ਹੁਣ ਸ਼ਾਹਰੁਖ ਖ਼ਾਨ ਕਰਨਗੇ ਅਮਰੀਕੀ ਟੀ-20 ਲੀਗ 'ਚ ਨਿਵੇਸ਼, ਇਸ ਟੀਮ ਦੇ ਹੋਣਗੇ ਮਾਲਕ


author

cherry

Content Editor

Related News