ਸਕੋਡਾ ਅਗਲੇ ਸਾਲ ਤੋਂ ਵੀਅਤਨਾਮ ਨੂੰ ਨਿਰਯਾਤ ਕਰੇਗੀ ਵਾਹਨ

Tuesday, Oct 17, 2023 - 05:29 PM (IST)

ਸਕੋਡਾ ਅਗਲੇ ਸਾਲ ਤੋਂ ਵੀਅਤਨਾਮ ਨੂੰ ਨਿਰਯਾਤ ਕਰੇਗੀ ਵਾਹਨ

ਨਵੀਂ ਦਿੱਲੀ (ਭਾਸ਼ਾ) - ਪ੍ਰਮੁੱਖ ਆਟੋਮੋਬਾਈਲ ਨਿਰਮਾਤਾ ਸਕੋਡਾ ਵੋਲਕਸਵੈਗਨ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਮੰਗਲਵਾਰ ਨੂੰ ਕਿਹਾ ਕਿ ਦੱਖਣ-ਪੂਰਬੀ ਏਸ਼ੀਆ ਵਿਚ ਨਿਰਯਾਤ ਵਧਾਉਣ ਦੀ ਆਪਣੀ ਰਣਨੀਤੀ ਦੇ ਹਿੱਸੇ ਵਜੋਂ, ਉਹ ਅਗਲੇ ਸਾਲ ਯਾਨੀ 2024 ਤੋਂ ਵੀਅਤਨਾਮ ਨੂੰ ਵਾਹਨਾਂ ਦਾ ਨਿਰਯਾਤ ਕਰਨਾ ਸ਼ੁਰੂ ਕਰ ਦੇਵੇਗੀ। ਕੰਪਨੀ ਨੇ ਬਿਆਨ 'ਚ ਕਿਹਾ ਕਿ ਭਾਰਤ 'ਚ ਬਣੀਆਂ ਵਾਹਨ ਨਿਰਮਾਣ ਕਿੱਟਾਂ ਨੂੰ ਅਗਲੇ ਸਾਲ ਤੋਂ ਵੀਅਤਨਾਮ ਨੂੰ ਨਿਰਯਾਤ ਕੀਤਾ ਜਾਵੇਗਾ ਅਤੇ ਵਾਹਨਾਂ ਦਾ ਅੰਤਿਮ ਉਤਪਾਦਨ ਉੱਥੇ ਕੀਤਾ ਜਾਵੇਗਾ।

ਇਹ ਵੀ ਪੜ੍ਹੋ :   ਤਿਉਹਾਰੀ ਸੀਜ਼ਨ 'ਚ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਕੇਂਦਰ ਸਰਕਾਰ ਦਾ ਅਹਿਮ ਫ਼ੈਸਲਾ

ਵੋਲਕਸਵੈਗਨ ਨੇ ਆਪਣੇ ਪੁਣੇ ਦੇ ਚਾਕਨ ਸਥਿਤ ਆਪਣੇ ਹੈੱਡਕੁਆਰਟਰ ਵਿਚ ਪਾਰਟਸ ਆਪਰੇਸ਼ਨ ਸੈਂਟਰ (PEC) ਦੀ ਸ਼ੁਰੂਆਤ ਕੀਤੀ ਹੈ। ਇਹ ਕੇਂਦਰ 16,800 ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਵਿੱਚ 27,000 ਕਾਰ ਕਿੱਟਾਂ ਬਣਾਉਣ ਦੀ ਸ਼ੁਰੂਆਤੀ ਸਮਰੱਥਾ ਹੈ। ਇਸ ਨੂੰ ਬਾਅਦ ਵਿੱਚ 40,000 ਕਾਰ ਕਿੱਟਾਂ ਤੱਕ ਵਧਾਇਆ ਜਾ ਸਕਦਾ ਹੈ। ਸਕੋਡਾ ਆਟੋ ਦੇ ਬੋਰਡ ਮੈਂਬਰ (ਪ੍ਰੋਡਕਸ਼ਨ ਅਤੇ ਲੌਜਿਸਟਿਕਸ), ਐਂਡਰੀਅਸ ਡਿਕ ਨੇ ਕਿਹਾ, "ਪੀਈਸੀ ਦੀ ਸ਼ੁਰੂਆਤ ਦੇ ਨਾਲ, ਅਸੀਂ ਭਾਰਤ ਅਤੇ ਵੀਅਤਨਾਮ ਦੇ ਵਿਚਕਾਰ ਇੱਕ ਪੁਲ ਬਣਾ ਰਹੇ ਹਾਂ ਅਤੇ ਇਹਨਾਂ ਦੋ ਪ੍ਰਮੁੱਖ ਬਾਜ਼ਾਰਾਂ ਵਿਚਕਾਰ ਇੱਕ ਤਾਲਮੇਲ ਪਲੇਟਫਾਰਮ ਸਥਾਪਤ ਕਰ ਰਹੇ ਹਾਂ।''

ਇਹ ਵੀ ਪੜ੍ਹੋ :    RBI ਗਵਰਨਰ ਦਾ ਦੁਨੀਆ 'ਚ ਵੱਜਿਆ ਡੰਕਾ, ਮੋਰੱਕੋ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਹੋਏ ਸਨਮਾਨਿਤ

ਡਿਕ ਨੇ ਕਿਹਾ ਕਿ ਵੀਅਤਨਾਮ ਤੋਂ ਬਾਅਦ, ਪੀਈਸੀ ਤੋਂ ਬਰਾਮਦ ਦੱਖਣੀ ਪੂਰਬੀ ਏਸ਼ੀਆਈ ਰਾਸ਼ਟਰਾਂ ਦੀ ਐਸੋਸੀਏਸ਼ਨ (ਆਸੀਆਨ) ਦੇ ਹੋਰ ਉਭਰਦੇ ਬਾਜ਼ਾਰਾਂ ਨੂੰ ਵੀ ਕੀਤੀ ਜਾਵੇਗੀ। ਉਸਨੇ ਕਿਹਾ ਕਿ ਵਿਅਤਨਾਮ ਵਿੱਚ ਕੰਪਨੀ ਦੀ ਸਮਰਪਿਤ ਉਤਪਾਦਨ ਸਹੂਲਤ 'ਤੇ ਉਸਾਰੀ ਦਾ ਕੰਮ ਜਾਰੀ ਹੈ ਅਤੇ 2024 ਦੇ ਪਹਿਲੇ ਅੱਧ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ। ਸਕੋਡਾ ਕੁਸ਼ਾਕ ਅਤੇ ਸਲਾਵੀਆ ਮਾਡਲ ਵੀਅਤਨਾਮ ਨੂੰ ਨਿਰਯਾਤ ਕਰੇਗੀ।

ਇਹ ਵੀ ਪੜ੍ਹੋ :    ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News