ਸਕੋਡਾ ਦੀਆਂ 3 ਨਵੀਆਂ ਕਾਰਾਂ ਭਾਰਤ ''ਚ ਲਾਂਚ, ਕੀਮਤ 7.49 ਲੱਖ ਤੋਂ ਸ਼ੁਰੂ

05/28/2020 2:01:53 PM

ਆਟੋ ਡੈਸਕ— ਸਕੋਡਾ ਨੇ ਭਾਰਤੀ ਬਾਜ਼ਾਰ 'ਚ 3 ਨਵੀਆਂ ਕਾਰਾਂ ਉਤਾਰੀਆਂ ਹਨ। ਇਨ੍ਹਾਂ 'ਚ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ Skoda Karoq SUV, 2020 Skoda Superb ਫੇਸਲਿਫਟ ਅਤੇ Skoda Rapid 1.0 TSI ਸ਼ਾਮਲ ਹਨ। ਕਰੋਕ ਐੱਸ.ਯੂ.ਵੀ. ਸਿਰਫ ਇਕ ਮਾਡਲ, ਜਦਕਿ ਨਵੀਂ ਸੁਪਰਬ ਦੋ ਮਾਡਲਾਂ ਅਤੇ ਰੈਪਿਡ 1.0 TSI 5 ਮਾਡਲਾਂ 'ਚ ਪੇਸ਼ ਪੇਸ਼ ਕੀਤੀ ਗਈ ਹੈ। ਤਿੰਨੇ ਕਾਰਾਂ ਸਿਰਫ ਪੈਟਰੋਲ ਇੰਜਣ 'ਚ ਬਾਜ਼ਾਰ 'ਚ ਉਤਾਰੀਆਂ ਗਈਆਂ ਹਨ। 

​Skoda Karoq

PunjabKesari
ਸਕੋਡਾ ਕਰੋਕ 5-ਸੀਟਰ ਐੱਸ.ਯੂ.ਵੀ. ਹੈ। ਇਹ ਸਿਰਫ ਇਕ ਫੁਲ-ਲੋਡਿਡ ਮਾਡਲ 'ਚ ਭਾਰਤੀ ਬਾਜ਼ਾਰ 'ਚ ਉਤਾਰੀ ਗਈ ਹੈ। ਇਸ ਦੀ ਕੀਮਤ 24.99 ਲੱਖ ਰੁਪਏ ਹੈ। ਇਸ ਵਿਚ 1.5-ਲੀਟਰ ਟਰਬੋ-ਪੈਟਰੋਲ ਇੰਜਣ ਹੈ ਜੋ 148 ਬੀ.ਐੱਚ.ਪੀ. ਦੀ ਤਾਕਤ ਅਤੇ 250 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇੰਜਣ 7-ਸਪੀਡ ਡੀ.ਐੱਸ.ਜੀ. ਆਟੋਮੈਟਿਕ ਗਿਅਰਬਾਕਸ ਨਾਲ ਲੈਸ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਐੱਸ.ਯੂ.ਵੀ. 9 ਸਕਿੰਟਾਂ 'ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ। ਇਸ ਦੀ ਟਾਪ ਸਪੀਡ 202 ਕਿਲੋਮੀਟਰ ਪ੍ਰਤੀ ਘੰਟਾ ਅਤੇ ਮਾਈਲੇਜ 14.49 ਕਿਲੋਮੀਟਰ ਪ੍ਰਤੀ ਲੀਟਰ ਹੈ। 

ਖੂਬੀਆਂ ਦੀ ਗੱਲ ਕਰੀਏ ਤਾਂ ਇਸ ਕਾਰ 'ਚ ਪੈਨੋਰਮਿਕ ਸਨਰੂਫ, ਵਰਚੁਅਲ ਕਾਕਪਿਟ ਡਿਜੀਟਲ ਇੰਸਟਰੂਮੈਂਟ ਕਲੱਸਟਰ, 17-ਇੰਚ ਅਲੌਏ ਵ੍ਹੀਲਜ਼, ਐੱਲ.ਈ.ਡੀ. ਹੈੱਡਲਾਈਟਾਂ, 8 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਅਤੇ ਡਿਊਲ ਜ਼ੋਨ ਕਲਾਈਮੇਟ ਕੰਟਰੋਲ ਵਰਗੀਆਂ ਖੂਬੀਆਂ ਹਨ। ਸੁਰੱਖਿਆ ਲਈ ਐੱਸ.ਯੂ.ਵੀ. 'ਚ 9 ਏਅਰਬੈਗਸ, ਏ.ਬੀ.ਐੱਸ., ਈ.ਬੀ.ਡੀ., ਬ੍ਰੇਕ ਅਸਿਸਟ, ਈ.ਐੱਸ.ਸੀ., ਹਿੱਲ-ਸਟਾਰਟ ਅਸਿਸਟ, ਫਰੰਟ ਅਤੇ ਰੀਅਰ ਪਾਰਕਿੰਗ ਸੈਂਸਰਜ਼ ਅਤੇ ਰੀਅਰ ਪਾਰਕਿੰਗ ਕੈਮਰਾ ਵਰਗੇ ਫੀਚਰਜ਼ ਦਿੱਤੇ ਗਏ ਹਨ। 

Skoda Superb ਫੇਸਲਿਫਟ

PunjabKesari
ਸਕੋਡਾ ਸੁਪਰਬ ਫੇਸਲਿਫਟ ਦੀ ਕੀਮਤ 29.99 ਲੱਖ ਰੁਪਏ ਤੋਂ 32.99 ਲੱਖ ਰੁਪਏ ਦੇ ਵਿਚਕਾਰ ਹੈ। ਪੁਰਾਣੇ ਮਾਡਲ ਦੇ ਮੁਕਾਬਲੇ ਇਸ ਦੀ ਸ਼ੁਰੂਆਤੀ ਕੀਮਤ 4 ਲੱਖ ਰੁਪਏ ਜ਼ਿਆਦਾ ਹੈ। ਇਸ ਵਿਚ ਨਵਾਂ 2.0-ਲੀਟਰ ਟਰਬੋ-ਪੈਟਰੋਲ ਇੰਜਣ ਦਿੱਤਾ ਗਿਆ ਹੈ, ਜੋ 190 ਐੱਚ.ਪੀ. ਦੀ ਤਾਕਤ ਅਤੇ 320 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇੰਜਣ 7-ਸਪੀਡ ਡਿਊਲ-ਕਲੱਚ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਹੈ। 

ਕੰਪਨੀ ਦਾ ਦਾਅਵਾ ਹੈ ਕਿ ਨਵੀਂ ਸੁਪਰਬ 7.7 ਸਕਿੰਟਾਂ 'ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ। ਇਸ ਦੀ ਟਾਪ ਸਪੀਡ 239 ਕਿਲੋਮੀਟਰ ਪ੍ਰੀਤ ਘੰਟਾ ਹੈ। ਇਸ ਕਾਰ ਦੀ ਮਾਈਲੇਜ 15.10 ਕਿਲੋਮੀਟਰ ਪ੍ਰਤੀ ਲੀਟਰ ਹੈ। ਇਸ ਵਿਚ ਵਰਚੁਅਲ ਕਾਕਪਿਟ, 3-ਜ਼ੋਨ ਕਲਾਈਮੇਟ ਕੰਟਰੋਲ, ਪੈਨੋਰਮਿਕ ਸਨਰੂਫ, 8 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ , ਪਾਵਰਡ ਅਤੇ ਵੈਂਟੀਲੇਟਿਡ ਫਰੰਟ ਸੀਟਾਂ, ਫਰੰਟ ਅਤੇ ਰੀਅਰ ਸੈਂਸਰਜ਼ ਅਤੇ ਹੈਂਡਸ-ਫ੍ਰੀ ਪਾਰਕਿੰਗ ਵਰਗੇ ਫੀਚਰਜ਼ ਹਨ। 

Skoda Rapid 1.0 TSI

PunjabKesari
ਇਸ ਕਾਰ ਦੀ ਸ਼ੁਰੂਆਤੀ ਕੀਮਤ 7.49 ਲੱਖ ਰੁਪਏ ਤੋਂ 11.79 ਲੱਖ ਰੁਪਏ ਦੇ ਵਿਚਕਾਰ ਹੈ। ਇਸ ਵਿਚ 1.0-ਲੀਟਰ ਟਰਬੋ-ਪੈਟਰੋਲ ਇੰਜਣ ਹੈ, ਜੋ 110 ਐੱਚ.ਪੀ. ਦੀ ਤਾਕਤ ਅਤੇ 175 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇੰਜਣ 6-ਸਪੀਡ ਮੈਨੁਅਲ ਗਿਅਰਬਾਕਸ ਨਾਲ ਲੈਸ ਹੈ। ਇਸ ਵਿਚ ਆਟੋਮੈਟਿਕ ਗਿਅਰਬਾਕਸ ਕੁਝ ਸਮੇਂ ਬਾਅਦ ਦਿੱਤਾ ਜਾਵੇਗਾ। ਨਵੇਂ ਇੰਜਣ ਦੇ ਨਾਲ ਆਈ ਸਕੋਡ ਰੈਪਿਡ ਦੀ ਮਾਈਲੇਜ 18.79 ਕਿਲੋਮੀਟਰ ਪ੍ਰਤੀ ਲੀਟਰ ਹੈ। 

ਨਵੀਂ ਰੈਪਿਡ ਡਿਜ਼ਾਈਨ ਅਤੇ ਡਾਈਮੈਂਸ਼ਨ ਦੇ ਮਾਮਲੇ 'ਚ ਪੁਰਾਣੇ ਮਾਡਲ ਵਰਗੀ ਹੈ ਪਰ ਇਸ ਨੂੰ ਥੋੜ੍ਹਾ ਸਪੋਰਟੀ ਬਣਾਇਆ ਗਿਆ ਹੈ। ਕਾਰ 'ਚ 16 ਇੰਚ ਦੇ ਨਵੇਂ ਬਲੈਕ ਅਲੌਏ ਵ੍ਹੀਲਜ਼, ਐੱਲ.ਈ.ਡੀ. ਹੈੱਡਲੈਂਪ, ਐੱਲ.ਈ.ਡੀ. ਡੀ.ਆਰ.ਐੱਲ., ਰੀਅਰ ਡਿਫਿਊਜ਼ਰ ਅਤੇ ਬਲੈਕ ਲਿਪ ਸਪਾਈਲਰ ਵਰਗੇ ਫੀਚਰਜ਼ ਸ਼ਾਮਲ ਹਨ। ਕਾਰ 'ਚ ਲੈਦਰ ਅਪਹੋਲਸਟਰੀ, ਕਲਾਈਮੇਟ ਕੰਟਰੋਲ, ਆਟੋ-ਡਿਮਿੰਗ ਇਨਸਾਈਡ ਮਿਰਰ, ਰੀਅਰ ਏਸੀ ਵੈਂਟਸ, ਕਰੂਜ਼ ਕੰਟਰੋਲ ਅਤੇ 8 ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਵਰਗੇ ਫੀਚਰਜ਼ ਹਨ।


Rakesh

Content Editor

Related News