ਬਾਜ਼ਾਰ 'ਚ ਸੁਸਤ ਸ਼ੁਰੂਆਤ, ਸੈਂਸੈਕਸ 35123 'ਤੇ ਖੁੱਲ੍ਹਿਆ

05/29/2018 10:06:41 AM

ਨਵੀਂ ਦਿੱਲੀ — ਗਲੋਬਲ ਦੇ ਨਾਲ ਏਸ਼ੀਆਈ ਬਾਜ਼ਾਰਾਂ ਤੋਂ ਮਿਲੇ ਸੰਕੇਤਾਂ ਕਾਰਨ ਮੰਗਲਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਦੀ ਸੁਸਤ ਸ਼ੁਰੂਆਤ ਹੋਈ। ਸੈਂਸੈਕਸ ਜਿਥੇ 48 ਅੰਕ ਦੀ ਮਜ਼ਬੂਤੀ ਨਾਲ 35,213 ਦੇ ਪੱਧਰ 'ਤੇ ਖੁੱਲ੍ਹਿਆ, ਉਥੇ ਨਿਫਟੀ ਸਪਾਟ 10,689 ਦੇ ਪੱਧਰ 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 50 ਅੰਕ ਤੱਕ ਟੁੱਟ ਗਿਆ ਹੈ। ਐੱਨ.ਐੱਸ.ਈ. 'ਤੇ ਸੈਕਟੋਰਲ ਇੰਡੈਕਸ 'ਚ ਸਿਰਫ ਆਈ.ਟੀ. ਇੰਡੈਕਸ 'ਚ ਤੇਜ਼ੀ ਦਿਖ ਰਹੀ ਹੈ, ਜਦੋਂਕਿ ਬੈਂਕ,ਮੈਟਲ,ਫਾਰਮਾ ਅਤੇ ਰਿਆਲਟੀ ਇੰਡੈਕਸ ਵਿਚ ਕਮਜ਼ੋਰੀ ਦਿਖ ਰਹੀ ਹੈ।

ਮਿਡਕੈਪ, ਸਮਾਲਕੈਪ ਸ਼ੇਅਰਾਂ ਵਿਚ ਕਮਜ਼ੋਰੀ
ਲਾਰਜਕੈਪ ਦੇ ਨਾਲ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਵਿਚ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.14 ਫੀਸਦੀ ਡਿੱਗਾ ਹੈ, ਜਦੋਂਕਿ ਨਿਫਟੀ ਮਿਡਕੈਪ 100 ਇੰਡੈਕਸ 0.33 ਫੀਸਦੀ ਟੁੱਟਾ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.07 ਫੀਸਦੀ ਦੀ ਕਮਜ਼ੋਰੀ ਨਾਲ ਕਾਰੋਬਾਰ ਕਰ ਰਿਹਾ ਹੈ।
DII ਰਹੇ ਖਰੀਦਦਾਰ, FII ਨੇ ਵੇਚੇ
ਸੋਮਵਾਰ ਨੂੰ ਕਾਰੋਬਾਰ 'ਚ ਘਰੇਲੂ ਸੰਸਥਾਗਤ ਨਿਵੇਸ਼ਕ(ਡੀ.ਆਈ.ਆਈ.) ਨੇ ਘਰੇਲੂ ਸ਼ੇਅਰ ਬਾਜ਼ਾਰ 'ਚ 1017.65 ਕਰੋੜ ਰੁਪਏ ਦੇ ਸ਼ੇਅਰ ਖਰੀਦੇ, ਜਦੋਂਕਿ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ(ਐੱਫ.ਆਈ.ਆਈ.) ਨੇ 795.06 ਕਰੋੜ ਰੁਪਏ ਬਾਜ਼ਾਰ 'ਚੋਂ ਵਾਪਸ ਲਏ।
ਟਾਪ ਗੇਨਰਜ਼
ਲਾਰਸਨ, ਟੇਕ ਮਹਿੰਦਰਾ,ਐੱਨ.ਟੀ.ਪੀ.ਸੀ., ਐੱਚ.ਪੀ.ਸੀ.ਐੱਲ., ਪਾਵਰ ਗ੍ਰਿਡ ਕਾਰਪ
ਟਾਪ ਲੂਜ਼ਰਜ਼
ਆਈ.ਸੀ.ਆਈ.ਸੀ.ਆਈ. ਬੈਂਕ, ਸਨ ਫਾਰਮਾ, ਸਟੇਟ ਬੈਂਕ ਆਫ ਇੰਡੀਆ,ਐੱਚ.ਡੀ.ਐੱਫ.ਸੀ., ਕੋਟਕ ਮਹਿੰਦਰਾ


Related News