ਬੈਂਕਿੰਗ ਸਿਸਟਮ ਤੋਂ ਅਜੇ ਵੀ ਬਾਹਰ ਹਨ ਅੱਧੇ ਤੋਂ ਜ਼ਿਆਦਾ ਛੋਟੇ ਅਤੇ ਸੀਮਾਂਤ ਕਿਸਾਨ!

09/15/2019 1:48:14 PM

ਨਵੀਂ ਦਿੱਲੀ—ਰਿਜ਼ਰਵ ਬੈਂਕ ਆਫ ਇੰਡੀਆ ਨੇ ਬੈਂਕਿੰਗ ਸਿਸਟਮ ਤੋਂ ਕਰੀਬ 60 ਫੀਸਦੀ ਤੋਂ ਜ਼ਿਆਦਾ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਬਾਹਰ ਰਹਿਣ 'ਤੇ ਚਿੰਤਾ ਪ੍ਰਗਟ ਕੀਤੀ ਹੈ। ਰਿਜ਼ਰਵ ਬੈਂਕ ਆਫ ਇੰਡੀਆ ਨੇ ਇੰਟਰਨਲ ਵਰਕਿੰਗ ਗਰੁੱਪ ਦੀ ਐਗਰੀਕਲਚਰ ਕ੍ਰੈਡਿਟ ਸਮੀਖਿਆ 'ਚ ਲੱਖਾਂ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਬੈਂਕਿੰਗ ਸਿਸਟਮ 'ਚ ਸ਼ਾਮਲ ਕਰਨ ਨੂੰ ਲੈ ਕੇ ਚਿੰਤਾ ਜਤਾਈ ਹੈ।
ਡਿਪਟੀ ਗਵਰਨਰ ਐੱਮ. ਕੇ. ਜੈਨ ਦੀ ਪ੍ਰਧਾਨਤਾ ਵਾਲੀ ਕਮੇਟੀ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਵਿੱਤੀ ਸਮਾਵੇਸ਼ਨ ਦੀ ਕਈ ਪਹਿਲ ਅਤੇ ਯੋਜਨਾਵਾਂ ਦੇ ਬਾਵਜੂਦ ਸਿਰਫ 40.90 ਫੀਸਦੀ ਛੋਟੇ ਅਤੇ ਸੀਮਾਂਤ ਕਿਸਾਨ ਹੀ ਵਿੱਤੀ ਬੈਂਕਾਂ ਦੇ ਤਹਿਤ ਬੈਂਕਿੰਗ ਸਿਸਟਮ 'ਚ ਸ਼ਾਮਲ ਹੋ ਪਾਏ ਹਨ। ਸੀਮਾਂਤ ਕਿਸਾਨ ਤੋਂ ਸੁਚੇਤ ਉਨ੍ਹਾਂ ਕਿਸਾਨਾਂ ਤੋਂ ਹੈ ਜਿਨ੍ਹਾਂ ਦੇ ਕੋਲ ਖੇਤ ਦੀ ਜੋਤ ਦਾ ਆਕਾਰ ਇਕ (1.0) ਹੈਕਟੇਅਰ ਤੱਕ ਹੈ ਜਾਂ 2.5 ਏਕੜ ਹੋਵੇ (ਚਾਹੇ ਖੇਤ ਅਲਾਟ 'ਤੇ ਲਿਆ ਗਿਆ ਹੋਵੇ ਜਾਂ ਖੁਦ ਉਸ ਦੇ ਮਾਲਕ ਹੋਣ)।
ਦੂਜੇ ਪਾਸੇ ਉਹ ਕਿਸਾਨ ਜਿਨ੍ਹਾਂ ਦੇ ਕੋਲ ਖੇਤ ਦੀ ਜੋਤ ਦਾ ਆਕਾਰ ਇਕ (1.0) ਹੈਕਟੇਅਰ ਤੋਂ ਘੱਟ ਹੈ। ਉਹ ਛੋਟੇ ਕਿਸਾਨ ਦੀ ਸ਼੍ਰੇਣੀ 'ਚ ਆਉਂਦੇ ਹਨ। ਵਰਕਿੰਗ ਗਰੁੱਪ ਦੇ ਅਨੁਸਾਰ 30 ਫੀਸਦੀ ਕਿਸਾਨ ਪਰਿਵਾਰ ਅਜੇ ਵੀ ਗੈਰ ਸੰਸਥਾਗਤ ਸਰੋਤਾਂ ਤੋਂ ਉਧਾਰ ਲੈ ਰਹੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ। ਆਰ.ਬੀ.ਆਈ. ਕਮੇਟੀ ਦੀ ਰਿਪੋਰਟ ਮੁਤਾਬਕ ਕੁੱਲ ਪੱਧਰ 'ਤੇ ਬੈਂਕ ਪੀਓਰਿਟੀ ਸੈਕਟਰ ਲੈਂਡਿੰਗ (ਪੀ.ਐੱਸ.ਐੱਲ.) ਦੇ ਤਹਿਤ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਉਪ-ਟੀਚੇ ਨੂੰ ਹਾਸਲ ਕਰਨ 'ਚ ਸਫਲ ਹੋ ਗਏ ਹਨ।
ਪੀ.ਐੱਸ.ਐੱਸ. ਰਿਟਰਨ ਦੇ ਅਨੁਸਾਰ ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਸ਼੍ਰੇਣੀ 'ਚ 5.138 ਕਰੋੜ ਖਾਤੇ ਹਨ। ਉੱਧਰ ਖੇਤੀਬਾੜੀ ਜਨਗਣਨਾ 2015-16 ਦੇ ਅਨੁਸਾਰ ਦੇਸ਼ 'ਚ ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਗਿਣਤੀ 12.563 ਕਰੋੜ ਹੈ। ਇਹ ਦਰਸਾਉਂਦਾ ਹੈ ਕਿ ਅਜੇ ਵੀ ਸੱਤ ਕਰੋੜ ਤੋਂ ਜ਼ਿਆਦਾ ਛੋਟੇ ਅਤੇ ਸੀਮਾਂਤ ਕਿਸਾਨ ਬੈਂਕਿੰਗ ਸਿਸਟਮ ਦਾ ਹਿੱਸਾ ਨਹੀਂ ਬਣ ਪਾਏ ਹਨ। ਆਈ.ਡਬਲਿਊ.ਜੀ. ਦਾ ਕਹਿਣਾ ਹੈ ਕਿ ਬੈਂਕਾਂ ਵਲੋਂ ਛੋਟੇ ਅਤੇ ਸੀਮਾਂਤ ਕਿਸਾਨਾਂ ਦਾ ਕਵਰੇਜ਼ ਦਾ ਦਾਇਰਾ ਵਧਾਉਣ ਦੀ ਲੋੜ ਹੈ।


Aarti dhillon

Content Editor

Related News