ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ''ਚ ਮਾਮੂਲੀ ਵਾਧਾ, ਜਾਣੋ ਅੱਜ ਦੇ ਭਾਅ
Thursday, Sep 10, 2020 - 11:35 AM (IST)
ਨਵੀਂ ਦਿੱਲੀ - ਵੀਰਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। ਐਮਸੀਐਕਸ 'ਤੇ ਸਵੇਰੇ ਅਕਤੂਬਰ ਡਿਲਵਰੀ ਵਾਲਾ ਸੋਨਾ 13 ਰੁਪਏ ਦੀ ਤੇਜ਼ੀ ਨਾਲ 51415 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਸੀ। ਇਹ ਪਿਛਲੇ ਸੈਸ਼ਨ ਵਿਚ ਇਹ 51402 ਰੁਪਏ 'ਤੇ ਬੰਦ ਹੋਇਆ ਸੀ ਅਤੇ ਅੱਜ ਸਵੇਰੇ ਇਹ 51430 ਰੁਪਏ 'ਤੇ ਖੁੱਲ੍ਹਿਆ। ਇਸੇ ਤਰ੍ਹਾਂ ਦਸੰਬਰ 'ਚ ਡਿਲਵਰੀ ਵਾਲਾ ਸੋਨਾ 18 ਰੁਪਏ ਦੀ ਤੇਜ਼ੀ ਨਾਲ 51631 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਇਹ ਪਿਛਲੇ ਸੈਸ਼ਨ ਵਿਚ 51613 ਰੁਪਏ 'ਤੇ ਬੰਦ ਹੋਇਆ ਸੀ ਅਤੇ ਅੱਜ ਸਵੇਰੇ ਇਹ 51633 ਰੁਪਏ 'ਤੇ ਖੁੱਲ੍ਹਿਆ। ਦਸੰਬਰ ਡਿਲਵਰੀ ਵਾਲੀ ਚਾਂਦੀ 266 ਰੁਪਏ ਦੀ ਤੇਜ਼ੀ ਨਾਲ 68709 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਸੀ। ਇਹ ਪਿਛਲੇ ਸੈਸ਼ਨ ਵਿਚ 68443 ਰੁਪਏ 'ਤੇ ਬੰਦ ਹੋਈ ਸੀ ਅਤੇ ਅੱਜ ਸਵੇਰੇ 68660 ਰੁਪਏ ਦੀ ਤੇਜ਼ੀ ਨਾਲ ਕਾਰੋਬਾਰ ਕਰ ਰਹੀ ਹੈ।
ਇਹ ਵੀ ਦੇਖੋ: ਸਰਕਾਰ ਦੀ ਇਸ ਯੋਜਨਾ ਨਾਲ ਲੱਖਾਂ ਲੋਕਾਂ ਨੂੰ ਮਿਲੇਗਾ ਰੋਜ਼ਗਾਰ, 20,000 ਕਰੋੜ ਦੀ ਆਵੇਗੀ ਲਾਗਤ
ਸਰਾਫਾ ਬਾਜ਼ਾਰ ਵਿਚ ਚੜ੍ਹੀਆਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ
ਦਿੱਲੀ ਸਰਾਫਾ ਬਾਜ਼ਾਰ ਵਿਚ ਬੁੱਧਵਾਰ ਨੂੰ ਸੋਨੇ ਦੀ ਕੀਮਤ 251 ਰੁਪਏ ਚੜ੍ਹ ਕੇ 52,149 ਰੁਪਏ ਪ੍ਰਤੀ 10 ਗ੍ਰਾਮ ਰਹੀ। ਪਿਛਲੇ ਸੈਸ਼ਨ 'ਚ ਸੋਨਾ 51,898 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ ਵੀ 261 ਰੁਪਏ ਚੜ੍ਹ ਕੇ 69,211 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ, ਜੋ ਪਹਿਲਾਂ 68,950 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੋਲੀ ਗਈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਕ੍ਰਮਵਾਰ 1,931.60 ਡਾਲਰ ਅਤੇ 26.70 ਡਾਲਰ ਪ੍ਰਤੀ ਔਂਸ 'ਤੇ ਰਹੀਆਂ।
ਇਹ ਵੀ ਦੇਖੋ: ਅਸਾਨ ਤਰੀਕੇ ਨਾਲ ਕਰੋ ਸ਼ੁੱਧ ਸੋਨੇ ਦੀ ਪਛਾਣ, ਧੋਖੇ ਤੋਂ ਮਿਲੇਗਾ ਹਮੇਸ਼ਾ ਲਈ ਛੁਟਕਾਰਾ