Skoda Rapid ਦਾ ਨਵਾਂ ਮਾਡਲ ਭਾਰਤ 'ਚ ਲਾਂਚ, ਕੀਮਤ 10 ਲੱਖ ਤੋਂ ਵੀ ਘੱਟ

09/21/2018 2:54:33 PM

ਨਵੀਂ ਦਿੱਲੀ— ਸਕੋਡਾ ਨੇ ਆਪਣੀ ਪ੍ਰਸਿੱਧ ਕਾਰ ਰੈਪਿਡ ਦਾ ਨਵਾਂ Onyx Edition ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਦੀ ਐਕਸ-ਸ਼ੋਅਰੂਮ ਕੀਮਤ 9.75 ਲੱਖ ਰੁਪਏ ਰੱਖੀ ਗਈ ਹੈ। ਤਿਉਹਾਰੀ ਸੀਜ਼ਨ ਤੋਂ ਪਹਿਲਾਂ ਲਿਆਈ ਗਈ ਇਸ ਨਵੀਂ ਕਾਰ 'ਚ ਕੀ ਕੁਝ ਖਾਸ ਹੈ ਆਓ ਜਾਣਦੇ ਹਾਂ...

ਸਕੋਡਾ ਰੈਪਿਡ ਸਿਡਾਨ ਦਾ ਇਹ ਸਪੈਸ਼ਲ ਐਡੀਸ਼ਨ ਮਾਡਲ ਦੋ ਕਲਰ ਆਪਸ਼ਨ, ਲੈਪਿਜ ਬਲਿਊ ਅਤੇ ਕੈਂਡੀ ਵਾਈਟ 'ਚ ਉਪਲੱਬਧ ਹੋਵੇਗਾ। ਇਸ ਦੇ ਐਕਸਟੀਰੀਅਰ ਅਤੇ ਇੰਟੀਰੀਅਰ 'ਚ ਕਈ ਕਾਸਮੈਟਿਕ ਫੀਚਰਸ ਜੋੜੇ ਗਏ ਹਨ, ਮਾਡਲ 'ਚ ਕੋਈ ਮਕੈਨੀਕਲ ਬਦਲਾਅ ਨਹੀਂ ਕੀਤਾ ਗਿਆ।

ਐਕਸਟੀਰੀਅਰ
ਐਕਸਟੀਰੀਅਰ ਅਪਗ੍ਰੇਡਸ ਨੂੰ ਦੇਖੀਏ ਤਾਂ ਸਕੋਡਾ Rapid Onyx ਐਡੀਸ਼ਨ 'ਚ ਬਲੈਕ ਡਿਜ਼ਾਈਨ ਐਲੀਮੈਂਟਸ ਹਨ। ਇਸਵਿਚ ਬਲੈਕ ਕਲਰ 'ਚ ਫਿਨਿਸ਼ਡ ਬਟਰਫਲਾਈ ਗਰਿੱਲ ਹੈ ਜੋ ਕਿ ਕ੍ਰੋਮ ਨਾਲ ਲੈਸ ਹੈ। ਸਪੈਸ਼ਲ ਐਡੀਸ਼ਨ ਵਰਜਨ 'ਚ ਗਲਾਸ ਬਲੈਕ ਫਿਨਿਸ਼ਡ 16-ਇੰਚ ਅਲੌਏ ਵ੍ਹੀਲਜ਼ ਹਨ।

ਇੰਟੀਰੀਅਰ
ਸਕੋਡਾ ਰੈਪਿਡ ਦੇ ਇਸ ਐਡੀਸ਼ਨ ਦੇ ਇੰਟੀਰੀਅਰ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਵਿਚ ਲੈਦਰ ਰੈਪਡ ਫਲੈਟ ਬਾਟਮ ਸਟੀਅਰਿੰਗ ਵ੍ਹੀਲ ਹੈ ਜਿਸ 'ਤੇ ਕਾਲੀ ਸਿਲਾਈ ਦਿਖਾਈ ਦੇ ਰਹੀ ਹੈ। ਇਕ ਹੋਰ ਅਪਡੇਟ ਹੈ, ਇਸ ਵਿਚ ਲੱਗਾ 6.5-ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ। ਇਹ ਸਿਸਟਮ ਸਮਾਰਟਲਿੰਕ ਤਕਨੀਕ ਨਾਲ ਲੈਸ ਹੈ ਜਿਸ ਦੀ ਮਦਦ ਨਾਲ ਤੁਹਾਨੂੰ ਸਮਾਰਟਫੋਨ ਨਾਲ ਨੈਵੀਗੇਸ਼ਨ, ਯੂ.ਐੱਸ.ਬੀ., ਬਲੂਟੁੱਥ ਆਪਸ਼ੰਸ ਦੀ ਸੁਵਿਧਾ ਮਿਲਦੀ ਹੈ। ਇਹ ਸਿਸਟਮ ਮਿਰਰਲਿੰਕ, ਐਪਲ ਕਾਰਪਲੇਅ ਅਤੇ ਐਂਡਰਾਇਡ ਆਟੋ ਨੂੰ ਸਪੋਰਟ ਕਰਦਾ ਹੈ। ਇਸ ਕਾਰ 'ਚ ਆਟੋ ਕਲਾਈਮੇਟ ਕੰਟਰੋਲ, 12 ਵੋਲਟ ਦੇ ਪਾਵਰ ਸਰਕਿਟ, ਬਲੈਕ ਵੈਸਟ ਬਿਨ ਦਿੱਤਾ ਗਿਆ ਹੈ। ਇਸ ਵਿਚ ਸਪੈਸ਼ਲ ਸਕੱਫ ਪਲੇਟਾਂ ਅਤੇ ਰੀਅਰ ਵਿੰਡਸਕਰੀਨਮ ਸਨਬਲਾਇੰਡ ਵੀ ਹੈ। LED DRLs, ਪ੍ਰਾਜੈਕਟਰ ਲੈਂਜ਼ ਕਵਾਟਰਜ਼ ਕੱਟ ਹੈੱਡਲਾਈਟਸ, ਏ.ਬੀ.ਐੱਸ., ਈ.ਬੀ.ਡੀ., ਡਿਊਲ ਏਅਰਬੈਗਸ ਆਦਿ ਇਸ ਦੀਆਂ ਕੁਝ ਹੋਰ ਖੂਬੀਆਂ ਹਨ। ਇਸ ਦਾ ਡੀਜ਼ਸ ਆਟੋਮੈਟਿਕ ਮਾਡਲ ਈ.ਐੱਸ.ਸੀ. ਨਾਲ ਵੀ ਲੈਸ ਹੈ। ਉਥੇ ਹੀ ਹਿੱਲ ਹੋਲਡ ਕੰਟਰੋਲ ਵਾਲਾ ਫੀਚਰ ਪੈਟਰੋਲ ਅਤੇ ਡੀਜ਼ਲ, ਦੋਵਾਂ ਦੇ ਆਟੋਮੈਟਿਕ ਵਰਜਨਸ 'ਚ ਮਿਲੇਗਾ।

Skoda Rapid Onyx Edition ਦੀ ਮਾਈਲੇਜ
ਇੰਜਣ ਦੀ ਗੱਲ ਕਰੀਏ ਤਾਂ Skoda Rapid Onyx 'ਚ ਸੇਮ 1.5 ਲੀਟਰ ਡੀਜ਼ਲ ਇੰਜਣ ਹੈ ਜੋ ਕਿ 108 ਬੀ.ਐੱਚ.ਪੀ. ਦੀ ਪਾਵਰ ਪੈਦਾ ਕਰਦਾ ਹੈ। ਉਥੇ ਹੀ ਇਸ ਵਿਚ 1.6 ਲੀਟਰ ਪੈਟਰੋਲ ਇੰਜਣ ਦੀ ਵੀ ਆਪਸ਼ਨ ਹੈ ਜੋ ਕਿ 103 ਬੀ.ਐੱਚ.ਪੀ. ਦੀ ਪਾਵਰ ਪੈਦਾ ਕਰਦਾ ਹੈ। ਇਹ ਕਾਰ ਮੈਨੁਅਲ ਅਤੇ ਆਟੋਮੈਟਿਕ, ਦੋਵਾਂ ਟ੍ਰਾਂਸਮਿਸ਼ਨ ਆਪਸ਼ੰਸ ਦੇ ਨਾਲ ਆਉਂਦੀ ਹੈ। ਰੈਪਿਡ ਦਾ ਪੈਟਰੋਲ ਆਟੋਮੈਟਿਕ ਮਾਡਲ 14.84 ਕਿਲੋਮੀਟਰ ਪ੍ਰਤੀ ਲੀਟਰ ਅਤੇ ਡੀਜ਼ਲ ਆਟੋਮੈਟਿਕ ਮਾਡਲ 21.72kmpl ਤਕ ਦੀ ਮਾਈਲੇਜ ਦੇ ਸਕਦਾ ਹੈ। Rapid Onyx 'ਚ ਚਾਰ ਸਾਲ ਸਰਵਿਸ ਅਤੇ ਰੋਡਸਾਈਡ ਅਸਿਸਟੈਂਸ ਵੀ ਮਿਲਦਾ ਹੈ।


Related News